ਓਂਟਾਰੀਓ : ਮਾਸਕ ਵਿਰੋਧੀ ਪ੍ਰਦਰਸ਼ਨ ਕਰਨ ਵਾਲਿਆਂ ''ਤੇ ਭੜਕੇ ਮੁੱਖ ਮੰਤਰੀ ਫੋਰਡ

10/14/2020 11:47:31 AM

ਓਟਾਵਾ- ਕੈਨੇਡਾ ਦੇ ਸੂਬੇ ਓਂਟਾਰੀਓ ਦੇ ਮੁੱਖ ਮੰਤਰੀ ਡਗ ਫੋਰਡ ਨੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ ਪਰ ਕੁਝ ਲੋਕ ਇਸ ਦਾ ਵਿਰੋਧ ਕਰ ਰਹੇ ਹਨ ਤੇ ਪ੍ਰਦਰਸ਼ਨ ਕਰ ਰਹੇ ਹਨ। ਜਿਸ 'ਤੇ ਫੋਰਡ ਦਾ ਗੁੱਸਾ ਉਨ੍ਹਾਂ ਲੋਕਾਂ 'ਤੇ ਭੜਕਿਆ। ਉਨ੍ਹਾਂ ਕਿਹਾ ਕਿ ਕੁਝ ਲੋਕ ਥੈਂਕਸਗਿਵਿੰਗ ਵੀਕਐਂਡ 'ਤੇ ਟੋਰਾਂਟੋ ਵਿਚ ਵਧਾਈਆਂ ਪਾਬੰਦੀਆਂ ਦਾ ਵਿਰੋਧ ਕਰਨ ਲਈ ਮੇਰੇ ਘਰ ਅੱਗੇ ਦੇਸ਼ ਦਾ ਝੰਡਾ ਫੜ ਕੇ ਪ੍ਰਦਰਸ਼ਨ ਕਰ ਰਹੇ ਸਨ। ਇਨ੍ਹਾਂ ਲੋਕਾਂ ਨੇ ਦੇਸ਼ ਦੇ ਝੰਡੇ ਦੀ ਵੀ ਇੱਜ਼ਤ ਨਹੀਂ ਕੀਤੀ। ਉਨ੍ਹਾਂ ਗੁੱਸੇ ਵਿਚ ਉਨ੍ਹਾਂ ਲੋਕਾਂ ਨੂੰ ਫਟਕਾਰ ਲਾਉਂਦਿਆਂ ਕਿਹਾ ਕਿ ਤੁਸੀਂ ਕਿਸੇ ਗੱਲ ਦੇ ਵਿਰੋਧੀ ਹੋ ਸਕਦੇ ਹੋ, ਮਾਸਕ ਵਿਰੋਧੀ ਹੋ ਸਕਦੇ ਹੋ ਜਾਂ ਕੁਝ ਵੀ ਹੋ ਸਕਦੇ ਹੋ ਪਰ ਤੁਸੀਂ ਯਾਦ ਰੱਖੋ ਇਹ ਦੇਸ਼ ਲੋਕਤੰਤਰੀ ਹੈ।

 
ਜ਼ਿਕਰਯੋਗ ਹੈ ਕਿ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਮੁੱਖ ਮੰਤਰੀ ਡਗ ਫੋਰਡ ਨੇ ਪੀਲ, ਟੋਰਾਂਟੋ ਤੇ ਓਟਾਵਾ ਵਿਚ ਪਾਬੰਦੀਆਂ ਵਧਾ ਦਿੱਤੀਆਂ ਹਨ। 


ਓਟਾਵਾ ਵਿਚ ਕੋਰੋਨਾ ਦੀ ਦੂਜੀ ਲਹਿਰ ਚੱਲ ਰਹੀ ਹੈ, ਜਿਸ ਕਾਰਨ ਲੋਕਾਂ ਦੇ ਇਕੱਠੇ ਹੋਣ, ਜਿੰਮ ਤੇ ਹੋਰ ਮਨੋਰੰਜਨ ਦੇ ਸਾਧਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਫਰ ਦੌਰਾਨ ਜੇਕਰ ਕੋਈ ਮਾਸਕ ਨਹੀਂ ਪਾਉਂਦਾ ਤਾਂ ਉਸ ਨੂੰ ਸਫਰ ਕਰਨ ਦੀ ਇਜਾਜ਼ਤ ਨਹੀਂ ਮਿਲੇਗੀ ਤੇ ਜੁਰਮਾਨਾ ਵੀ ਲੱਗੇਗਾ। ਇਨ੍ਹਾਂ ਸਖਤ ਪਾਬੰਦੀਆਂ ਕਾਰਨ ਲੋਕ ਫੋਰਡ ਸਰਕਾਰ ਦਾ ਵਿਰੋਧ ਕਰ ਰਹੇ ਹਨ। 


Lalita Mam

Content Editor

Related News