ਦੁਬਈ : ਸੜਕ ਹਾਦਸੇ 'ਚ 7 ਭਾਰਤੀਆਂ ਦੀ ਮੌਤ

10/01/2019 12:23:24 PM

ਦੁਬਈ (ਬਿਊਰੋ)— ਦੁਬਈ ਵਿਚ ਸੋਮਵਾਰ ਸਵੇਰੇ ਇਕ ਮਿਨੀ ਬੱਸ ਅਤੇ ਲਾਰੀ ਵਿਚ ਟੱਕਰ ਹੋ ਗਈ। ਇਸ ਵਿਚ ਸਵਾਰ 7 ਭਾਰਤੀਆਂ ਸਮੇਤ ਇਕ ਪਾਕਿਸਤਾਨੀ ਨਾਗਰਿਕ ਦੀ ਮੌਤ ਹੋ ਗਈ। ਇਕ ਅੰਗਰੇਜ਼ੀ ਅਖਬਾਰ ਮੁਤਾਬਕ ਸ਼ਾਰਜਾਹ ਵੱਲ ਜਾਣ ਵਾਲੀ ਸ਼ੇਖ ਮੁਹੰਮਦ ਬਿਨ ਜਾਇਦ ਰੋਡ 'ਤੇ ਇਹ ਹਾਦਸਾ ਸਵੇਰੇ 4:54 'ਤੇ ਵਾਪਰਿਆ। 14 ਸੀਟਾਂ ਵਾਲੀ ਮਿਨੀ ਬੱਸ ਸੜਕ 'ਤੇ ਖੜ੍ਹੀ ਲਾਰੀ ਨਾਲ ਟਕਰਾ ਗਈ ਜਿਸ ਨਾਲ ਇਹ ਹਾਦਸਾ ਵਾਪਰਿਆ।

 

ਦੁਬਈ ਟ੍ਰੈਫਿਕ ਪੁਲਸ ਨੇ ਨਿਦੇਸ਼ਕ ਬ੍ਰਿਗੇਡੀਅਰ ਸੈਫ ਮੁਹੈਰ ਅਲ ਮਝਰੌਈ ਨੇ ਕਿਹਾ ਕਿ ਮਿਨੀ ਬੱਸ ਸੜਕ 'ਤੇ ਖੜ੍ਹੇ ਟਰੱਕ ਨਾਲ ਟਕਰਾ ਗਈ, ਜਿਸ ਨਾਲ ਇਹ ਹਾਦਸਾ ਵਾਪਰਿਆ। ਇਕ ਹੋਰ ਏਜੰਸੀ ਮੁਤਾਬਕ 7 ਯਤਾਰੀਆਂ ਅਤੇ ਮਿਨੀ ਬੱਸ ਦੇ ਡਰਾਈਵਰ ਦੀ ਲਾਸ਼ ਰਾਸ਼ਿਦ ਹਸਪਤਾਲ ਵਿਚ ਲਿਜਾਈ ਗਈ, ਜਿਸ ਮਗਰੋਂ ਲਾਸ਼ਾਂ ਨੂੰ ਅੰਤਮ ਸੰਸਕਾਰ ਲਈ ਭੇਜ ਦਿੱਤਾ ਗਿਆ।

Vandana

This news is Content Editor Vandana