ਦੁਬਈ ''ਚ ਲੌਕਡਾਊਨ ਦੌਰਾਨ ਭਾਰਤੀ ਸ਼ਖਸ ਲੋਕਾਂ ਤੱਕ ਪਹੁੰਚਾ ਰਿਹੈ ਖਾਣਾ

03/31/2020 6:57:58 PM

ਦੁਬਈ (ਬਿਊਰੋ): ਦੁਨੀਆ ਵਿਚ ਇਸ ਸਮੇਂ ਕੋਵਿਡ-19 ਮਹਾਮਾਰੀ ਦਾ ਮੁਕਾਬਲਾ ਕਰਨ ਲਈ ਹਰ ਕੋਈ ਆਪਣੇ ਪੱਧਰ 'ਤੇ ਯੋਗਦਾਨ ਦੇ ਰਿਹਾ ਹੈ। ਇਸ ਨੇਕ ਕੰਮ ਵਿਚ ਭਾਰਤੀ ਵੀ ਪਿੱਛੇ ਨਹੀਂ ਹਨ। ਆਪਣੇ ਦੇਸ਼ ਤੋਂ ਦੂਰ ਦੁਬਈ ਵਿਚ ਰਹਿ ਰਹੇ ਪ੍ਰਵਾਸੀ ਮਜ਼ਦੂਰ ਮੁਰਲੀ ਸ਼ਬਨਥਮ ਗੁਮਨਾਮ ਹੀਰੋ ਦੀ ਤਰ੍ਹਾਂ ਕੰਮ ਕਰ ਰਹੇ ਹਨ।ਉਹ ਰੋਜ਼ਾਨਾ ਬਾਈਕ 'ਤੇ ਲੋਕਾਂ ਨੂੰ ਖਾਣਾ ਪਹੁੰਚਾਉਣ ਨਿਕਲਦੇ ਹਨ ਤਾਂ ਜੋ ਲੋਕ ਘਰਾਂ ਵਿਚ ਰਹਿ ਸਕਣ ਅਤੇ ਬਿਨਾਂ ਕਾਰਨ ਬਾਹਰ ਨਾ ਨਿਕਲਣ। 

ਯੂ.ਏ.ਈ. ਵਿਚ ਕੋਰੋਨਾਵਾਇਰਸ ਦੇ 570 ਮਾਮਲੇ ਅਤੇ 3 ਮੌਤਾਂ ਦੇ ਬਾਅਦ 5 ਅਪ੍ਰੈਲ ਤੱਕ ਰਾਸ਼ਟਰ ਪੱਧਰੀ ਲੌਕਡਾਊਨ ਵਧਾ ਦਿੱਤਾ ਗਿਆ ਹੈ।ਇਸ ਦੌਰਾਮ ਲੋੜੀਂਦੀਆਂ ਸੇਵਾਵਾਂ ਦੇ ਨਾਲ ਹੀ ਖਾਧ ਸਮੱਗਰੀ ਨੂੰ ਇਸ ਬੰਦ ਤੋਂ ਛੋਟ ਦਿੱਤੀ ਗਈ ਹੈ। ਪਿਛਲੇ 15 ਦਿਨਾਂ ਤੋਂ ਦੁਬਈ ਵਿਚ ਰਹਿ ਰਹੇ 42 ਸਾਲਾ ਮੁਰਲੀ ਨੇ ਉੱਥੋਂ ਦੇ ਸਥਾਨਕ ਅਖਬਾਰ ਨੂੰ ਦੱਸਿਆ,''ਉਹਨਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਅਜਿਹੇ ਦਿਨ ਵੀ ਦੇਖਣੇ ਪੈਣਗੇ ਪਰ ਉਹਨਾਂ ਨੂੰ ਇਸ ਗੱਲ ਦੀ ਸੰਤੁਸ਼ਟੀ ਅਤੇ ਖੁਸ਼ੀ ਹੈ ਕਿ ਸੰਕਟ ਦੀ ਇਸ ਘੜੀ ਵਿਚ ਉਹ ਲੋਕਾਂ ਨੂੰ ਖਾਣਾ ਪਹੁੰਚਾ ਰਹੇ ਹਨ। ਜਿਹਨਾਂ ਦੇ ਘਰ ਵਿਚ ਕਿਚਨ ਨਹੀਂ ਹਨ ਉਹਨਾਂ ਨੂੰ ਖਾਣੇ ਤੋਂ ਵਾਂਝੇ ਕਿਵੇਂ ਰੱਖਿਆ ਜਾ ਸਕਦਾ ਹੈ।'' 

ਉਹਨਾਂ ਨੇ ਦੱਸਿਆ,''ਉਹ ਇਸ ਦੌਰਾਨ ਸੁਰੱਖਿਆ ਦਾ ਪੂਰਾ ਖਿਆਲ ਰੱਖਦੇ ਹਨ। ਉਹ ਮਾਮਕ ਅਤੇ ਦਸਤਾਨੇ ਪਹਿਨਦੇ ਹਨ। ਬਾਈਕ ਚਲਾਉਣ ਦੇ ਬਾਅਦ ਖਾਣੇ ਦਾ ਡੱਬਾ ਹੱਥ ਵਿਚ ਲੈਣ ਤੋਂ ਪਹਿਲਾਂ ਉਹ ਹੱਥਾਂ ਨੂੰ ਸੈਨੀਟਾਈਜ਼ ਕਰਨਾ ਨਹੀਂ ਭੁੱਲਦੇ ਅਤੇ ਖਪਤਕਾਰ ਤੋਂ ਊਚਿਤ ਦੂਰੀ ਬਣਾਈ ਰੱਖਦੇ ਹਨ। ਉਹਨਾਂ ਨੂੰ ਖੁਸ਼ੀ ਹੈ ਕਿ ਆਪਣੇ ਇਸ ਕੰਮ ਕਾਰਨ ਉਹ ਤਾਮਿਲਨਾਡੂ ਵਿਚ ਰਹਿ ਰਹੇ ਪਰਿਵਾਰ ਵਾਲਿਆਂ ਦਾ ਪਾਲਣ-ਪੋਸ਼ਣ ਕਰ ਪਾ ਰਹੇ ਹਨ।''

Vandana

This news is Content Editor Vandana