ਏਅਰ ਇੰਡੀਆ ਸਤੰਬਰ ਤੋਂ ਸ਼ੁਰੂ ਕਰੇਗਾ ਦਿੱਲੀ ਤੋਂ ਟੋਰਾਂਟੋ ਦੀ ਸਿੱਧੀ ਉਡਾਣ

07/16/2019 4:08:46 PM

ਦੁਬਈ (ਭਾਸ਼ਾ)— ਭਾਰਤ ਦੀ ਰਾਸ਼ਟਰੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੇ ਕੌਮਾਂਤਰੀ ਰੂਟਾਂ 'ਤੇ ਨਵੀਆਂ ਉਡਾਣਾਂ ਦਾ ਐਲਾਨ ਕੀਤਾ ਹੈ। ਇਸ ਵਿਚ ਏਅਰ ਇੰਡੀਆ 27 ਸਤੰਬਰ ਤੋਂ ਵਿਸ਼ਵ ਸੈਲਾਨੀ ਦਿਵਸ ਮੌਕੇ ਦਿੱਲੀ ਤੋਂ ਟੋਰਾਂਟੋ ਦੀ ਸਿੱਧੀ ਉਡਾਣ ਸ਼ੁਰੂ ਕਰੇਗੀ। ਭਾਵੇਂਕਿ ਵੱਧਦੇ ਕਰਜ਼ ਦੇ ਬੋਝ ਹੇਠ ਏਅਰ ਇੰਡੀਆ 'ਤੇ ਨਿੱਜੀਕਰਨ ਦਾ ਖਤਰਾ ਮੰਡਰਾ ਰਿਹਾ ਹੈ। ਏਅਰ ਇੰਡੀਆ ਦੇ ਚੇਅਰਮੈਨ ਅਤੇ ਪ੍ਰਬੰਧ ਨਿਦੇਸ਼ਕ ਅਸ਼ਵਨੀ ਲੋਹਾਨੀ ਨੇ ਇੰਦੌਰ-ਦੁਬਈ ਦੀ ਪਹਿਲੀ ਉਡਾਣ ਦੌਰਾਨ ਜਹਾਜ਼ ਵਿਚ ਹੀ ਪੀ.ਟੀ.ਆਈ. ਨੂੰ ਦੱਸਿਆ,''ਅਸੀਂ 27 ਸਤੰਬਰ ਨੂੰ ਵਿਸ਼ਵ ਸੈਲਾਨੀ ਦਿਵਸ ਮੌਕੇ ਦਿੱਲੀ ਤੋਂ ਟੋਰਾਂਟੋ ਦੀ ਸਿੱਧੀ ਉਡਾਣ ਸੇਵਾ ਸ਼ੁਰੂ ਕਰ ਰਹੇ ਹਾਂ।'' 

ਏਅਰਲਾਈਨ ਦਾ ਇਰਾਦਾ ਨੈਰੋਬੀ, ਕੀਨੀਆ ਲਈ ਵੀ ਸਿੱਧੀ ਉਡਾਣ ਸ਼ੁਰੂ ਕਰਨ ਦਾ ਹੈ। ਇਹ  ਉਡਾਣ ਅਕਤੂਬਰ ਵਿਚ ਕਿਸੇ ਸਮੇਂ ਵੀ ਸ਼ੁਰੂ ਹੋ ਸਕਦੀ ਹੈ। ਏਅਰ ਇੰਡੀਆ ਦਾ ਕਹਿਣਾ ਹੈ ਕਿ ਇਸ ਖੇਤਰ ਵਿਚ ਟੂਰਿਜ਼ਮ ਦੀ ਕਾਫੀ ਸੰਭਾਵਨਾ ਹੈ, ਜਿਸ ਕਾਰਨ ਉਹ ਨੈਰੋਬੀ ਲਈ ਵੀ ਉਡਾਣ ਸੇਵਾ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ। ਏ.ਆਈ. 903 ਮੱਧ ਪ੍ਰਦੇਸ਼ ਤੋਂ ਪਹਿਲੀ ਅੰਤਰਰਾਸ਼ਟਰੀ ਉਡਾਣ ਹੈ ਜਿਸ ਦੇ ਜ਼ਰੀਏ ਰਾਜ ਦੇ ਲੋਕਾਂ ਨੂੰ ਖਾੜੀ ਦੀ ਯਾਤਰਾ ਵਿਚ ਮਦਦ ਮਿਲੇਗੀ। 

ਲੋਹਾਨੀ ਨੇ ਕਿਹਾ ਕਿ ਅਸੀਂ ਅਕਤੂਬਰ ਵਿਚ ਕਿਸੇ ਸਮੇਂ ਨੈਰੋਬੀ ਲਈ ਵੀ ਉਡਾਣ ਦੀ ਤਿਆਰੀ ਕਰ ਰਹੇ ਹਾਂ। ਇੱਥੇ ਟੂਰਿਜ਼ਮ ਦੀ ਕਾਫੀ ਸੰਭਾਵਨਾ ਹੈ। ਭਾਵੇਂਕਿ ਏਅਰ ਇੰਡੀਆ 'ਤੇ ਕਰੀਬ 60,000 ਕਰੋੜ ਰੁਪਏ ਦਾ ਕਰਜ਼ ਹੈ ਪਰ ਏਅਰਲਾਈਨ ਪ੍ਰਮੁੱਖ ਦਾ ਉਤਸ਼ਾਹ ਕਾਫੀ ਉੱਚਾ ਹੈ ਅਤੇ ਉਹ ਹਵਾਬਾਜ਼ੀ ਕੰਪਨੀ ਨੂੰ ਆਪਰੇਸ਼ਨ ਵਿਚ ਬਰਕਰਾਰ ਰੱਖਣ ਲਈ ਆਪਰੇਸ਼ਨ ਲਾਗਤ ਵਿਚ ਕਟੌਤੀ ਅਤੇ ਹੋਰ ਸੰਭਵ ਕਦਮ ਚੁੱਕ ਰਹੇ ਹਨ। ਏਅਰ ਇੰਡੀਆ ਦੀ ਅਕਤੂਬਰ ਵਿਚ ਭੋਪਾਲ-ਬੰਗਲੌਰ ਉਡਾਣ ਸੇਵਾ ਸ਼ੁਰੂ ਕਰਨ ਦੀ ਯੋਜਨਾ ਹੈ। 

ਉਨ੍ਹਾਂ ਨੇ ਕਿਹਾ ਕਿ ਦੁਬਈ ਦੀ ਉਡਾਣ ਦੇ ਬਾਅਦ ਏਅਰਲਾਈਨ ਇੰਦੌਰ ਤੋਂ ਬੈਂਕਾਕ ਦੀਆਂ ਸੇਵਾਵਾਂ ਵੀ ਸ਼ੁਰੂ ਕਰੇਗੀ। ਉਨ੍ਹਾਂ ਨੇ ਕਿਹਾ ਕਿ ਇੰਦੌਰ ਤੋਂ ਏਅਰ ਇੰਡੀਆ 162 ਸੀਟਾਂ ਦੇ ਏ320 ਨਿਓ ਜਹਾਜ਼ ਦੀ ਵਰਤੋਂ ਕਰ ਰਹੀ ਹੈ। ਦੁਬਈ ਲਈ ਇਹ ਉਡਾਣ ਹਫਤੇ ਵਿਚ ਤਿੰਨ ਦਿਨ ਸੋਮਵਾਰ, ਬੁੱਧਵਾਰ ਅਤੇ ਸ਼ਨੀਵਾਰ ਨੂੰ ਹੋਵੇਗੀ। ਉੱਥੇ ਦੁਬਈ ਇਹ ਉਡਾਣ ਮੰਗਲਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਸੰਚਾਲਿਤ ਕਰੇਗੀ। ਏਅਰ ਇੰਡੀਆ ਨੇ ਕਿਹਾ ਕਿ ਕੋਲਕਾਤਾ, ਹੈਦਰਾਬਾਦ, ਕੁਨੂੰਰ ਅਤੇ ਕੋਚੀ ਤੋਂ ਨਵੀਆਂ ਉਡਾਣਾਂ ਸਰਦੀਆਂ ਦੇ ਸੈਸ਼ਨ ਵਿਚ ਸ਼ੁਰੂ ਹੋਣਗੀਆਂ।

Vandana

This news is Content Editor Vandana