ਚੋਣਾਂ ਤੋਂ ਪਹਿਲਾਂ ਜਾਣੋ ਕੌਣ ਹੋਵੇਗਾ ਅਮਰੀਕਾ ਦਾ ਰਾਸ਼ਟਰਪਤੀ, ਹੋ ਚੁੱਕੀ ਹੈ ਸਿਆਸੀ ਜਗਤ ਦੀ ਸਭ ਤੋਂ ਵੱਡੀ ਭਵਿੱਖਬਾਣੀ! (ਤਸਵੀਰਾਂ)

09/24/2016 3:50:57 PM

ਵਾਸ਼ਿੰਗਟਨ—ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ 8 ਨਵੰਬਰ ਨੂੰ ਹੋਣ ਵਾਲੀਆਂ ਹਨ। ਇਸ ਦੌਰਾਨ ਇਕ ਭਵਿੱਖਬਾਣੀ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਬੀਤੇ 30 ਸਾਲਾਂ ਤੋਂ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਦੀ ਬਿਲਕੁਲ ਸਹੀ ਭਵਿੱਖਬਾਣੀ ਕਰਨ ਵਾਲੇ ਪ੍ਰੋਫੈਸਰ ਅਲਾਨ ਲਿਚਮੈਨ ਦਾ ਕਹਿਣਾ ਹੈ ਕਿ ਇਸ ਵਾਰ ਅਮਰੀਕਾ ਦੇ ਰਾਸ਼ਟਰਪਤੀ ਦਾ ਤਾਜ ਰੀਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਦੇ ਸਿਰ ਹੀ ਸਜੇਗਾ। ਪ੍ਰੋਫੈਸਰ ਲਿਚਮੈਨ ਪਿਛਲੀਆਂ ਅੱਠ ਰਾਸ਼ਟਰਪਤੀ ਚੋਣਾਂ ਦੇ ਬਿਲਕੁਲ ਸਹੀ ਨਤੀਜਿਆਂ ਦੀ ਭਵਿੱਖਬਾਣੀ ਕਰ ਚੁੱਕੇ ਹਨ। ਲਿਚਮੈਨ ਇਹ ਭਵਿੱਖਬਾਣੀ ਕੁਝ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਕਰਦੇ ਹਨ। ਜਿਨ੍ਹਾਂ ਨੂੰ ਉਹ ''13 ਕੀਜ਼ ਟੂ ਵਾਈਟ ਹਾਊਸ'' ਕਹਿੰਦੇ ਹਨ। ਲਿਚਮੈਨ ਦਾ ਕਹਿਣਾ ਹੈ ਕਿ ਹਿਲੇਰੀ ਕਲਿੰਟਨ ''ਚ ਪ੍ਰਤਿਭਾ ਦੀ ਕਮੀ ਅਤੇ ਦੂਜੇ ਸ਼ਾਸਨਕਾਲ ਵਿਚ ਓਬਾਮਾ ਦੀਆਂ ਨੀਤੀਆਂ ਦੀ ਅਸਫਲਤਾ ਹੀ ਟਰੰਪ ਦੀ ਜਿੱਤ ਦਾ ਕਾਰਨ ਬਣੇਗੀ।

Kulvinder Mahi

This news is News Editor Kulvinder Mahi