UAE ''ਚ ਭਾਰਤੀ ਨੌਜਵਾਨ ਨੇ 29 ਮਿੰਟ ''ਮੁਸ਼ਕਲ'' ਯੋਗ ਦਾ ਪੋਜ਼ ਦੇ ਕੇ ਬਣਾਇਆ ਵਰਲਡ ਰਿਕਾਰਡ (ਤਸਵੀਰਾਂ)

05/11/2022 6:22:17 PM

ਦੁਬਈ (ਬਿਊਰੋ): ਦੁਬਈ 'ਚ ਰਹਿਣ ਵਾਲੇ ਇਕ ਭਾਰਤੀ ਯੋਗ ਇੰਸਟ੍ਰਕਟਰ ਨੇ ਅਜਿਹਾ ਕਾਰਨਾਮਾ ਕੀਤਾ ਹੈ, ਜੋ ਗਿਨੀਜ਼ ਵਰਲਡ ਰਿਕਾਰਡ 'ਚ ਦਰਜ ਹੋ ਗਿਆ। ਯੋਗਾ ਇੰਸਟ੍ਰਕਟਰ ਨੇ ਆਪਣੀਆਂ ਲੱਤਾਂ ਨੂੰ ਉੱਚਾ ਚੁੱਕ ਕੇ ਸਭ ਤੋਂ ਲੰਬੇ  ਸਮੇਂ ਤੱਕ ਵ੍ਰਿਸ਼ਿਕਾਸਨ (Vrischikasana) ਕਰਨ ਦਾ ਰਿਕਾਰਡ ਬਣਾਇਆ ਹੈ। ਉਹ 29 ਮਿੰਟ ਅਤੇ ਚਾਰ ਸਕਿੰਟ ਤੱਕ ਇਸ ਆਸਣ ਵਿੱਚ ਸਿਰ ਹੇਠਾਂ ਅਤੇ ਪੈਰ ਉੱਪਰ ਰੱਖ ਕੇ ਰਹੇ। ਉਸ ਦੀਆਂ ਲੱਤਾਂ ਬਿੱਛੂ ਦੇ ਡੰਗ ਵਾਂਗ ਝੁਕੀਆਂ ਹੋਈਆਂ ਸਨ।

ਪੜ੍ਹੋ ਇਹ ਅਹਿਮ ਖ਼ਬਰ- ਉੱਡਦੇ ਜਹਾਜ਼ 'ਚ ਪਾਇਲਟ ਦੀ ਤਬੀਅਤ ਵਿਗੜੀ, ਫਿਰ ਯਾਤਰੀ ਨੇ ਕਰਾਈ ਸੁਰੱਖਿਅਤ ਲੈਂਡਿੰਗ

ਯੂ.ਏ.ਈ. 'ਚ ਰਹਿਣ ਵਾਲੇ 22 ਸਾਲਾ ਭਾਰਤੀ ਯਸ਼ ਮੋਰਾਦੀਆ ਨੇ 29 ਮਿੰਟ ਚਾਰ ਸੰਕਿਟ ਤੱਕ ਵ੍ਰਿਸ਼ਿਕਾਸਨ ਕਰ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਉਸ ਨੇ 4 ਮਿੰਟ 47 ਸਕਿੰਟ ਦਾ ਵਿਸ਼ਵ ਰਿਕਾਰਡ ਤੋੜਿਆ ਹੈ। ਯਸ਼ ਪਿਛਲੇ ਪੰਜ ਸਾਲਾਂ ਤੋਂ ਇਹ ਉਪਲਬਧੀ ਹਾਸਲ ਕਰਨ ਦੀ ਤਿਆਰੀ ਕਰ ਰਿਹਾ ਸੀ। ਯਸ਼ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਯੋਗਾ ਦੀ ਮਹੱਤਤਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵਿਸ਼ਵ ਰਿਕਾਰਡ ਬਣਾਉਣਾ ਹੈ। ਯਸ਼ ਨੇ ਅੱਗੇ ਕਿਹਾ ਕਿ ਵ੍ਰਿਸ਼ਿਕਾਸਨ ਖਾਸ ਤੌਰ 'ਤੇ ਸਥਿਰਤਾ ਬਾਰੇ ਹੈ। ਜਿੰਨਾ ਚਿਰ ਅਸੀਂ ਇਸ ਆਸਣ ਵਿੱਚ ਰਹਾਂਗੇ, ਜੀਵਨ ਵਿੱਚ ਕਿਸੇ ਵੀ ਗੰਭੀਰ ਸਥਿਤੀ ਦਾ ਸਾਹਮਣਾ ਕਰਨ ਲਈ ਮਾਨਸਿਕ ਤੌਰ 'ਤੇ ਤਿਆਰ ਰਹਿਣ ਦੀ ਸਾਡੀ ਸਮਰੱਥਾ ਵਿਕਸਿਤ ਹੋਵੇਗੀ। ਯੋਗ ਸਾਡੇ ਅੰਦਰ ਮਾਨਸਿਕ ਅਤੇ ਸਰੀਰਕ ਬਦਲਾਅ ਲਿਆਉਂਦਾ ਹੈ। ਇਸ ਰਾਹੀਂ ਅਸੀਂ ਵਿਚਾਰਾਂ ਨੂੰ ਸੀਮਤ ਕਰਕੇ ਆਪਣੇ ਸਰੀਰ ਵਿੱਚ ਲੁਕੀ ਸੰਭਾਵਨਾ ਨੂੰ ਖੋਲ੍ਹ ਸਕਦੇ ਹਾਂ।

ਪੜ੍ਹੋ ਇਹ ਅਹਿਮ ਖ਼ਬਰ - ਭਾਰਤੀ-ਅਮਰੀਕੀ ਸਟੈਨਫੋਰਡ ਯੂਨੀਵਰਸਿਟੀ 'ਚ ਨਵੇਂ ਸਕੂਲ ਦਾ ਪਹਿਲਾ ਡੀਨ ਨਿਯੁਕਤ 

ਇੰਨੇ ਲੰਬੇ ਸਮੇਂ ਤੱਕ ਇਸ ਆਸਣ ਵਿੱਚ ਰਹਿਣ ਬਾਰੇ ਉਨ੍ਹਾਂ ਨੇ ਕਿਹਾ ਕਿ ਇਹ ਸਾਰੀ ਖੇਡ ਮਾਨਸਿਕ ਸ਼ਕਤੀ ਦੀ ਹੈ। ਮਨ ਨੂੰ ਪਹਿਲੇ ਪੰਜ ਮਿੰਟ ਵਿੱਚ ਸਥਿਰ ਕਰਨ ਦੀ ਲੋੜ ਹੈ। ਕਿਉਂਕਿ ਮੁਦਰਾ ਵਿਚ ਜਾਣ ਤੋਂ ਬਾਅਦ ਹੀ ਮੇਰਾ ਸਰੀਰ ਇਕਦਮ ਕੰਬਣ ਲੱਗਾ ਪਰ ਮਨ ਨੂੰ ਸ਼ਾਂਤ ਕਰਨ ਨਾਲ ਸਰੀਰ ਵੀ ਸ਼ਾਂਤ ਹੋ ਗਿਆ। ਮੈਂ ਇੰਨੇ ਲੰਬੇ ਸਮੇਂ ਤੱਕ ਧਿਆਨ ਲਗਾ ਕੇ ਹੀ ਅਜਿਹਾ ਕਰ ਸਕਿਆ। ਇੱਥੇ ਦੱਸ ਦਈਏ ਕਿ ਯਸ਼ ਅੱਠ ਸਾਲ ਦੀ ਉਮਰ ਤੋਂ ਹੀ ਯੋਗ ਕਰ ਰਹੇ ਹਨ। ਉਸ ਨੇ ਕਿਹਾ ਕਿ ਮੈਡੀਟੇਸ਼ਨ ਨੇ ਉਸ ਲਈ ਸਭ ਤੋਂ ਵੱਧ ਕੰਮ ਕੀਤਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana