ਟਰੰਪ ਮੁੜ ਆਪਣੇ ਫੈਸਲੇ ਕਾਰਨ ਛਪੇ ਇਸ ਅੰਗ੍ਰੇਜ਼ੀ ਮੈਗਜ਼ੀਨ ਦੇ ਕਵਰ ਪੇਜ ''ਤੇ

06/22/2018 10:43:46 PM

ਵਾਸ਼ਿੰਗਟਨ — ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਤੋਂ ਅੰਗ੍ਰੇਜ਼ੀ ਮੈਗਜ਼ੀਨ ਦੇ ਕਵਰ ਪੇਜ 'ਤੇ ਹਨ। ਪਰ ਇਸ ਮੈਗਜ਼ੀਨ ਦੇ ਕਵਰ ਪੇਜ 'ਤੇ ਆਉਣ ਦਾ ਜਿਹੜਾ ਕਾਰਨ ਹੈ ਉਹ ਯਕੀਨਨ ਰੂਪ ਤੋਂ ਅਮਰੀਕੀ ਰਾਸ਼ਟਰਪਤੀ ਦੇ ਅਕਸ ਲਈ ਠੀਕ ਨਹੀਂ ਹੈ। ਦਰਅਸਲ 'ਟਾਈਮ' ਮੈਗਜ਼ੀਨ ਨੇ ਰਾਸ਼ਟਰਪਤੀ ਟਰੰਪ ਦੀ ਅਪ੍ਰਵਾਸੀ ਨੀਤੀ ਦੀ ਸਖਤ ਨਿੰਦਾ ਕਰਦੇ ਹੋਏ ਇਸ ਮੁੱਦੇ ਨੂੰ ਆਪਣੀ ਕਵਰ ਸਟੋਰੀ ਬਣਾਇਆ ਹੈ। ਇਥੇ ਦੱਸ ਦਈਏ ਕਿ ਹਰੇਕ ਪਾਸਿਓ ਦਬਾਅ ਪੈਣ ਤੋਂ ਬਾਅਦ ਟਰੰਪ ਨੇ ਇਸ ਨੀਤੀ ਨੂੰ ਬਦਲ ਦਿੱਤਾ ਹੈ। ਇਸ ਨੀਤੀ ਕਾਰਨ ਟਰੰਪ ਨੂੰ ਆਪਣੀ ਪਤਨੀ ਮੇਲਾਨੀਆ ਅਤੇ ਧੀ ਇਵਾਂਕਾ ਦੇ ਵਿਰੋਧ ਅਤੇ ਨਿੰਦਾ ਦਾ ਵੀ ਸਾਹਮਣਾ ਕਰਨਾ ਪਿਆ ਸੀ।
ਉਦੋਂ ਰਾਜਨੀਤਕ ਮਸਲਿਆਂ 'ਤੇ ਟਿੱਪਣੀ ਨਾ ਕਰਨ ਵਾਲੀ ਟਰੰਪ ਦੀ ਪਤਨੀ ਮੇਲਾਨੀਆ ਨੇ ਕਿਹਾ ਸੀ ਕਿ ਅਮਰੀਕੀ ਸਰਕਾਰ ਨੂੰ ਨਵੀਂ ਨੀਤੀ ਵਾਪਸ ਨਾ ਲੈਣੀ ਪਵੇ ਇਸ ਦੇ ਲਈ ਇਹ ਜ਼ਰੂਰੀ ਹੈ ਕਿ ਪ੍ਰਵਾਸੀਆਂ ਨਾਲ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ 'ਤੇ ਤੁਰੰਤ ਰੋਕ ਲਾਈ ਜਾਵੇ। ਹੁਣ 2 ਜੁਲਾਈ 2018 ਦੀ ਟਾਈਮ ਮੈਗਜ਼ੀਨ ਦੇ ਐਡੀਸ਼ਨ 'ਚ ਇਸ ਮੁੱਦੇ ਨੂੰ ਸੰਖੇਪ ਤੋਂ ਚੁੱਕ ਕੇ ਇਸ ਨੂੰ ਹੋਰ ਵੀ ਹਵਾ ਦੇ ਦਿੱਤੀ ਗਈ ਹੈ। ਟਾਈਮ ਨੇ ਆਪਣੇ ਟਵੀਟ 'ਚ ਲਿਖਿਆ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਦੇਸ਼ 'ਚ ਰਹਿੰਦੇ ਹਾਂ। ਟਾਈਮ ਦੇ ਫਸਟ ਪੇਜ 'ਤੇ ਟਰੰਪ ਇਕ ਰੋਂਦੇ ਹੋਏ ਬੱਚੇ ਦੇ ਸਾਹਮਣੇ ਖੜ੍ਹੇ ਹਨ। ਬੱਚੀ ਆਪਣੇ ਹੱਥ ਮੋੜ ਕੇ ਟਰੰਪ ਨੂੰ ਦੇਖ ਰਹੀ ਹੈ। ਟਰੰਪ ਦੇ ਚਿਹਰੇ 'ਤੇ ਇਕ ਫਿੱਕੀ ਜਿਹੀ ਖੁਸ਼ੀ ਹੈ, ਮੈਗਜ਼ੀਨ 'ਚ ਚਿੱਟੇ ਅਖਰਾਂ 'ਚ ਲਿਖਿਆ ਹੈ ਕਿ, 'ਵੈਲਕਮ ਟੂ ਅਮਰੀਕਾ।'
ਹੁਣ ਅਸੀਂ ਇਸ ਬੱਚੀ ਦੀ ਫੋਟੋ ਦੀ ਕਹਾਣੀ ਤੁਹਾਨੂੰ ਦੱਸਦੇ ਹਾਂ। ਦਰਅਸਲ 2 ਸਾਲ ਦੀ ਇਹ ਬੱਚੀ ਹੋਂਡੂਰਾਸ ਤੋਂ ਹੈ। ਬੱਚੀ ਦੀ ਮਾਂ ਨੂੰ ਟੈਕਸਾਸ 'ਚ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਬੱਚੀ ਨੂੰ ਮਾਂ ਤੋਂ ਵੱਖ ਕਰ ਦਿੱਤਾ ਗਿਆ, ਬਾਅਦ 'ਚ ਬੱਚੀ ਦੀ ਰੋਂਦੀ ਹੋਈ ਦੀਆਂ ਫੋਟੋਆਂ ਪੁਲਿਤਜ਼ਰ ਪੁਰਸਕਾਰ ਜੇਤੂ ਫੋਟੋ ਪੱਤਰਕਾਰ ਜਾਨ ਮੂਰ ਨੇ ਖਿਚੀਆਂ ਸਨ। ਇਹ ਫੋਟੋ ਦੁਨੀਆ 'ਚ ਵਾਇਰਲ ਹੋ ਗਈ ਹੈ ਅਤੇ ਇਸ ਕਾਰਨ ਅਮਰੀਕਾ ਦੀ ਅਪ੍ਰਵਾਸੀ ਨੀਤੀ ਦੀ ਪੂਰੀ ਦੁਨੀਆ 'ਚ ਸਖਤ ਨਿੰਦਾ ਹੋਈ। ਪਹਿਲਾਂ ਅਮਰੀਕਾ ਦੇ ਅਪ੍ਰਵਾਸੀ ਨਿਯਮਾਂ ਦੇ ਤਹਿਤ ਇਥੇ ਬੱਚਿਆਂ ਸਮੇਤ ਗੈਰ-ਕਾਨੂੰਨੀ ਰੂਪ ਨਾਲ ਐਂਟਰ ਹੋਣ ਵਾਲੇ ਲੋਕਾਂ ਤੋਂ ਉਨ੍ਹਾਂ ਦੇ ਬੱਚੇ ਵੱਖ ਕਰ ਦਿੱਤੇ ਜਾਂਦੇ ਸਨ ਅਤੇ ਉਨ੍ਹਾਂ ਨੂੰ ਅਲਗ ਰੱਖਿਆ ਜਾਂਦਾ ਸੀ। ਪਿਛਲੇ ਕੁਝ ਹਫਤਿਆਂ 'ਚ ਅਜਿਹੇ 2,500 ਬੱਚਿਆਂ ਨੂੰ ਉਨ੍ਹਾਂ ਦੇ ਮਾਂ-ਪਿਓ ਤੋਂ ਵੱਖ ਕੀਤਾ ਗਿਆ। ਹਾਲਾਂਕਿ ਜ਼ਬਰਦਸ਼ਤ ਨਿੰਦਾ ਦਾ ਸਾਹਮਣਾ ਕਰਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਟਰੰਪ ਨੇ 21 ਜੂਨ ਨੂੰ ਅਮਰੀਕਾ-ਮੈਕਸੀਕੋ ਸਰਹੱਦ 'ਤੇ ਪ੍ਰਵਾਸੀ ਪਰਿਵਾਰਾਂ ਨੂੰ ਵੱਖ ਕਰਨ ਦੀ ਨੀਤੀ 'ਤੇ ਰੋਕ ਲਾਉਣ ਵਾਲੇ ਇਕ ਸਰਕਾਰੀ ਆਦੇਸ਼ 'ਤੇ ਆਪਣੀ ਮੋਹਰ ਲਾ ਦਿੱਤੀ।
ਹਾਲਾਂਕਿ ਦੇਸ਼ 'ਚ ਗੈਰ-ਕਾਨੂੰਨੀ ਰੂਪ ਨਾਲ ਐਂਟਰ ਕਰਨ ਵਾਲਿਆਂ ਖਿਲਾਫ ਟਰੰਪ ਦਾ ਸ਼ਖਤ ਰਵੱਈਆ ਅਜੇ ਵੀ ਬਰਕਰਾਰ ਹੈ। ਸ਼ਾਸਕੀ ਆਦੇਸ਼ 'ਤੇ ਹਸਤਾਖਰ ਕਰਨ ਤੋਂ ਬਾਅਦ ਵ੍ਹਾਈਟ ਹਾਊਸ ਦੇ ਓਵਲ ਦਫਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, 'ਅਸੀਂ ਪਰਿਵਾਰਾਂ ਨੂੰ ਇਕੱਠੇ ਰੱਖਾਂਗੇ ਅਤੇ ਇਸ ਨਾਲ ਸਮੱਸਿਆ ਹੱਲ ਹੋ ਜਾਵੇਗੀ। ਨਾਲ ਹੀ ਅਸੀਂ ਸਰਹੱਦ 'ਤੇ ਸਖਤੀ ਬਣਾਈ ਰੱਖਾਂਗੇ ਅਤੇ ਇਸ ਸਬੰਧ 'ਚ ਕਦੇ ਬਰਦਾਸ਼ਤ ਨਾ ਕਰਨ ਦੀ ਨੀਤੀ ਬਰਕਰਾਰ ਰਹੇਗੀ। ਅਸੀਂ ਉਨ੍ਹਾਂ ਲੋਕਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਜਿਹੜੇ ਦੇਸ਼ 'ਚ ਗੈਰ-ਕਾਨੂੰਨੀ ਤਰੀਕੇ ਨਾਲ ਐਂਟਰ ਕਰਦੇ ਹਨ।'