ਜ਼ਿਆਦਾ ਕੋਲਡ ਡਰਿੰਕ ਪੀਣ ਨਾਲ ਵੱਧਦੈ ਮੌਤ ਦਾ ਖਤਰਾ

09/05/2019 3:37:09 PM

ਲੰਡਨ (ਏਜੰਸੀ)- ਦਿਨ ਵਿਚ ਸਿਰਫ ਦੋ ਗਿਲਾਸ ਕੋਲਡ ਡ੍ਰਿੰਕ ਪੀਣ ਨਾਲ ਜਲਦੀ ਮੌਤ ਹੋਣ ਦਾ ਖਤਰਾ ਕਾਫੀ ਵਧ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਇਕ ਅਧਿਐਨ ਨੇ ਇਹ ਜਾਣਕਾਰੀ ਦਿੱਤੀ ਹੈ। ਖੋਜ ਲਈ ਬ੍ਰਿਟੇਨ ਸਣੇ 10 ਦੇਸ਼ਾਂ ਵਿਚ 4.5 ਲੱਖ ਤੋਂ ਜ਼ਿਆਦਾ ਬਾਲਗਾਂ 'ਤੇ ਅਧਿਐਨ ਕੀਤਾ ਗਿਆ ਸੀ। ਇਸ ਵਿਚ ਪਾਇਆ ਗਿਆ ਕਿ ਹਰ ਤਰ੍ਹਾਂ ਦੇ ਕੋਲਡ ਡਰਿੰਕ ਨੂੰ ਰੋਜ਼ਾਨਾ ਪੀਣ ਦਾ ਸਬੰਧ ਨੌਜਵਾਨਾਂ ਵਿਚ ਮੌਤ ਹੋਣ ਦੇ ਖਦਸ਼ੇ ਨਾਲ ਜੁੜਿਆ ਸੀ। ਲਿਓਨ ਵਿਚ ਡਬਲਿਊ.ਐਚ.ਓ. ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ ਦੇ ਵਿਗਿਆਨੀਆਂ ਨੇ ਕਿਹਾ ਕਿ ਸਾਰੀਆਂ ਸਾਫਟ ਡਰਿੰਕ ਦੀ ਥਾਂ ਪਾਣੀ ਪੀਣਾ ਚੰਗਾ ਹੋਵੇਗਾ। ਪੈਰਿਸ ਵਿਚ ਯੂਰਪੀਅਨ ਸੁਸਾਇਟੀ ਆਫ ਕਾਰਡੀਓਲਾਜੀ ਵਿਚ ਬੋਲਣ ਵਾਲੇ ਮਾਹਰਾਂ ਨੇ ਕਿਹਾ ਕਿ ਲੋਕਾਂ ਨੂੰ ਆਪਣੀ ਖੁਰਾਕ ਵਿਚ ਕੋਲਡ ਡਰਿੰਕ ਨੂੰ ਖਤਮ ਕਰਨਾ ਚਾਹੀਦਾ ਹੈ। ਇਹ ਖੋਜ ਜਾਮਾ ਇੰਟਰਨੈਸ਼ਨਲ ਮੈਡੀਸਿਨ ਜਰਨਲ ਵਿਚ ਪ੍ਰਕਾਸ਼ਿਤ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਕੋਲਡ ਡਰਿੰਕ ਅਤੇ ਮੌਤਾਂ ਵਿਚਾਲੇ ਸਬੰਧ ਸਥਾਪਿਤ ਕਰਨ ਵਾਲਾ ਇਹ ਸਭ ਤੋਂ ਵੱਡਾ ਅਧਿਐਨ ਹੈ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਅਧਿਐਨ ਛੋਟੇ ਪੱਧਰ 'ਤੇ ਕੀਤੇ ਗਏ ਸਨ, ਜਿਨ੍ਹਾਂ ਨੂੰ ਕੋਲਡ ਡਰਿੰਕ ਅਤੇ ਮੌਤ ਵਿਚਾਲੇ ਸਬੰਧ ਦਾ ਸੰਕੇਤ ਦਿੱਤਾ ਸੀ, ਪਰ ਇੰਨਾ ਨਾਟਕੀ ਅੰਤਰ ਨਹੀਂ ਮਿਲਿਆ ਸੀ। ਨਵੀਂ ਖੋਜ ਵਿਚ ਪਾਇਆ ਗਿਆ ਹੈ ਕਿ ਜੋ ਲੋਕ ਇਕ ਦਿਨ ਵਿਚ ਦੋ ਜਾਂ ਦੋ ਤੋਂ ਜ਼ਿਆਦਾ ਗਿਲਾਸ ਕੋਲਡ ਡਰਿੰਕ ਪੀਂਦੇ ਹਨ, ਉਨ੍ਹਾਂ ਦੇ ਅਗਲੇ 16 ਸਾਲਾਂ ਅੰਦਰ ਮਰਨ ਦਾ ਖਤਰਾ 26 ਫੀਸਦੀ ਵਧ ਜਾਂਦਾ ਹੈ।

ਉਥੇ ਹੀ ਦਿਲ ਦੇ ਰੋਗ ਨਾਲ ਹੋਣ ਵਾਲੀਆਂ ਮੌਤਾਂ ਵਿਚ 52 ਫੀਸਦੀ ਦਾ ਵਾਧਾ ਹੋਇਆ। ਜਿਨ੍ਹਾਂ ਲੋਕਾਂ ਨੇ ਦਿਨ ਵਿਚ ਕੋਲਡ ਡਰਿੰਕ ਦੋ ਜਾਂ ਜ਼ਿਆਦਾ ਸ਼ੁਗਰੀ ਡਰਿੰਕ ਲਈ ਸੀ, ਇਸ ਮਿਆਦ ਵਿਚ ਉਨ੍ਹਾਂ ਦੀ ਮੌਤ ਦਾ ਜੋਖਮ ਤਕਰੀਬਨ 8 ਫੀਸਦੀ ਤੱਕ ਵਧਿਆ ਸੀ। ਅਧਿਐਨ ਦੇ ਲੀਡਰ ਡਾ. ਨੀਲ ਮਰਫੀ ਨੇ ਕਿਹਾ ਕਿ ਸਾਡੇ ਅਧਿਐਨ ਵਿਚ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਸ਼ੁਗਰੀ ਡਰਿੰਕਸ ਅਤੇ ਆਰਟੀਫਿਸ਼ੀਅਲੀ ਸਵੀਡੇਂਟ ਸਾਫਟ ਡਰਿੰਕ ਦਾ ਖਤਰਾ ਹਰ ਤਰ੍ਹਾਂ ਦੀ ਮੌਤ ਦੇ ਕਾਰਨਾਂ ਨਾਲ ਜੁੜਿਆ ਸੀ। ਉਨ੍ਹਾਂ ਨੇ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਅਜਿਹਾ ਕਿਉਂ ਹੁੰਦਾ ਹੈ। ਪਰ ਪਿਛਲੇ ਅਧਿਐਨਾਂ ਤੋਂ ਸੰਕੇਤ ਮਿਲਦਾ ਹੈ ਕਿ ਡਾਈਟ ਡਰਿੰਕ ਵਿਚ ਆਰਟੀਫਿਸ਼ੀਅਲ ਸਵੀਟਨਰ ਗਲੂਕੋਜ਼ ਦੀ ਮਾਤਰਾ ਨੂੰ ਵਧਾ ਸਕਦੇ ਹਨ ਅਤੇ ਖੂਨ ਵਿਚ ਇੰਸੁਲਿਨ ਦੇ ਜ਼ਿਆਦਾ ਪੱਧਰ ਨੂੰ ਟ੍ਰਿਗਰ ਕਰ ਸਕਦੇ ਹਨ।

Sunny Mehra

This news is Content Editor Sunny Mehra