ਟਰੰਪ ਨੇ ਪ੍ਰਵਾਸੀਆਂ ਨੂੰ ਗੈਰ-ਕਾਨੂੰਨੀ ਦਾਖਲੇ ਦੀ ਕੋਸ਼ਿਸ਼ ''ਤੇ ਦਿੱਤੀ ਚਿਤਾਵਨੀ

04/26/2018 5:36:32 PM

ਵਾਸ਼ਿੰਗਟਨ— ਅਮਰੀਕਾ ਨੇ 100 ਮੱਧ ਅਮਰੀਕੀ ਪ੍ਰਵਾਸੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ ਅਮਰੀਕਾ-ਮੈਕਸੀਕੋ ਸਰਹੱਦ ਤੋਂ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਇਨ੍ਹਾਂ ਲੋਕਾਂ ਦੇ ਸਰਹੱਦ 'ਤੇ ਇਕੱਠੇ ਹੋਣ 'ਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੋਰਚੇ 'ਤੇ ਫੌਜੀਆਂ ਨੂੰ ਤਾਇਨਾਤ ਕਰਨ ਦਾ ਹੁਕਮ ਦਿੱਤਾ ਹੈ।
ਦੱਸਣਯੋਗ ਹੈ ਕਿ ਪ੍ਰਵਾਸੀਆਂ ਨਾਲ ਭਰੀਆਂ ਦੋ ਬੱਸਾਂ ਮੰਗਲਵਾਰ ਨੂੰ ਸਰਹੱਦੀ ਸ਼ਹਿਰ ਮੈਕਸੀਕਲੀ ਪਹੁੰਚੀਆਂ ਅਤੇ ਤਿਜੁਆਨਾ ਲਈ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਆਰਾਮ ਕੀਤਾ। ਉਹ 1,000 ਲੋਕਾਂ ਦੇ ਸਮੂਹਾਂ 'ਚ ਸ਼ਾਮਲ ਸਨ। ਇਸ ਸਮੂਹ ਦੀ ਮੀਡੀਆ ਕਵਰੇਜ਼ ਤੋਂ ਬਾਅਦ ਟਰੰਪ ਨੇ ਨਾਰਾਜ਼ਗੀ ਵਿਚ ਕਈ ਟਵੀਟ ਕੀਤੇ ਅਤੇ ਹਜ਼ਾਰਾਂ ਜਵਾਨਾਂ ਨੂੰ ਸਰਹੱਦ 'ਤੇ ਤਾਇਨਾਤ ਕਰਨ ਦਾ ਹੁਕਮ ਦਿੱਤਾ ਅਤੇ ਮੈਕਸੀਕੋ ਨੂੰ ਪ੍ਰਵਾਸੀਆਂ ਨੂੰ ਰੋਕਣ ਲਈ ਕਿਹਾ। ਗ੍ਰਹਿ ਸੁਰੱਖਿਆ ਵਿਭਾਗ ਦੇ ਮੁਖੀ ਨੇ ਕਿਹਾ ਕਿ ਜੇਕਰ ਕੋਈ ਸਾਡੇ ਦੇਸ਼ ਵਿਚ ਗੈਰ-ਕਾਨੂੰਨੀ ਰੂਪ ਨਾਲ ਘੁੰਮਦਾ ਹੈ ਤਾਂ ਕਾਨੂੰਨ ਤੋੜਨ 'ਤੇ ਉਸ ਵਿਰੁੱਧ ਮਾਮਲਾ ਦਰਜ ਕੀਤਾ ਜਾਵੇਗਾ।