ਟਰੰਪ ਨੇ ਗੁੱਡ ਫ੍ਰਾਈਡੇਅ ਬਾਰੇ ਸੰਦੇਸ਼ 'ਚ ਕੀਤੀ ਭੁੱਲ, ਟਵਿੱਟਰ 'ਤੇ ਲੋਕਾਂ ਕੀਤੀ ਨਿੰਦਾ

04/11/2020 6:25:06 PM

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਕੇ ਗਲਤੀ ਨਾਲ 'ਈਸਟਰ' ਦੀ ਬਜਾਏ 'ਗੁੱਡ ਫ੍ਰਾਈਡੇਅ' ਦੀਆਂ ਸ਼ੁੱਭਕਾਮਨਾਵਾਂ ਦੇ ਦਿੱਤੀਆਂ, ਜਿਸ ਦੇ ਚੱਲਦੇ ਸੋਸ਼ਲ ਮੀਡੀਆ 'ਤੇ ਉਹ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ। ਟਰੰਪ ਨੇ ਸ਼ੁੱਕਰਵਾਰ ਨੂੰ ਟਵਿੱਟਰ 'ਤੇ ਆਪਣੇ ਸੰਦੇਸ਼ ਵਿਚ ਲਿਖਿਆ ਸੀ ਕਿ ਸਾਰਿਆਂ ਨੂੰ ਗੁੱਡ ਫ੍ਰਾਈਡੇਅ ਦੀਆਂ ਸ਼ੁੱਭਕਾਮਨਾਵਾਂ। ਇਸ ਨੂੰ ਲੈ ਕੇ ਲੋਕਾਂ ਨੇ ਉਹਨਾਂ ਦੀ ਨਿੰਦਾ ਕੀਤੀ।

ਈਸਾਈ ਧਰਮ ਮੁਤਾਬਕ ਗੁੱਡ ਫ੍ਰਾਈਡੇਅ ਉਸ ਦਿਨ ਮਨਾਇਆ ਜਾਂਦਾ ਹੈ, ਜਿਸ ਦਿਨ ਈਸਾ ਮਸੀਹ ਨੂੰ ਸੂਲੀ 'ਤੇ ਚੜਾਇਆ ਗਿਆ ਸੀ। ਅਜਿਹੇ ਵਿਚ ਪੂਰੇ ਵਿਸ਼ਵ ਵਿਚ ਇਹ ਈਸਾਈ ਧਰਮ ਲਈ ਦੁੱਖ ਦਾ ਦਿਨ ਹੈ। ਉਥੇ ਹੀ ਐਤਵਾਰ ਨੂੰ ਮਨਾਇਆ ਜਾਣ ਵਾਲਾ ਈਸਟਰ ਈਸਾ ਮਸੀਹ ਦੇ ਦੁਬਾਰਾ ਜਿਉਂਦੇ ਹੋਣ ਦੀ ਖੁਸ਼ੀ ਵਿਚ ਮਨਾਇਆ ਜਾਂਦਾ ਹੈ। ਅਜਿਹੇ ਵਿਚ ਲੋਕਾਂ ਨੇ ਟਰੰਪ ਦੀ ਬੁਨਿਆਦੀ ਜਾਣਕਾਰੀ ਨਹੀਂ ਹੋਣ ਨੂੰ ਲੈ ਕੇ ਨਿੰਦਾ ਕੀਤੀ। ਟਰੰਪ ਦੇ ਇਕ ਫਾਲੋਅਰ ਨੇ ਲਿਖਿਆ ਕਿ ਇਹ ਇਕ ਹੋਰ ਸੱਚ ਹੈ ਕਿ ਤੁਸੀਂ ਈਸਾਈ ਧਰਮ ਦੇ ਬਾਰੇ ਵਿਚ ਕੁਝ ਨਹੀਂ ਜਾਣਦੇ। ਟਵਿੱਟਰ 'ਤੇ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਇਹ ਈਸਾਈ ਦੇ ਲਈ ਇਕ ਮਹੱਤਵਪੂਰਨ ਦਿਨ ਹੈ। ਇਸ ਨੂੰ ਖੁਸ਼ੀ ਦਾ ਸ਼ੁੱਕਰਵਾਰ ਕਿਹਾ ਜਾਂਦਾ ਹੈ। ਰਾਸ਼ਟਰਪਤੀ ਨਹੀਂ ਜਾਣਦੇ ਕਿ ਗੁੱਡ ਫ੍ਰਾਈਡੇਅ ਦੇ ਦਿਨ ਕੀ ਹੋਇਆ ਸੀ। ਹਾਲਾਂਕਿ ਵਾਈਟ ਹਾਊਸ ਵਿਚ ਕੋਰੋਨਾਵਾਇਰਸ ਸੰਕਟ 'ਤੇ ਆਪਣੀ ਰੋਜ਼ਾਨਾ ਪ੍ਰੈੱਸ ਬ੍ਰੀਫਿੰਗ ਵਿਚ ਟਰੰਪ ਨੇ ਕਿਹਾ ਕਿ ਸਾਰਿਆਂ ਦਾ ਬਹੁਤ ਧੰਨਵਾਦ ਤੇ ਨਮਸਕਾਰ। ਅੱਜ ਗੁੱਡ ਫ੍ਰਾਈਡੇਅ ਹੈ ਤੇ ਇਸ ਐਤਵਾਰ ਨੂੰ ਈਸਾਈ ਭਾਈਚਾਰੇ ਦੇ ਲੋਕ ਈਸਟਰ ਦੀ ਖੁਸ਼ੀ ਮਨਾਉਣਗੇ। 

Baljit Singh

This news is Content Editor Baljit Singh