ਡੋਨਾਲਡ ਟਰੰਪ ਨੇ ਆਪਣੇ ਕਾਰਜਕਾਲ ''ਚ ਕੀਤੇ 3,001 ਗਲਤ ਦਾਅਵੇ

05/02/2018 4:35:38 AM

ਨਿਊਯਾਰਕ — ਅਮਰੀਕੀ ਰਾਸ਼ਟਰਪਤੀ ਡੋਨਲਾਡ ਨੇ ਆਪਣੇ ਸੁੰਹ ਚੁੱਕਣ ਦੇ 466 ਦਿਨਾਂ ਦੇ ਕਾਰਜਕਾਲ 'ਚ 3,001 ਗਲਤ ਦਾਅਵੇ ਕਰਕੇ ਲੋਕਾਂ ਨੂੰ ਗੁਮਰਾਹ ਕਰਨ ਦਾ ਕੰਮ ਕੀਤਾ ਹੈ।
'ਦਿ ਫੈਕਟ ਚੈਕਰ' ਦੇ ਡਾਟਾਬੇਸ ਨੇ ਟਰੰਪ ਦੇ ਬਿਆਨਾਂ ਦੀ ਕੈਟੇਗਰੀ ਦੇ ਹਿਸਾਬ ਨਾਲ ਲਿਸਟ ਤਿਆਰ ਕੀਤੀ ਅਤੇ ਉਨ੍ਹਾਂ ਨੂੰ ਕਤਾਰ 'ਚ ਰੱਖ ਕੇ ਅਧਿਐਨ ਕਰਨ ਤੋਂ ਬਾਅਦ ਆਪਣੀ ਰਿਪੋਰਟ ਤਿਆਰ ਕੀਤੀ ਹੈ। ਰਿਪੋਰਟ ਮੁਤਾਬਕ ਟਰੰਪ ਰੋਜ਼ਾਨਾ ਤਕਰੀਬਨ ਤੌਰ 'ਤੇ 6.5 ਦਾਅਵੇ ਕਰਦੇ ਹਨ। ਵਾਸ਼ਿੰਗਟਨ ਪੋਸਟ ਨੇ ਆਪਣੀ ਇਕ ਰਿਪੋਰਟ 'ਚ ਇਹ ਅੰਕੇੜ ਦਿੱਤੇ ਹਨ। ਟਰੰਪ ਦੇ ਰਾਸ਼ਟਰਪਤੀ ਕਾਰਜਕਾਲ ਦੇ ਸ਼ੁਰੂਆਤੀ 100 ਦਿਨਾਂ 'ਚ ਉਨ੍ਹਾਂ ਵੱਲੋਂ ਰੋਜ਼ਾਨਾ ਕਰੀਬ 4.9 ਦਾਅਵੇ ਕੀਤੇ ਗਏ, ਜਿਹੜੇ ਕਿ ਸਮੇਂ ਦੇ ਨਾਲ ਵਧਦੇ ਗਏ। ਫੈਕਟ ਚੈਕਰ ਵੱਲੋਂ 2 ਮਹੀਨੇ ਪਹਿਲਾਂ ਆਪਣੀ ਲਿਸਟ ਤਿਆਰ ਕੀਤੀ ਗਈ, ਜਿਸ ਦੇ ਤਕਰੀਬਨ 9 ਬਿਆਨ ਰੋਜ਼ਾਨਾ ਹਨ। ਰਿਪੋਰਟ ਮੁਤਾਬਕ ਟਰੰਪ ਨੇ ਆਪਣੇ 113 ਗਲਤ ਬਿਆਨਾਂ ਨੂੰ ਘਟ ਤੋਂ ਘਟ 3 ਵਾਰ ਦੁਹਰਾਇਆ ਹੈ।
ਉਨ੍ਹਾਂ ਵੱਲੋਂ 72 ਵਾਰ ਇਤਿਹਾਸ ਦੀ ਸਭ ਤੋਂ ਵੱਡੀ ਟੈਕਸ ਕਟੌਤੀ ਦਾ ਗਲਤ ਦਾਅਵਾ ਕੀਤਾ ਗਿਆ। ਕਿਸੇ ਵਿਵਾਦ 'ਚ ਰੂਸ ਦੀ ਦਖਲਅੰਦਾਜ਼ੀ ਦਾ ਦਾਅਵਾ ਟਰੰਪ ਵੱਲੋਂ 53 ਵਾਰ ਕੀਤਾ ਗਿਆ ਹੈ। ਉਨ੍ਹਾਂ ਨੇ 41 ਵਾਰ ਓਬਾਮਾ ਦੀ ਗਲਤ ਨਿੰਦਾ ਕੀਤੀ ਹੈ। ਟਰੰਪ ਵੱਲੋਂ 34 ਵਾਰ ਕਿਹਾ ਗਿਆ ਹੈ ਕਿ ਡਰੱਗਜ਼ ਤਸੱਕਰੀ ਨੂੰ ਰੋਕਣ ਲਈ ਸਾਊਥ ਬਾਰਡਰ 'ਤੇ ਕੰਧ ਬਣਾਉਣਾ ਠੀਕ ਹੈ, ਜਦਕਿ ਡਰੱਗ ਇਨਫੋਰਸਮੈਂਟ ਐਡਮਿਨੀਸਟ੍ਰੇਸ਼ਨ ਵੱਲੋਂ ਕਿਹਾ ਜਾ ਚੁੱਕਿਆ ਹੈ ਕਿ ਕੰਧ ਦਾ ਗੈਰ-ਕਾਨੂੰਨੀ ਡਰੱਗਜ਼ ਤਰੀਕੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਰਾਸ਼ਟਰਪਤੀ ਟਰੰਪ ਨੇ 28 ਅਪ੍ਰੈਲ ਨੂੰ ਮਿਸੀਗਨ ਦੇ ਆਪਣੇ 80 ਮਿੰਟ ਦੇ ਭਾਸ਼ਣ 'ਚ 44 ਗਲਤ ਦਾਅਵੇ ਕੀਤੇ। ਟਰੰਪ ਨੇ ਸਭ ਤੋਂ ਜ਼ਿਆਦਾ ਇੰਮੀਗ੍ਰੇਸ਼ਨਸ, ਨੌਕਰੀਆਂ ਦੇ ਮਾਮਲਿਆਂ 'ਚ ਗਲਤ ਦਾਅਵੇ ਕੀਤੇ ਹਨ। ਉਨ੍ਹਾਂ ਵੱਲੋਂ 3 ਮਿਲੀਅਨ ਨੌਕਰੀਆਂ ਦਾ ਦਾਅਵਾ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਆਪਣੇ 3 ਮਹੀਨਿਆਂ 'ਚ 2.5 ਮਿਲੀਅਨ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ। ਟਰੰਪ ਨੇ 29 ਵਾਰ ਕਿਹਾ ਕਿ ਅਮਰੀਕਾ ਦਾ ਚੀਨ ਦੇ ਨਾਲ ਵਪਾਰ 500 ਬਿਲੀਅਨ ਡਾਲਰ ਹੈ, ਜਦਕਿ ਅਸਲ 'ਚ ਇਹ 300 ਬਿਲੀਅਨ ਦਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸ਼ੀ ਜਿਨਪਿੰਗ ਨੇ ਉਨ੍ਹਾਂ ਦੀ ਅਪੀਲ 'ਤੇ ਅਮਰੀਕਾ ਦੇ ਬੀਫ ਨੂੰ ਚੀਨ 'ਚ ਵਿਕਰੀ ਦਾ ਆਦੇਸ਼ ਦਿੱਤਾ, ਜਦਕਿ ਅਮਰੀਕਾ ਬੀਫ ਬਹੁਤ ਪਹਿਲਾਂ ਤੋਂ ਚੀਨ 'ਚ ਵੇਚਿਆ ਜਾ ਰਿਹਾ ਸੀ।