ਇਸ ਗੱਲ ਤੋਂ ਡਰਦੇ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ

04/24/2017 12:41:32 PM

ਵਾਸ਼ਿੰਗਟਨ/ਲੰਡਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪੌੜੀਆਂ ਚੜ੍ਹਨ ਤੋਂ ਡਰ ਲੱਗਦਾ ਹੈ। ਉਨ੍ਹਾਂ ਦੀ ਆਗਾਮੀ ਬ੍ਰਿਟਿਸ਼ ਯਾਤਰਾ ਦੌਰਾਨ ਇਸ ਗੱਲ ਦਾ ਪੂਰਾ ਖਿਆਲ ਰੱਖਿਆ ਜਾਵੇਗਾ, ਤਾਂ ਕਿ ਉਹ ਘੱਟ ਪੌੜੀਆਂ ਚੜ੍ਹ ਸਕਣ। ਟਰੰਪ ਅਕਤੂਬਰ ''ਚ ਬ੍ਰਿਟੇਨ ਦੇ ਦੌਰੇ ''ਤੇ ਜਾਣ ਵਾਲੇ ਹਨ। 
ਇਕ ਰਿਪੋਰਟ ਮੁਤਾਬਕ ਟਰੰਪ ਪੌੜੀਆਂ ਅਤੇ ਢਲਾਣ ਤੋਂ ਡਰਦੇ ਹਨ। ਅਧਿਕਾਰੀ ਜ਼ਿਆਦਾਤਰ ਪ੍ਰੋਗਰਾਮ ਹੇਠਲੀ ਮੰਜ਼ਲ ''ਤੇ ਹੀ ਆਯੋਜਿਤ ਕਰਾਉਣਾ ਚਾਹੁੰਦੇ ਹਨ। ਨਾਲ ਹੀ ਉਨ੍ਹਾਂ ਦੇ ਯਾਤਰਾ ਮਾਰਗ ਨੂੰ ਇਸ ਤਰ੍ਹਾਂ ਨਾਲ ਤੈਅ ਕਰਨ ਦੀ ਇੱਛਾ ਜ਼ਾਹਰ ਕੀਤੀ ਗਈ ਹੈ, ਜਿਸ ਵਿਚ ਪੌੜੀਆਂ ਦੀ ਘੱਟ ਤੋਂ ਘੱਟ ਵਰਤੋਂ ਹੋਵੇ। ਬ੍ਰਿਟਿਸ਼ ਯਾਤਰਾ ਦੌਰਾਨ ਟਰੰਪ ਮਹਾਰਾਣੀ ਐਲੀਜ਼ਾਬੈੱਥ ਦੂਜੀ ਨਾਲ ਮੁਲਾਕਾਤ ਕਰਨਗੇ।
ਬਸ ਇੰਨਾ ਹੀ ਨਹੀਂ ਟਰੰਪ ਹੱਥ ਮਿਲਾਉਣ ਤੋਂ ਵੀ ਬਚਦੇ ਹਨ। ਦੱਸਿਆ ਜਾ ਰਿਹਾ ਹੈ ਕਿ ਟਰੰਪ ਜੀਵਾਣੂਆਂ ਤੋਂ ਡਰ ਕਾਰਨ ਹੈਂਡਲ ਨੂੰ ਫੜਨ ਤੋਂ ਗੁਰੇਜ਼ ਕਰਦੇ ਹਨ। ਇੱਥੇ ਦੱਸ ਦੇਈਏ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਵਾਸ਼ਿੰਗਟਨ ਯਾਤਰਾ ਦੌਰਾਨ ਉਨ੍ਹਾਂ ਦੇ ਹੱਥ ਨੂੰ ਕੱਸ ਕੇ ਫੜਨ ਦੀ ਘਟਨਾ ਨੇ ਮੀਡੀਆ ''ਚ ਖੂਬ ਸੁਰਖੀਆਂ ਬਟੋਰੀਆਂ ਸਨ।

Tanu

This news is News Editor Tanu