TikTok ਖ਼ਿਲਾਫ ਡੋਨਾਲਡ ਟਰੰਪ ਨੇ ਸ਼ੁਰੂ ਕੀਤਾ ਕੈਂਪੇਨ, ਫੇਸਬੁੱਕ ’ਤੇ ਦਿੱਤਾ ਵਿਗਿਆਪਨ

07/18/2020 2:03:01 PM

ਗੈਜੇਟ ਡੈਸਕ– ਭਾਰਤ ਦੁਆਰਾ ਟਿਕਟਾਕ ਐਪ ’ਤੇ ਪਾਬੰਦੀ ਲਗਾਉਣ ਤੋਂ ਬਾਅਦ ਹੁਣ ਅਮਰੀਕਾ ਨੇ ਵੀ ਇਸ ਐਪ ਨੂੰ ਲੈ ਕੇ ਕੈਂਪੇਨ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਜੇਕਰ ਟਿਕਟਾਕ ਨੂੰ ਅਮਰੀਕਾ ’ਚ ਕੰਮ ਕਰਨਾ ਹੈ ਤਾਂ ਉਸ ਨੂੰ ਚੀਨ ਨਾਲੋਂ ਨਾਤਾ ਤੋੜਨਾ ਪਵੇਗਾ। ਹੁਣ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਸ਼ਖ਼ਸ ਡੋਨਾਲਡ ਟਰੰਪ ਨੇ ਟਿਕਟਾਕ ਖ਼ਿਲਾਫ ਕੈਂਪੇਨ ਸ਼ੁਰੂ ਕੀਤਾ ਹੈ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਕ ਬਕਾਇਦਾ ਟਿਕਟਾਕ ਖ਼ਿਲਾਫ ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਵਿਗਿਆਪਨ ਵੀ ਦੇ ਰਹੇ ਹਨ। 

ਨਿਊਯਾਰਕ ਟਾਈਮਸ ਦੀ ਰਿਪੋਰਟ ਟੇਲਰ ਲੋਰੇਂਜ਼ ਨੇ ਟਰੰਮ ਦੇ ਇਸ ਐਂਟੀ ਟਿਕਟਾਕ ਕੈਂਪੇਨ ਦੀ ਜਾਣਕਾਰੀ ਟਵਿਟਰ ਯੂਜ਼ਰਸ ਨੂੰ ਦਿੱਤੀ ਹੈ। ਇਸ ਵਿਗਿਆਪਨ ’ਚ ਟਰੰਪ ਦੱਸ ਰਹੇ ਹਨ ਕਿ ਟਿਕਟਾਕ ਤੁਹਾਡੀ ਜਾਸੂਸੀ ਕਰ ਰਿਹਾ ਹੈ। ਪੋਸਟਰ ’ਤੇ ਉਪਰਲੇ ਪਾਸੇ ਲਿਖਿਆ ਹੈ TEXT "TRUMP" TO 88022 

 

ਡੋਨਾਲਡ ਟਰੰਪ ਇਸ ਕੈਂਪੇਨ ਰਾਹੀਂ ਚੀਨ ਨੂੰ ਨਿਸ਼ਾਨੇ ’ਤੇ ਲੈ ਰਹੇ ਹਨ। ਇਸ ਦੇ ਨਾਲ ਹੀ ਅਗਲੀਆਂ ਚੋਣਾਂ ਲਈ ਵੋਟਰਾਂ ਨੂੰ ਰਿਝਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਵਿਗਿਆਪਨ ਦੇ ਨਾਲ ਦਿੱਤੇ ਗਏ ਲਿੰਕ ’ਤੇ ਕਲਿੱਕ ਕਰਦੇ ਹੀ ਇਕ ਸਰਵੇ ਖੁਲਦਾ ਹੈ ਜਿਸ ਵਿਚ ਪੁੱਛਿਆ ਗਿਆ ਹੈ ਕਿ ਕੀ ਤੁਹਾਨੂੰ ਲਗਦਾ ਹੈ ਕਿ ਟਰੰਪ ਨੂੰ ਅਮਰੀਕਾ ’ਚ ਟਿਕਟਾਕ ’ਤੇ ਪਾਬੰਦੀ ਲਗਾਉਣੀ ਚਾਹੀਦੀ ਹੈ?

Rakesh

This news is Content Editor Rakesh