ਚੀਨ ਤੇ ਰੂਸ ਨੂੰ ਟੱਕਰ ਦੇਣ ਲਈ ਟਰੰਪ ਨੇ ਲਾਂਚ ਕੀਤੀ ''ਸਪੇਸ ਫੋਰਸ''

12/21/2019 4:44:22 PM

ਵਾਸ਼ਿੰਗਟਨ- ਅਮਰੀਕਾ ਨੇ ਰੱਖਿਆ ਮੰਤਰਾਲੇ ਦੇ ਤਹਿਤ ਪੂਰਨ ਵਿਕਸਿਤ ਅਮਰੀਕੀ ਸਪੇਸ ਬਲ ਦਾ ਗਠਨ ਕਰਕੇ ਚੀਨ ਤੇ ਰੂਸ ਤੋਂ ਲਗਾਤਾਰ ਮਿਲ ਰਹੀਆਂ 21ਵੀਂ ਸਦੀ ਦੀਆਂ ਰਣਨੀਤਿਕ ਚੁਣੌਤੀਆਂ ਦਾ ਤੋੜ ਲੱਭ ਲਿਆ ਹੈ। ਅਮਰੀਕੀ ਰਾਸ਼ਟਰਪਤੀ ਦੀ ਸੋਚ 'ਤੇ ਕੰਮ ਕਰਦੇ ਹੋਏ ਵਾਈਟ ਹਾਊਸ ਨੇ ਸੰਕੇਤ ਦਿੱਤਾ ਹੈ ਕਿ ਉਹ ਸਟਾਰ ਵਾਰ ਵਿਚ ਮਤਲਬ ਉਪਗ੍ਰਹਿ ਰੋਕੂ ਹਥਿਆਰ ਤੇ ਉਪਗ੍ਰਹਿ ਨੂੰ ਢੇਰ ਕਰਨ ਵਾਲੇ ਹਥਿਆਰ ਦੇ ਲਿਹਾਜ਼ ਨਾਲ ਵੀ ਆਪਣੀ ਹਕੂਮਤ ਨੂੰ ਕਿਸੇ ਵੀ ਤਰ੍ਹਾਂ ਕਾਇਮ ਰੱਖੇਗਾ। ਟਰੰਪ ਦੀ ਇਸ ਇੱਛਾ ਦਾ ਪਹਿਲਾਂ ਵਿਰੋਧ ਕੀਤਾ ਗਿਆ ਸੀ।

ਟਰੰਪ ਨੇ ਸਪੇਸ ਫੋਰਸ ਦੇ ਗਠਨ ਨੂੰ ਅਸਲੀਅਤ ਵਿਚ ਬਦਲਣ ਲਈ 2020 ਰਾਸ਼ਟਰੀ ਰੱਖਿਆ ਕਾਨੂੰਨ 'ਤੇ ਦਸਤਖਤ ਕੀਤੇ, ਜੋ ਪੈਂਟਾਗਨ ਫੋਰਸ ਦੇ ਲਈ ਸ਼ੁਰੂਆਤੀ ਬਜਤ ਤੈਅ ਕਰੇਗਾ, ਜੋ ਫੌਜ ਦੀਆਂ ਪੰਜ ਹੋਰ ਬ੍ਰਾਂਚਾਂ ਦੇ ਲਈ ਬਰਾਬਰ ਹੋਵੇਗੀ। ਟਰੰਪ ਨੇ ਦਸਤਖਤ ਲਈ ਇਕੱਠੇ ਹੋਏ ਫੌਜ ਦੇ ਮੈਂਬਰਾਂ ਨੂੰ ਕਿਹਾ ਕਿ ਸਪੇਸ ਵਿਚ ਬਹੁਤ ਕੁਝ ਹੋਣ ਜਾ ਰਿਹਾ ਹੈ ਕਿਉਂਕਿ ਸਪੇਸ ਵਿਸ਼ਵ ਦਾ ਨਵਾਂ ਜੰਗੀ ਖੇਤਰ ਹੈ। ਸਪੇਸ ਫੋਰਸ ਅਮਰੀਕੀ ਫੌਜ ਦਾ 6ਵਾਂ ਅਧਿਕਾਰਿਤ ਬਲ ਹੋਵੇਗਾ। ਹੋਰ ਬਲਾਂ ਵਿਚ ਥਲ ਸੈਨਾ, ਹਵਾਈ ਫੌਜ, ਨੇਵੀ, ਮਰੀਨ ਤੇ ਕੋਸਟ ਗਾਰਡ ਬਲ ਸ਼ਾਮਲ ਹਨ।

ਰੱਖਿਆ ਮੰਤਰੀ ਮਾਰਕ ਐਸਪਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅੰਤਰਰਾਸ਼ਟਰੀ ਸਮਰਥਾਵਾਂ 'ਤੇ ਸਾਡੀ ਨਿਰਭਰਤਾ ਬਹੁਤ ਤੇਜ਼ੀ ਨਾਲ ਵਧੀ ਹੈ ਤੇ ਅੱਜ ਬਾਹਰੀ ਸਪੇਸ ਆਪਣੇ ਆਪ ਵਿਚ ਕਿਸੇ ਜੰਗੀ ਖੇਤਰ ਵਿਚ ਤਬਦੀਲ ਹੋ ਗਿਆ ਹੈ। ਉਹਨਾਂ ਨੇ ਕਿਹਾ ਕਿ ਉਸ ਖੇਤਰ ਵਿਚ ਅਮਰੀਕੀ ਹਕੂਮਤ ਨੂੰ ਬਰਕਰਾਰ ਰੱਖਣਾ ਹੁਣ ਅਮਰੀਕੀ ਸਪੇਸ ਬਲ ਦਾ ਮਿਸ਼ਨ ਹੈ।

Baljit Singh

This news is Content Editor Baljit Singh