ਕੋਰੋਨਾ : ਇਸ ਦਵਾਈ ਨੇ ਵਾਇਰਸ ਨੂੰ ਲੈਬ ''ਚ 48 ਘੰਟਿਆਂ ''ਚ ਕੀਤਾ ਖਤਮ

04/04/2020 9:57:54 PM

ਮੈਲਬੋਰਨ-ਪੂਰੀ ਦੁਨੀਆ ਇਸ ਸਮੇਂ ਕੋਰੋਨਾਵਾਇਰਸ ਮਹਾਮਾਰੀ ਦਾ ਕਹਿਰ ਝੇਲ ਰਹੀ ਹੈ। ਹੁਣ ਤਕ 11 ਲੱਖ ਤੋਂ ਜ਼ਿਆਦਾ ਲੋਕ ਇਸ ਨਾਲ ਪ੍ਰਭਾਵਿਤ ਹੋ ਚੁੱਕੇ ਹਨ ਜਦਕਿ 61 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਲਿਹਾਜਾ ਅਜੇ ਇਸ ਦਾ ਨਾ ਕੋਈ ਟੀਕਾ ਹੈ ਅਤੇ ਨਾ ਹੀ ਕੋਈ ਖਾਸ ਇਲਾਜ਼। ਦੁਨੀਆਭਰ 'ਚ ਇਸ ਦੇ ਇਲਾਜ਼ ਅਤੇ ਵੈਕਸੀਨ ਲਈ ਵਿਗਿਆਨਕ ਰਿਸਰਚ 'ਚ ਲੱਗੇ ਹੋਏ ਹਨ। ਹੁਣ ਉਮੀਦ ਦੀ ਇਕ ਕਿਰਣ ਚਮਕਦੀ ਨਜ਼ਰ ਆ ਰਹੀ ਹੈ। ਦਰਅਸਲ, ਆਸਟਰੇਲੀਆ ਦੇ ਵਿਗਿਆਨਕ ਇਹ ਇਲਾਜ਼ ਲੱਭਣ ਦੇ ਬਹੁਤ ਕਰੀਬ ਪਹੁੰਚ ਚੁੱਕੇ ਹਨ।

ਪਰਜੀਵੀਆਂ ਨੂੰ ਮਾਰਨ ਵਾਲੀ ਦਵਾਈ ਦਾ ਕਮਾਲ
ਆਸਟਰੇਲੀਆ 'ਚ ਵਿਗਿਆਨੀਆਂ ਨੇ ਲੈਬ 'ਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਕੋਸ਼ਿਕਾ ਨਾਲ ਇਸ ਘਾਤਕ ਵਾਇਰਸ ਨੂੰ ਸਿਰਫ 48 ਘੰਟਿਆਂ 'ਚ ਖਤਮ ਕੀਤਾ ਹੈ ਅਤੇ ਉਹ ਵੀ ਇਕ ਅਜਿਹੀ ਦਵਾਈ ਨਾਲ ਜੋ ਪਹਿਲਾਂ ਤੋਂ ਹੀ ਮੌਜੂਦ ਹੈ। ਰਿਸਰਚਰਾਂ ਨੇ ਪਾਇਆ ਕਿ ਦੁਨੀਆ 'ਚ ਪਹਿਲਾਂ ਤੋਂ ਹੀ ਮੌਜੂਦ ਇਕ ਐਂਟੀ-ਪੈਰਾਸਾਈਟ ਡਰੱਗ ਭਾਵ ਪਰਜੀਵੀਆਂ ਨੂੰ ਮਾਰਨ ਵਾਲੀ ਦਵਾਈ ਨੇ ਕੋਰੋਨਾਵਾਇਰਸ ਨੂੰ ਖਤਮ ਕਰਨ ਦਿੱਤਾ। ਇਹ ਕੋਰੋਨਾਵਾਇਰਸ ਦੇ ਇਲਾਜ਼ ਦੀ ਦਿਸ਼ਾ 'ਚ ਵੱਡੀ ਕਾਮਯਾਬੀ ਹੈ ਅਤੇ ਇਸ ਨਾਲ ਹੁਣ ਕਲਿਕਿਨਲ ਟ੍ਰਾਇਲ ਦਾ ਰਸਤਾ ਸਾਫ ਹੋ ਸਕਦਾ ਹੈ।

ਦਵਾਈ ਦੀ ਸਿਰਫ ਇਕ ਡੋਜ਼ ਨਾਲ 48 ਘੰਟਿਆਂ 'ਚ ਕੋਰੋਨਾ ਖਤਮ!
ਐਂਟੀ-ਵਾਇਰਸ ਰਿਸਰਚ ਜਰਨਲ 'ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਇਵਰਮੇਕਟਿਨ ਨਾਂ ਦੀ ਦਵਾਈ ਸਿਰਫ ਇਕ ਡੋਜ਼ ਕੋਰੋਨਾਵਾਇਰਸ ਸਮੇਤ ਸਾਰੇ ਵਾਇਰਸਜ਼ ਆਰ.ਐੱਨ.ਏ. ਨੂੰ 48 ਘੰਟਿਆਂ 'ਚ ਖਤਮ ਕਰ ਸਕਦੀ ਹੈ। ਜੇਕਰ ਵਾਇਰਸ ਦਾ ਘੱਟ ਪ੍ਰਭਾਵ ਹੈ ਤਾਂ 24 ਘੰਟਿਆਂ 'ਚ ਖਤਮ ਹੋ ਸਕਦਾ ਹੈ। ਦਰਅਸਲ ਆਰ.ਐੱਨ.ਏ. ਵਾਇਰਸ ਉਨ੍ਹਾਂ ਵਾਇਰਸਜ਼ ਨੂੰ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਦੇ ਜੈਨੇਟਿਕ ਮਟੀਰੀਅਲ 'ਚ ਆਰ.ਐੱਨ.ਏ. ਭਾਵ ਰਿਬੋ ਨਿਊਕਲਿਕ ਐਸਿਡ ਹੁੰਦਾ ਹੈ। ਦਰਅਸਲ ਇਹ ਸਟੱਡੀ ਆਸਟਰੇਲੀਆ ਦੇ ਮੋਨਾਸ਼ ਯੂਨੀਵਰਸਿਟੀ ਦੀ ਕਾਇਲੀ ਵੈਗਸਟਾਫ ਨੇ ਹੋਰ ਵਿਗਿਆਨੀਆਂ ਨਾਲ ਮਿਲ ਕੇ ਕੀਤੀ ਹੈ।

ਕਈ ਹੋਰ ਵਾਇਰਸਜ਼ ਦੇ ਇਲਾਜ਼ 'ਚ ਪਹਿਲਾਂ ਹੀ ਇਸਤੇਮਾਲ ਹੁੰਦੀ ਹੈ ਇਹ ਦਵਾਈ
ਸਟੱਡੀ 'ਚ ਵਿਗਿਆਨੀਆਂ ਨੇ ਕਿਹਾ ਕਿ ਇਵਰਮੇਕਟਿਨ ਇਕ ਅਜਿਹੀ ਐਂਟੀ-ਪੈਰਾਸਾਈਟ ਡਰੱਗ ਹੈ ਜੋ ਐੱਚ.ਆਈ.ਵੀ., ਡੈਂਗੂ, ਇੰਫਲੁਏਜਾ ਅਤੇ ਜੀਕਾ ਵਾਇਰਸ ਵਰਗੇ ਤਮਾਮ ਵਾਇਰਸਾਂ ਦੇ ਵਿਰੁੱਧ ਕਾਰਗਰ ਹੈ। ਹਾਲਾਂਕਿ, ਵੈਗਸਟਾਫ ਨੇ ਨਾਲ ਹੀ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਇਹ ਸਟੱਡੀ ਲੈਬ 'ਚ ਕੀਤੀ ਗਈ ਹੈ ਅਤੇ ਇਸ ਦਾ ਲੋਕਾਂ 'ਤੇ ਪ੍ਰੀਖਣ ਕਰਨ ਦੀ ਜ਼ਰੂਰਤ ਹੋਵੇਗੀ।

ਸੁਰੱਖਿਅਤ ਦਵਾਈ ਮੰਨੀ ਜਾਂਦੀ ਹੈ ਇਵਰਮੇਕਟਿਨ
ਵੈਗਸਟਾਫ ਨੇ ਕਿਹਾ ਕਿ 'ਇਵਰਮੇਕਟਿਨ ਦਾ ਵੱਡੇ ਪੱਧਰ 'ਤੇ ਇਸਤੇਮਾਲ ਹੁੰਦਾ ਹੈ ਅਤੇ ਇਹ ਸੁਰੱਖਿਅਤ ਦਵਾਈ ਮੰਨੀ ਜਾਂਦੀ ਹੈ। ਹੁਣ ਸਾਨੂੰ ਇਹ ਦੇਖਣ ਦੀ ਜ਼ਰੂਰਤ ਹੈ ਕਿ ਇਸ ਦੀ ਡੋਜ਼ ਇਨਸਾਨਾਂ 'ਚ (ਕੋਰੋਨਾਵਾਇਰਸ ਵਿਰੁੱਧ) ਕਾਰਗਰ ਹੈ ਜਾਂ ਨਹੀਂ। ਹੁਣ ਇਹ ਅਗਲਾ ਪੜ੍ਹਾਅ ਹੈ। ਉਨ੍ਹਾਂ ਨੇ ਅਗੇ ਕਿਹਾ ਕਿ ਅਜਿਹੇ ਸਮੇਂ 'ਚ ਜਦ ਅਸੀਂ ਗਲੋਬਲੀ ਮਹਾਮਾਰੀ ਨਾਲ ਜੂਝ ਰਹੇ ਹਾਂ ਅਤੇ ਇਸ ਦਾ ਕੋਈ ਠੀਕ ਇਲਾਜ਼ ਨਹੀਂ ਹੈ ਤਾਂ ਸਾਡੇ ਕੋਲ ਪਹਿਲਾਂ ਤੋਂ ਮੌਜੂਦ ਦਵਾਈਆਂ ਦਾ ਕੋਈ ਮਿਸ਼ਰਣ ਹੋਵੇ ਤਾਂ ਲੋਕਾਂ ਨੂੰ ਜਲਦ ਮਦਦ ਦੇਵੇਗਾ।

ਕਲਿਨਿਕਲ ਟ੍ਰਾਇਲ ਦਾ ਰਸਤਾ ਹੋ ਸਕਦੈ ਸਾਫ
ਹਾਲਾਂਕਿ, ਇਵਰਮੇਕਟਿਨ ਕੋਰੋਨਾਵਾਇਰਸ 'ਤੇ ਕਿਸ ਤਰ੍ਹਾਂ ਕੰਮ ਕਰਦਾ ਹੈ ਇਸ ਦੀ ਸਹੀ ਜਾਣਕਾਰੀ ਦਾ ਪਤਾ ਨਹੀਂ ਚੱਲ ਸਕਿਆ ਹੈ। ਪਰ ਵਿਗਿਆਨੀਆਂ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਇਹ ਦਵਾਈ ਹੋਰ ਵਾਇਰਸਜ਼ 'ਤੇ ਕੰਮ ਕਰਦੀ ਹੈ ਉਸ ਤਰ੍ਹਾਂ ਇਹ ਕੋਰੋਨਾਵਾਇਰਸ 'ਤੇ ਵੀ ਕੰਮ ਕਰੇਗੀ। ਹੋਰ ਵਾਇਰਸਜ਼ 'ਚ ਇਹ ਦਵਾਈ ਸਭ ਤੋਂ ਪਹਿਲਾਂ ਹੋਸਟ ਸੇਲਸ (ਉਹ ਕੋਸ਼ਿਕਾਵਾਂ ਜੋ ਸਭ ਤੋਂ ਪਹਿਲਾਂ ਪ੍ਰਭਾਵ ਦਾ ਸ਼ਿਕਾਰ ਹੋਈਆਂ ਹੋਣ ਅਤੇ ਜਿਸ ਨਾਲ ਹੋਰ ਕੋਸ਼ਿਕਾਵਾਂ 'ਚ ਪ੍ਰਭਾਵ ਫੈਲ ਰਿਹਾ ਹੋਵੇ) 'ਚ ਵਾਇਰਸ ਦੇ ਪ੍ਰਭਾਵ ਨੂੰ ਖਤਮ ਕਰਦੀ ਹੈ।

ਪਰ ਅਜੇ ਕਰਨਾ ਹੋਵੇਗਾ ਇੰਤਜ਼ਾਰ
ਸਟੱਡੀ 'ਚ ਇਕ ਹੋਰ ਕੋ-ਆਥਰ ਰਾਇਲ ਮੈਲਬਰਨ ਹਸਪਤਾਲ ਦੀ ਲਿਉਨ ਕੈਲੀ ਨੇ ਦੱਸਿਆ ਕਿ ਉਹ ਕੋਰੋਨਾਵਾਇਰਸ ਦੀ ਇਸ ਸੰਭਾਵਿਤ ਦਵਾਈ ਨੂੰ ਲੈ ਕੇ ਬਹੁਤ ਰੋਮਾਂਚਿਤ ਹਨ। ਹਾਲਾਂਕਿ, ਉਨ੍ਹਾਂ ਨੇ ਚਿਤਾਇਆ ਹੈ ਕਿ ਪ੍ਰੀ-ਕਲਿਨਿਕਲ ਟੈਸਟਿੰਗ ਅਤੇ ਉਸ ਤੋਂ ਬਾਅਦ ਕਲਿਨਿਕਲ ਟ੍ਰਾਇਰਲਸ ਦੇ ਪੜ੍ਹਾਅ ਅਜੇ ਵੀ ਬਾਕੀ ਹੈ। ਇਨ੍ਹਾਂ ਪੜ੍ਹਾਵਾਂ ਦੇ ਨਤੀਜਿਆਂ ਤੋਂ ਬਾਅਦ ਹੀ ਕੋਰੋਨਾਵਾਇਰਸ ਦੇ ਇਲਾਜ਼ 'ਚ ਇਵਰਮੇਕਟਿਨ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ।

Karan Kumar

This news is Content Editor Karan Kumar