ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਰਨਗੇ ਇਟਲੀ ਦੀ ਯਾਤਰਾ

02/05/2017 1:06:38 PM

ਵਾਸ਼ਿੰਗਟਨ/ਰੋਮ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਟਲੀ ''ਚ ਮਈ ''ਚ ਹੋਣ ਵਾਲੇ ਜੀ-7 ਸੰਮੇਲਨ ''ਚ ਹਿੱਸਾ ਲੈਣ ਲਈ ਰਾਜ਼ੀ ਹੋ ਗਏ ਹਨ। ਇਟਲੀ ਦੇ ਪ੍ਰਧਾਨ ਮੰਤਰੀ ਪਾਉਲੋ ਜੈਨਟੀਲੋਨੀ ਨਾਲ ਫੋਨ ''ਤੇ ਹੋਈ ਗੱਲਬਾਤ ਦੌਰਾਨ ਟਰੰਪ ਨੇ ਦੌਰਾ ਕਰਨ ''ਤੇ ਸਹਿਮਤੀ ਜ਼ਾਹਰ ਕੀਤੀ। ਅਮਰੀਕੀ ਰਾਸ਼ਟਰਪਤੀ ਦੇ ਤੌਰ ''ਤੇ ਇਹ ਉਨ੍ਹਾਂ ਦੀ ਪਹਿਲੀ ਯੂਰਪ ਯਾਤਰਾ ਹੋਵੇਗੀ।
ਦੋਹਾਂ ਨੇਤਾਵਾਂ ਨੇ ਫੋਨ ''ਤੇ ਦੋ-ਪੱਖੀ ਸੰਬੰਧਾਂ, ਨਾਟੋ ਗਠਜੋੜ ਦੇ ਮਹੱਤਵ ਅਤੇ ਸਾਂਝੀ ਸੁਰੱਖਿਆ ਦੇ ਖਤਰਿਆਂ ''ਤੇ ਚਰਚਾ ਕੀਤੀ। ਇਸ ਦੇ ਨਾਲ ਹੀ ਟਰੰਪ ਨੇ ਇਟਲੀ ਦੇ ਟਾਰਮੀਨਾ ''ਚ ਹੋਣ ਵਾਲੇ ਜੀ-7 ਸੰਮੇਲਨ ''ਚ ਹਿੱਸਾ ਲੈਣ ''ਤੇ ਸਹਿਮਤੀ ਜ਼ਾਹਰ ਕੀਤੀ ਅਤੇ ਕਿਹਾ ਹੈ ਕਿ ਉਹ ਇਟਲੀ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੀ ਉਡੀਕ ਕਰ ਰਹੇ ਹਨ। ਫੋਨ ''ਤੇ ਗੱਲਬਾਤ ਦੌਰਾਨ ਟਰੰਪ ਨੇ ਸੁਰੱਖਿਆ ਅਤੇ ਅੱਤਵਾਦ ਨਾਲ ਮੁਕਾਬਲਾ ਕਰਨ ਸਮੇਤ ਸਾਂਝੇ ਹਿੱਤਾਂ ਲਈ ਦੋ-ਪੱਖੀ ਸਹਿਯੋਗ ਨੂੰ ਮਜ਼ਬੂਤ ਕਰਨ ''ਤੇ ਵੀ ਚਰਚਾ ਕੀਤੀ।

Tanu

This news is News Editor Tanu