ਡਰੱਗਜ਼ ਚੋਰੀ ਦੇ ਮਾਮਲੇ ''ਚ ਆਸਟ੍ਰੇਲੀਆ ਦੀ ਪਾਰਟੀ ਗਰਲ ''ਅਮਾਂਡਾ'' ਗ੍ਰਿਫਤਾਰ

01/20/2018 1:12:13 PM

ਸਿਡਨੀ— ਆਸਟ੍ਰੇਲੀਆ ਦੀ ਪਾਰਟੀ ਗਰਲ 'ਅਮਾਂਡਾ ਅਰਬਿਬ' ਨੂੰ ਡਰੱਗਜ਼ ਚੋਰੀ ਸਮੇਤ 4 ਦੋਸ਼ਾਂ ਵਿਚ ਫਿਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਹਾਲਾਂਕਿ ਕਸਟਡੀ ਦੌਰਾਨ ਹੀ ਸਿਹਤ ਖਰਾਬ ਹੋਣ 'ਤੇ ਉਸ ਨੂੰ ਹਸਪਤਾਲ ਵਿਚ ਦਾਖਲ ਕਰਾਉਣਾ ਪਿਆ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਨਸ਼ੇ ਦੀ ਹਾਲਤ ਵਿਚ ਆਪਣੇ ਅੰਡਰਗਾਰਮੈਂਟਸ ਵਿਚ ਡਰੱਗਜ਼ ਲੁਕਾ ਕੇ ਲਿਜਾਉਂਦੇ ਹੋਏ ਫੜਿਆ ਗਿਆ ਸੀ। ਅਮਾਂਡਾ ਡਰੱਗਜ਼ ਦੀ ਆਦੀ ਹੋਣ ਤੋਂ ਬਾਅਦ ਚੋਰੀ ਕਰਨ ਲੱਗੀ ਸੀ। ਉਸ ਨੂੰ ਕ੍ਰੇਡਿਟ ਕਾਰਡ ਅਤੇ ਈ-ਮੇਲ ਚੋਰੀ ਦੇ ਦੋਸ਼ ਵਿਚ ਵੀ ਪਿਛਲੇ ਸਾਲ ਗ੍ਰਿਫਤਾਰ ਕੀਤਾ ਗਿਆ ਸੀ। ਅਮਾਂਡਾ ਨੂੰ ਸੋਮਵਾਰ ਨੂੰ ਬੁਰਵੁਡ ਲੋਕਲ ਅਦਾਲਤ ਵਿਚ ਪੇਸ਼ ਹੋਣਾ ਸੀ, ਜਿੱਥੇ ਉਸ ਨੂੰ ਇਕ ਪੁਰਾਣੇ ਮਾਮਲੇ ਵਿਚ ਪਾਬੰਦੀਸ਼ੁਦਾ ਡਰੱਗਜ਼ ਰੱਖਣ ਅਤੇ ਕਈ ਦੋਸ਼ਾਂ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਸਿਡਨੀ ਵਿਚ ਬੈਲੇਵਿਊ ਹਿਲ ਦੀ ਰਹਿਣ ਵਾਲੀ 26 ਸਾਲ ਦੀ ਅਮਾਂਡਾ ਪਿਛਲੇ ਕਾਫੀ ਮਹੀਨਿਆਂ ਤੋਂ ਮੁੜ ਵਸੇਬਾ ਕੇਂਦਰ ਵਿਚ ਰਹਿ ਰਹੀ ਸੀ ਅਤੇ ਹੁਣ ਉਹ ਡਰੱਗਜ਼ ਤੋਂ ਛੁਟਕਾਰਾ ਪਾ ਚੁੱਕੀ ਹੈ।
ਪਿਛਲੇ ਸਾਲ ਚੋਰੀ ਦੇ ਮਾਮਲੇ ਵਿਚ ਸਜ਼ਾ ਦਾ ਸਾਹਮਣਾ ਕਰ ਰਹੀ ਅਮਾਂਡਾ ਨੇ ਅਦਲਾਤ ਵਿਚ ਕਿਹਾ ਸੀ ਕਿ ਉਹ ਚਾਹੁੰਦੀ ਹੈ ਕਿ ਦੂਜੇ ਲੋਕ ਉਨ੍ਹਾਂ ਦੀਆਂ ਗਲਤੀਆਂ ਤੋਂ ਕੁੱਝ ਸਿੱਖਣ। ਉਹ ਉਨ੍ਹਾਂ ਵਿਚ ਉਮੀਦ ਜਗਾਉਣਾ ਚਾਹੁੰਦੀ ਹੈ ਕਿ ਮੁੜ ਵਸੇਬਾ ਸੰਭਵ ਹੈ। ਅਮਾਂਡਾ ਨੇ ਕਿਹਾ ਸੀ ਕਿ ਪਿਛਲੇ 7-8 ਮਹੀਨਿਆਂ ਵਿਚ ਮੈਂ ਆਪਣੀ ਡਰੱਗਜ਼ ਦੀ ਆਦਤ ਤੋਂ ਪੂਰੀ ਤਰ੍ਹਾਂ ਨਾਲ ਛੁਟਕਾਰਾ ਪਾ ਲਿਆ। ਉਸ ਨੇ ਆਪਣੀ ਮਾਂ ਤੋਂ ਮਿਲੇ ਸਪੋਰਟ ਲਈ ਵੀ ਲੋਕਾਂ ਦਾ ਧੰਨਵਾਦ ਕੀਤਾ।
ਜੱਜ ਨੇ ਕਿਹਾ ਸੀ- ਜੇਲ ਵਰਗੀ ਜਗ੍ਹਾ ਇਸ ਕੁੜੀ ਲਈ ਨਹੀਂ
ਜੱਜ ਗ੍ਰਾਗਿਨ ਨੇ ਕਿਹਾ ਸੀ ਕਿ ਅਮਾਂਡਾ ਦਾ ਵਤੀਰਾ ਨਾਜਾਇਜ਼ ਅਤੇ ਮੁਆਫੀ ਦੇ ਲਾਇਕ ਨਹੀਂ ਸੀ ਪਰ ਉਸ ਨੇ ਖੁਦ ਨੂੰ ਚੰਗਾ ਬਣਾਉਣ ਲਈ ਸਖਤ ਮਿਹਨਤ ਕੀਤੀ ਅਤੇ ਹੁਣ ਉਹ ਪਿਛਲੇ ਸਾਲ ਤੋਂ ਕਾਫੀ ਬਦਲ ਚੁੱਕੀ ਹੈ। ਉਨ੍ਹਾਂ ਕਿਹਾ ਸੀ ਕਿ ਜੇਕਰ ਤੁਸੀਂ ਆਈ. ਸੀ. ਓ (ਇਨਟੈਨਸਿਵ ਕਰੈਕਸ਼ਨ ਆਰਡਰ) ਦੇ ਕਿਸੇ ਵੀ ਪਹਿਲੂ ਦਾ ਪਾਲਣ ਨਹੀਂ ਕਰਦੇ ਹੋ ਤਾਂ ਪਹਿਲਾਂ ਤੋਂ ਦਿੱਤੀ ਗਈ ਸਜ਼ਾ ਤੁਹਾਡੇ 'ਤੇ ਲਾਗੂ ਹੋ ਜਾਵੇਗੀ ਅਤੇ ਤੁਹਾਨੂੰ ਜੇਲ ਜਾਣਾ ਪਏਗਾ। ਹਾਲਾਂਕਿ ਜੇਲ ਤੁਹਾਡੇ ਵਰਗੀ ਕੁੜੀ ਦੇ ਜਾਣ ਦੀ ਜਗ੍ਹਾ ਨਹੀਂ ਹੈ।