ਡੋਨਾਲਡ ਟਰੰਪ ਨੇ ਵਿਦਾਈ ਭਾਸ਼ਣ ''ਚ ਬਾਈਡੇਨ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

01/20/2021 5:59:18 PM

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਾਰਜਕਾਲ ਅੱਜ ਖ਼ਤਮ ਹੋ ਰਿਹਾ ਹੈ। ਕੁਝ ਘੰਟਿਆਂ ਬਾਅਦ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਬਣ ਜਾਣਗੇ। ਇਸ ਤੋਂ ਪਹਿਲਾਂ, ਰਾਸ਼ਟਰਪਤੀ ਟਰੰਪ ਨੇ ਮੰਗਲਵਾਰ ਨੂੰ ਵਿਦਾਈ ਭਾਸ਼ਣ ਦਿੱਤਾ, ਜਿਸ ਵਿਚ ਉਨ੍ਹਾਂ ਨੇ ਆਪਣੀ ਸਰਕਾਰ ਦੀਆਂ ਉਪਲਬਧੀਆਂ ਗਿਣਾਈਆਂ। ਉੱਥੇ ਹੀ, ਟਰੰਪ ਨੇ ਜਾਂਦੇ-ਜਾਂਦੇ ਬਾਈਡੇਨ ਨੂੰ ਜਿੱਤ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। 

ਆਪਣੇ ਵਿਦਾਈ ਭਾਸ਼ਣ ਵਿਚ ਟਰੰਪ ਨੇ ਕਿਹਾ ਕਿ ਅਸੀਂ ਅਮਰੀਕਾ ਦੀ ਤਾਕਤ ਨੂੰ ਘਰ ਵਿਚ ਕਾਇਮ ਕੀਤਾ ਅਤੇ ਬਾਹਰ ਵੀ ਅਮਰੀਕੀ ਅਗਵਾਈ ਨੂੰ ਨਵੀਂਆਂ ਚੁਣੌਤੀਆਂ ਤੱਕ ਲੈ ਗਏ। ਅਸੀਂ ਦੁਨੀਆ ਨੂੰ ਚੀਨ ਖ਼ਿਲਾਫ਼ ਇਕੱਠੇ ਕੀਤਾ ਹੈ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਟਰੰਪ ਨੇ ਕਿਹਾ ਕਿ ਰਾਸ਼ਟਰਪਤੀ ਵਜੋਂ ਸੇਵਾਵਾਂ ਦੇਣਾ ਬਹੁਤ ਸਨਮਾਨ ਵਾਲੀ ਗੱਲ ਹੈ ਤੇ ਇਸ ਖ਼ਾਸ ਅਧਿਕਾਰ ਲਈ ਤੁਹਾਡਾ ਧੰਨਵਾਦ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਸੁਰੱਖਿਅਤ ਰੱਖਣ ਲਈ ਉਹ ਬਾਈਡੇਨ ਦੀ ਸਫ਼ਲਤਾ ਦੀ ਕਾਮਨਾ ਕਰਦੇ ਹਨ। ਅਸੀਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹਾਂ ਤੇ ਚਾਹੁੰਦੇ ਹਾਂ ਕਿ ਉਹ ਖ਼ੁਸ਼ਕਿਸਮਤ ਰਹਿਣ। 

ਜ਼ਿਕਰਯੋਗ ਹੈ ਕਿ ਟਰੰਪ ਨੇ ਅਮਰੀਕੀ ਸੰਸਦ ਵਿਚ ਹੋਈ ਹਿੰਸਾ ਦੀ ਨਿੰਦਾ ਵੀ ਕੀਤੀ। ਵਿਦਾਈ ਭਾਸ਼ਣ ਵਿਚ ਟਰੰਪ ਨੇ 20 ਜਨਵਰੀ, 2017 ਤੋਂ 20 ਜਨਵਰੀ 2021 ਤੱਕ ਦੀਆਂ ਅਮਰੀਕੀ ਸਰਕਾਰ ਦੀਆਂ ਅਹਿਮ ਉਪਲੱਬਧੀਆਂ ਦਾ ਜ਼ਿਕਰ ਕੀਤਾ। 

Lalita Mam

This news is Content Editor Lalita Mam