ਪ੍ਰਵਾਸੀ ਹਿਰਾਸਤ ਕੇਂਦਰਾਂ ਦੀ ਸਥਿਤੀ ਨੂੰ ਲੈ ਕੇ ਚਿੰਤਾ ''ਚ : ਟਰੰਪ

06/26/2019 9:40:31 AM

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਸਰਹੱਦ 'ਤੇ ਬਣੇ ਪ੍ਰਵਾਸੀ ਹਿਰਾਸਤ ਕੇਂਦਰਾਂ ਦੀ ਸਥਿਤੀ ਨੂੰ ਲੈ ਕੇ ਬਹੁਤ ਚਿੰਤਾ 'ਚ ਹਨ ਪਰ ਇੱਥੇ ਸਥਿਤੀ ਓਬਾਮਾ ਪ੍ਰਸ਼ਾਸਨ ਨਾਲੋਂ ਕਾਫੀ ਚੰਗੀ ਹੈ। ਆਪਣੇ ਓਵਲ ਦਫਤਰ 'ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਟਰੰਪ ਨੇ ਕਿਹਾ,''ਮੈਂ ਬਹੁਤ ਚਿੰਤਾ 'ਚ ਹਾਂ। ਇਹ ਪਹਿਲਾਂ ਦੇ ਮੁਕਾਬਲੇ ਕਾਫੀ ਚੰਗੀ ਸਥਿਤੀ ਹੈ...ਅਤੇ ਇਹ ਰਾਸ਼ਟਰਪਤੀ ਓਬਾਮਾ ਦੇ ਕਾਰਜਕਾਲ ਨਾਲੋਂ ਕਾਫੀ ਚੰਗੀ ਹੈ। ਕਾਫੀ ਹੱਦ ਤਕ ਅਸੀਂ ਹੋਰ ਕੋਸ਼ਿਸ਼ਾਂ ਕਰ ਰਹੇ ਹਾਂ ਤਾਂ ਕਿ ਡੈਮੋਕ੍ਰੇਟਸ ਅਸਲ 'ਚ ਸਾਨੂੰ ਕੁਝ ਮਨੁੱਖੀ ਸਹਾਇਤਾ ਦੇਣ 'ਤੇ ਸਹਿਮਤ ਹੋ ਜਾਣ...।'' ਉਨ੍ਹਾਂ ਨੇ ਇਸ ਸਬੰਧੀ ਇਕ ਬਿੱਲ ਨੂੰ ਪਾਸ ਕਰਨ ਲਈ ਕੁਝ ਡੈਮੋਕ੍ਰੇਟਕਸ ਦੀ ਨਿੰਦਾ ਵੀ ਕੀਤੀ। 

ਉਨ੍ਹਾਂ ਕਿਹਾ,''ਡੈਮੋਕ੍ਰੇਟਸ ਕਿਸੇ ਵੀ ਚੀਜ਼ 'ਤੇ ਦਸਤਖਤ ਨਹੀਂ ਕਰਨਾ ਚਾਹੁੰਦੇ ਅਤੇ ਹੁਣ ਮੈਨੂੰ ਲੱਗਦਾ ਹੈ ਕਿ ਉਹ ਯਕੀਨੀ ਤੌਰ 'ਤੇ ਮਨੁੱਖੀ ਸਹਾਇਤਾ ਦੇ ਮੁੱਦੇ 'ਤੇ ਦਸਤਖਤ ਕਰਨ ਜਾ ਰਹੇ ਹਨ।'' 
ਉਨ੍ਹਾਂ ਨੇ ਕੁਝ ਸੰਸਦ ਮੈਂਬਰਾਂ ਨੂੰ ਉਨ੍ਹਾਂ ਨਿਯਮਾਂ ਨੂੰ ਜਾਰੀ ਰੱਖਣ ਦੀ ਜ਼ਰੂਰਤ 'ਤੇ ਚਰਚਾ ਕੀਤੀ ਜੋ ਅਮਰੀਕੀਆਂ ਦੀ ਘਰ ਖਰੀਦਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦੇ ਹਨ। ਮੁੱਖ ਆਰਥਿਕ ਸਲਾਹਕਾਰ ਲੈਰੀ ਕੁਡਲੋ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਰਥ ਵਿਵਸਥਾ 3 ਫੀਸਦੀ ਵਾਧੇ ਲਈ ਪਟੜੀ 'ਤੇ ਹੈ।