ਡੋਨਾਲਡ ਟਰੰਪ ਨੇ ਤਾਲਿਬਾਨ ਨਾਲ ਸਮਝੌਤੇ ਨੂੰ ਸ਼ਰਤ ਦੇ ਨਾਲ ਦਿੱਤੀ ਮਨਜ਼ੂਰੀ

02/13/2020 1:42:57 AM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਤਵਾਦੀ ਸੰਗਠਨ ਤਾਲਿਬਾਨ ਦੇ ਨਾਲ ਸ਼ਾਂਤੀ ਸਮਝੌਤੇ ਨੂੰ ਬਿਨਾਂ ਸ਼ਰਤ ਮਨਜ਼ੂਰੀ ਦੇ ਦਿੱਤੀ ਹੈ। ਟਰੰਪ ਨੇ ਸ਼ਰਤ ਰੱਖੀ ਹੈ ਕਿ ਸਮਝੌਤੇ 'ਤੇ ਹਸਤਾਖਰ ਉਦੋਂ ਕੀਤੇ ਜਾਣਗੇ, ਜਦ ਤਾਲਿਬਾਨ ਇਸ ਮਹੀਨੇ ਦੇ ਆਖਰੀ 7 ਦਿਨਾਂ ਵਿਚ ਹਿੰਸਾ ਵਿਚ ਕਮੀ ਦੀ ਆਪਣੀ ਵਚਨਬੱਧਤਾ ਨੂੰ ਸਾਬਿਤ ਕਰੇਗਾ। ਅਫਗਾਨਿਸਤਾਨ ਸਰਕਾਰ ਨਾਲ ਜੁਡ਼ੇ ਇਕ ਅਧਿਕਾਰੀ ਨੇ ਦੱਸਿਆ ਕਿ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਮੰਗਲਵਾਰ ਨੂੰ ਅਫਗਾਨਿਸਤਾਨ ਦੇ ਉੱਚ ਨੇਤਾਵਾਂ ਨੂੰ ਫੋਨ ਕਰ ਟਰੰਪ ਵੱਲੋਂ ਸਮਝੌਤੇ ਨੂੰ ਬਿਨਾਂ ਸ਼ਰਤ ਮਨਜ਼ੂਰੀ ਦੇਣ ਦੀ ਜਾਣਕਾਰੀ ਦਿੱਤੀ।

ਅਮਰੀਕੀ ਦੇ ਇਕ ਸੀਨੀਅਰ ਡਿਪਲੋਮੈਟ ਮੁਤਾਬਕ ਸਿਧਾਂਤਿਕ ਤੌਰ 'ਤੇ ਇਸ ਸਮਝੌਤੇ 'ਤੇ ਸਹਿਮਤੀ ਬਣ ਗਈ ਹੈ ਪਰ ਆਖਰੀ ਸਮਝੌਤਾ ਕੁਝ ਦਿਨਾਂ ਵਿਚ ਸਾਹਮਣੇ ਆਵੇਗਾ। ਤਾਲਿਬਾਨ ਨੇ ਵੀ ਸਮਝੌਤੇ ਦੇ ਪੱਖ ਵਿਚ ਸਰਾਕਾਤਮਕ ਕਦਮ ਦੀ ਜਾਣਕਾਰੀ ਦਿੱਤੀ ਹੈ। ਜੇਕਰ ਸਮਝੌਤੇ 'ਤੇ ਹਸਤਾਖਰ ਹੋ ਜਾਂਦੇ ਹਨ ਤਾਂ ਅਮਰੀਕਾ ਅਫਗਾਨਿਸਤਾਨ ਵਿਚ ਮੌਜੂਦ ਆਪਣੇ ਫੌਜੀਆਂ ਨੂੰ ਵਾਪਸ ਬੁਲਾਉਣ ਦਾ ਕੰਮ ਸ਼ੁਰੂ ਕਰ ਦੇਵੇਗਾ। ਨਾਲ ਹੀ ਅਫਗਾਨਿਸਤਾਨ ਦੇ ਭਵਿੱਖ ਨੂੰ ਲੈ ਕੇ ਤਾਲਿਬਾਨ ਅਤੇ ਅਫਗਾਨ ਸਰਕਾਰ ਵਿਚਾਲੇ ਸਿੱਧੀ ਗੱਲਬਾਤ ਸ਼ੁਰੂ ਹੋ ਸਕੇਗੀ।

Khushdeep Jassi

This news is Content Editor Khushdeep Jassi