ਡਾ. ਸੁਰਿੰਦਰ ਸਿੰਘ ਗਿੱਲ ਉਘੇ ਜਰਨਲਿਸਟ ਨੂੰ ਰਿਪਬਲਿਕਨ ਉਮੀਦਵਾਰ ਨਿਊਜਰਸੀ ਦਾ ਪੀ. ਆਰ. ਓ. ਨਿਯੁਕਤ ਕੀਤਾ

06/05/2017 5:27:06 PM

ਨਿਊਜਰਸੀ (ਰਾਜ ਗੋਗਨਾ)– ਬੀਬੀ ਅਮਰਜੀਤ ਕੌਰ ਰਿਆੜ ਜਿਸ ਨੂੰ ਟਰਾਈ ਸਟੇਟ ਤੋਂ ਅਸੈਂਬਲੀ ਚੋਣ ਲਈ ਰਿਪਬਲਿਕਨ ਉਮੀਦਵਾਰ ਉਤਾਰਿਆ ਗਿਆ ਹੈ। ਉਨ੍ਹਾਂ ਦੇ ਚੋਣ ਕੈਂਪੇਨ ਦੇ ਮੁੱਖ ਇੰਚਾਰਜ ਬਰਜਿੰਦਰ ਸਿੰਘ ਬਰਾੜ ਅਤੇ ਚੋਣ ਸਲਾਹਕਾਰ ਹਰਵਿੰਦਰ ਸਿੰਘ ਰਿਆੜ ਵਲੋਂ ਡਾ. ਸੁਰਿੰਦਰ ਸਿੰਘ ਗਿੱਲ ਨੂੰ ਪਬਲਿਕ ਰਿਲੇਸ਼ਨ ਅਫਸਰ ਨਿਯੁਕਤ ਕੀਤਾ ਗਿਆ ਹੈ। ਇੱਥੇ ਦੱਸਣਾ ਵਾਜਬ ਹੈ ਕਿ ਡਾ. ਸੁਰਿੰਦਰ ਸਿੰਘ ਗਿੱਲ ਉੱਘੇ ਪੱਤਰਕਾਰ ਹਨ ਅਤੇ ਸਿੱਖਿਆ ਸ਼ਾਸਤਰੀ ਵੀ ਹਨ, ਜਿਨ੍ਹਾਂ ਨੇ ਪੰਜਾਬ 'ਚ ਪਿੰ੍ਰਸੀਪਲ ਵਜੋਂ ਸਫਲ਼ ਸੇਵਾ ਨਿਭਾਈ ਹੈ।ਉਹ ਨਾਮੀ ਸਾਈਕਲੋਜਿਸਟ ਵੀ ਹਨ। ਜਿਨ੍ਹਾਂ ਨੇ ਕਈ ਚੋਣਾਂ 'ਚ ਸ਼ਮੂਲੀਅਤ ਕਰਕੇ ਅਜ਼ਾਦ ਉਮੀਦਵਾਰ ਅਤੇ ਵਧੀਆ ਸ਼ਖਸੀਅਤਾਂ ਵਾਲੇ ਉਮੀਦਵਾਰ ਦੀ ਝੋਲੀ 'ਚ ਜਿੱਤ ਪਾਈ ਹੈ, ਜੋ ਉਨ੍ਹਾਂ ਵਲੋਂ ਨਿਭਾਈ ਚੋਣ ਪਲੈਨਿੰਗ ਦਾ ਨਤੀਜਾ ਹੈ।
ਉਨ੍ਹਾਂ ਦੀ ਇਸ ਨਿਯੁਕਤੀ ਨਾਲ ਜਿੱਥੇ ਬੀਬੀ ਅਮਰਜੀਤ ਕੌਰ ਦੀ ਚੋਣ ਨੂੰ ਹੁਲਾਰਾ ਮਿਲੇਗਾ, ਉੱਥੇ ਡਾ. ਗਿੱਲ ਵਲੋਂ ਕੀਤੀ ਜਾਣ ਵਾਲੀ ਵਿਉਂਤਬੰਦੀ ਦਾ ਭਰਪੂਰ ਲਾਭ ਬੀਬੀ ਅਮਰਜੀਤ ਕੌਰ ਨੂੰ ਮਿਲੇਗਾ ਕਿਉਂਕਿ ਡਾ. ਸੁਰਿੰਦਰ ਸਿੰਘ ਗਿੱਲ ਪਹਿਲਾ ਹੀ ਨਿਊਜਰਸੀ 'ਚ ਰਿਪਬਲਿਕਨ ਵੋਟ ਬੈਂਕ 'ਚ ਵਾਧਾ ਕਰਨ ਵਿੱਚ ਸਫਲ ਰਹੇ ਹਨ। ਉਨ੍ਹਾਂ ਦੀ ਇਸ ਨਿਯੁਕਤੀ ਨਾਲ ਮੁਢਲੀ ਚੋਣ ਜਿੱਤਣ ਦੇ ਅਸਾਰ ਬੀਬੀ ਅਮਰਜੀਤ ਕੋਰ ਰਿਆੜ ਦੇ ਵਧ ਗਏ ਹਨ।