ਬੀ. ਸੀ. ''ਚ ਨਹੀਂ ਟਿਕ ਰਹੇ ਮੇਅਰ ਅਤੇ ਕੌਂਸਲਰ, ਬੀਤੇ ਦੋ ਸਾਲਾਂ ''ਚ ਦਰਜਨਾਂ ਲੋਕਾਂ ਨੇ ਛੱਡੇ ਅਹੁਦੇ

01/17/2017 2:50:55 PM

ਵੈਨਕੂਵਰ— ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਵਿਚ ਇਕ ਅਨੋਖਾ ਜਿਹਾ ਟਰੈਂਡ ਦੇਖਣ ਨੂੰ ਮਿਲ ਰਿਹਾ ਹੈ। ਬੀਤੇ ਦੋ ਸਾਲਾਂ ਵਿਚ ਇੱਥੇ ਕੌਂਸਲਰ ਅਤੇ ਮੇਅਰ ਨਹੀਂ ਟਿਕ ਰਹੇ ਹਨ। ਆਲਮ ਇਹ ਹੈ ਕਿ ਦੋ ਸਾਲਾਂ ਵਿਚ ਇੱਥੇ ਦਰਜਨਾਂ ਮੇਅਰ ਅਤੇ ਕੌਂਸਲਰ ਆਪਣੇ ਅਹੁਦੇ ਛੱਡ ਚੁੱਕੇ ਹਨ। 22 ਸਾਲਾਂ ਤੱਕ ਨਾਨਾਈਮੋ ਸ਼ਹਿਰ ਦੇ ਮੈਨੇਜਰ ਰਹੇ ਜੈਰੀ ਬੇਰੀ ਨੇ ਕਿਹਾ ਕਿ ਇਹ ਇਕ ਆਮ ਪ੍ਰਕਿਰਿਆ ਨਹੀਂ ਹੈ। ਇਹ ਹੈਰਾਨੀ ਅਤੇ ਚਿੰਤਾ ਦਾ ਵਿਸ਼ਾ ਹੈ। ਬੇਰੀ ਨੇ ਕਿਹਾ ਕਿ ਚੋਣਾਂ ਦਾ ਸਮਾਂ ਹੋਣ ਤੋਂ ਪਹਿਲਾਂ ਹੀ ਮੇਅਰਾਂ ਅਤੇ ਕੌਂਸਲਰਾਂ ਅਹੁਦੇ ਛੱਡ ਕੇ ਜਾਣਾ ਕਮਿਊਨਿਟੀ ਲਈ ਸਹੀ ਨਹੀਂ ਹੈ। ਇਸ ਦੇ ਕਾਫੀ ਨੁਕਸਾਨ ਹੋ ਸਕਦੇ ਹਨ। ਇਸ ਤਰ੍ਹਾਂ ਵਾਰ-ਵਾਰ ਚੋਣਾਂ ਕਰਵਾਉਣ ਦੇ ਖਰਚੇ ਦੇ ਨਾਲ-ਨਾਲ ਕਮਿਊਨਿਟੀ ਵਿਚ ਏਕਤਾ ਵੀ ਖਤਮ ਹੋ ਸਕਦੀ ਹੈ। 
ਹਾਲ ਹੀ ਵਿਚ ਬ੍ਰਿਟਿਸ਼ ਕੋਲੰਬੀਆ ਦੇ ਇਤਿਹਾਸ ਦੇ ਸਭ ਤੋਂ ਛੋਟੀ ਉਮਰ ਦੇ ਮੇਅਰ ਲਿਊਕ ਸਟਰੀਮਬੋਲਡ ਨੇ ਆਪਣੇ ਮੇਅਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਲਿਊਕ 21 ਸਾਲ ਦੀ ਉਮਰ ਵਿਚ ਬਰਨਸ ਲੇਕ ਪਿੰਡ ਦੇ ਮੇਅਰ ਚੁਣੇ ਗਏ ਸਨ। ਇਸ ਤੋਂ ਬਾਅਦ ਉਹ 2014 ਵਿਚ ਦੁਬਾਰਾ ਹੋਈਆਂ ਚੋਣਾਂ ਵਿਚ ਵੀ ਮੇਅਰ ਚੁਣੇ ਗਏ। ਮੇਅਰ ਬਣਨ ਦੇ ਦੋ ਮਹੀਨਿਆਂ ਬਾਅਦ ਹੀ ਲਿਊਕ ਨੇ ਅਸਤੀਫਾ ਦੇ ਦਿੱਤਾ।

Kulvinder Mahi

This news is News Editor Kulvinder Mahi