ਦੁਬਈ ਨੇ ਬਣਾਈ ਦੁਨੀਆ ਦੀ ਸਭ ਤੋਂ ਮਹਿੰਗੀ ਸੋਨੇ ਦੀਆਂ ਪੱਤੀਆਂ ਵਾਲੀ ''ਬਿਰਿਆਨੀ'' (ਤਸਵੀਰਾਂ)

02/24/2021 5:59:55 PM

ਦੁਬਈ (ਬਿਊਰੋ): ਦੁਨੀਆ ਭਰ ਵਿਚ ਦੁਬਈ ਆਪਣੀ ਖੂਬਸੂਰਤੀ ਲਈ ਮਸ਼ਹੂਰ ਹੈ। ਹੁਣ ਆਪਣੇ ਇੱਥੇ ਬਣਾਈ ਗਈ ਇਕ ਡਿਸ਼ ਕਾਰਨ ਦੁਬਈ ਸੁਰਖੀਆਂ ਵਿਚ ਹੈ। ਦੁਬਈ ਵਿਚ ਇਕ ਰੈਸਟੋਰੈਂਟ ਨੇ 'ਰੋਇਲ ਗੋਲਡ ਬਿਰਿਆਨੀ' (Royal Gold Biryani) ਬਣਾਈ ਹੈ। ਇਸ ਡਿਸ਼ ਨੂੰ ਨਾ ਸਿਰਫ ਦੁਬਈ ਸਗੋਂ ਦੁਨੀਆ ਦੀ ਸਭ ਤੋਂ ਮਹਿੰਗੀ ਬਿਰਿਆਨੀ ਕਿਹਾ ਜਾਂਦਾ ਹੈ। ਉਂਝ ਬਿਰੀਆਨੀ ਪਹਿਲਾਂ ਹੀ ਦੁਨੀਆ ਵਿਚ ਚਰਚਿਤ ਡਿਸ਼ ਹੈ ਅਜਿਹੇ ਵਿਚ ਇਸ ਨਵੀਂ ਥਾਲੀ ਨੇ ਦੁਬਈ ਨੂੰ ਮੁੜ ਸੁਰਖੀਆਂ ਵਿਚ ਲਿਆ ਦਿੱਤਾ ਹੈ। ਦੁਬਈ ਦੇ ਇਕ ਰੈਸਟੋਰੈਂਟ ਵਿਚ ਤੁਸੀਂ ਇਸ ਦਾ ਸਵਾਦ ਲੈ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇਸ ਦੀ ਕੀਮਤ ਅਤੇ ਖਾਸੀਅਤ ਬਾਰੇ ਦੱਸਣ ਜਾ ਰਹੇ ਹਾਂ।

ਬਿਰਿਆਨੀ ਵਿਚ ਲਗਾਈਆਂ ਗਈਆਂ ਸੋਨੇ ਦੀਆਂ ਪੱਤੀਆਂ
ਦੁਬਈ ਇੰਟਰਨੈਸ਼ਨਲ ਫਾਈਨੈਂਸ਼ੀਅਲ ਸੈਂਟਰ ਵਿਚ ਬੌਂਬੇ ਬੋਰੋ (Bombay Borough) ਨਾਮ ਦਾ ਇਕ ਰੈਸਟੋਰੈਂਟ ਹੈ। ਇਸ ਰੈਸਟੋਰੈਂਟ ਨੇ ਹਾਲ ਹੀ ਵਿਚ ਇਕ ਖਾਸ ਬਿਰਿਆਨੀ ਪੇਲਟ 'ਰੋਇਲ ਗੋਲਡ ਬਿਰਿਆਨੀ' ਲਾਂਚ ਕੀਤੀ ਹੈ। ਜੇਕਰ ਭਾਰਤੀ ਕਰੰਸੀ ਵਿਚ ਇਸ ਥਾਲੀ ਦੀ ਕੀਮਤ ਦੇਖੀਏ ਤਾਂ ਇਹ ਕਰੀਬ 20 ਹਜ਼ਾਰ ਰੁਪਏ ਹੋਵੇਗੀ। ਸੋਨੇ ਦੀ ਥਾਲੀ ਵਿਚ ਸਜਾ ਕੇ ਪੇਸ਼ ਕੀਤੀ ਜਾਣ ਵਾਲੀ ਇਸ ਬਿਰਿਆਨੀ ਵਿਚ ਤੁਹਾਨੂੰ 23 ਕੈਰਟ ਦੀਆਂ ਸੋਨੇ ਦੀਆਂ ਪੱਤੀਆਂ ਦਿੱਤੀਆਂ ਜਾਣਗੀਆਂ। ਇਹਨਾਂ ਨੂੰ ਤੁਸੀਂ ਖਾ ਸਕਦੇ ਹੋ।

ਗਾਹਕਾਂ ਨੂੰ ਚੋਣ ਦੀ ਸਹੂਲਤ
ਬਾਹਰ ਖਾਣ ਦੇ ਸ਼ੁਕੀਨ ਆਪਣੇ ਭੋਜਨ ਨੂੰ ਲੈ ਕੇ ਕਾਫੀ ਸਾਵਧਾਨੀ ਵਰਤਦੇ ਹਨ। ਉਹਨਾਂ ਨੂੰ ਆਪਣੇ ਖਾਣੇ ਵਿਚ ਕਿਸੇ ਤਰ੍ਹਾਂ ਦੀ ਕਮੀ ਪਸੰਦ ਨਹੀਂ ਹੁੰਦੀ ਹੈ। ਅਜਿਹੇ ਵਿਚ ਇਸ ਰੈਸਟੋਰੈਂਟ ਨੇ ਗਾਹਕਾਂ ਦੀ ਇਸ ਪਰੇਸ਼ਾਨੀ ਨੂੰ ਹੱਲ ਕਰਨ ਦੀ ਚੰਗੀ ਵਿਵਸਥਾ ਕੀਤੀ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰੈਸਟੋਰੈਂਟ ਇਸ ਬਿਰਿਆਨੀ ਲਈ ਗਾਹਕਾਂ ਨੂੰ ਆਪਣੀ ਪਸੰਦ ਦੇ ਚੌਲ ਚੁਣਨ ਦੀ ਆਪਸ਼ਨ ਦਿੰਦਾ ਹੈ। ਆਰਡਰ ਤੋਂ ਪਹਿਲਾਂ ਤੁਸੀਂ ਕਿਸ ਤਰ੍ਹਾਂ ਦੇ ਚੌਲ ਖਾਣਾ ਚਾਹੁੰਦੇ ਹੋ ਇਹ ਤੁਸੀ ਦੱਸ ਸਕਦੇ ਹੋ।ਉੱਥੇ ਇਕ ਡਿਸ਼ ਵਿਚ 3 ਕਿਲੋ ਚੌਲ ਹੋਣ ਕਾਰਨ ਇਸ ਨੂੰ ਇਕੱਲੇ ਖਾ ਪਾਣਾ ਵੀ ਮੁਸ਼ਕਲ ਹੋ ਜਾਂਦਾ ਹੈ।

ਪੜ੍ਹੋ ਇਹ ਅਹਿਮ ਖਬਰ - ਅੰਜਲੀ ਭਾਰਦਵਾਜ ਸਮੇਤ 12 'ਬਹਾਦੁਰ' ਲੋਕਾਂ ਨੂੰ ਭ੍ਰਿਸ਼ਟਾਚਾਰ ਵਿਰੋਧੀ ਪੁਰਸਕਾਰ ਦੇਵੇਗਾ ਅਮਰੀਕਾ

ਭਾਰਤੀ ਰੈਸਟੋਰੈਂਟ ਦਾ ਕਮਾਲ
ਬ੍ਰਿਟਿਸ਼ ਕਾਲ ਦੇ ਇਸ ਭਾਰਤੀ ਰੈਸਟੋਰੈਂਟ ਦੇ ਸਵਾਦ ਦੀਆਂ ਕਹਾਣੀਆਂ ਕਾਫੀ ਮਸ਼ਹੂਰ ਹਨ। ਇਹ ਇਕ ਲਗਜ਼ਰੀ ਰੈਸਟੋਰੈਂਟ ਹੈ। ਖੁੱਲ੍ਹ੍ ਕੇ ਪੈਸਾ ਖਰਚ ਕਰਨ ਵਾਲੇ ਖਾਣ-ਪੀਣ ਦੇ ਸ਼ੁਕੀਨਾਂ ਲਈ ਇਹ ਜਗ੍ਹਾ ਬਿਲਕੁਲ ਸਹੀ ਹੈ। ਇੱਥੇ ਬਿਰਿਆਨੀ ਦੇ ਇਲਾਵਾ ਕਈ ਤਰ੍ਹਾਂ ਦੀਆਂ ਨੌਨ ਵੈਜ਼ ਮਤਲਬ ਮਾਂਸਾਹਾਰੀ ਡਿਸ਼ ਮਿਲ ਜਾਣਗੀਆਂ।

ਪੜ੍ਹੋ ਇਹ ਅਹਿਮ ਖਬਰ- ਕੈਨੇਡੀਅਨ ਪੁਲਸ 'ਚ ਕੰਮ ਕਰਦੀ ਪੰਜਾਬਣ ਜਾਸਮੀਨ ਥਿਆੜਾ ਨੇ ਕੀਤੀ ਖ਼ੁਦਕੁਸ਼ੀ

ਇਸ ਬਿਰਿਆਨੀ ਦੇ ਬਾਰੇ ਵਿਚ ਰੈਸਟੋਰੈਂਟ ਨੇ ਇੰਸਟਾਗ੍ਰਾਮ 'ਤੇ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਲਿਖਿਆ ਹੈ ਕਿ ਸਪੌਟ 'ਤੇ ਆਰਡਰ ਦਿੱਤੇ ਜਾਣ ਦੇ ਬਾਅਦ ਡਿਸ਼ ਨੂੰ ਤਿਆਰ ਹੋਣ ਵਿਚ 45 ਮਿੰਟ ਲੱਗਣਗੇ ਪਰ ਅਸੀਂ ਵਾਅਦਾ ਕਰਦੇ ਹਾਂ ਕਿ ਇਹ ਤੁਹਾਡੇ ਜੀਵਨ ਦਾ ਯਾਦਗਾਰ ਭੋਜਨ ਹੋਵੇਗਾ।

ਨੋਟ - ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana