ਡੋਨਾਲਡ ਟਰੰਪ ਨੇ ਮੱਧ-ਪੂਰਬ ''ਚ ਸ਼ਾਂਤੀ ਦੀ ਯੋਜਨਾ ਦਾ ਕੀਤਾ ਐਲਾਨ

01/29/2020 1:24:15 AM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੱਧ-ਪੂਰਬ ਵਿਚ ਸ਼ਾਂਤੀ ਸਥਾਪਿਤ ਕਰਨ ਲਈ ਆਪਣੀ ਅਹਿਮ ਯੋਜਨਾ ਦਾ ਐਲਾਨ ਕੀਤਾ ਹੈ। ਟਰੰਪ ਨੇ ਆਖਿਆ ਹੈ ਕਿ ਇਹ 2 ਦੇਸ਼ਾਂ ਨੂੰ ਲੈ ਕੇ ਇਕ ਅਜਿਹਾ ਹੱਲ ਹੈ, ਜਿਸ ਨੂੰ ਅਮਲ ਵਿਚ ਲਿਜਾਇਆ ਜਾ ਸਕਦਾ ਹੈ। ਉਨ੍ਹਾਂ ਆਖਿਆ ਹੈ ਕਿ ਇਸ ਦੇ ਤਹਿਤ ਕਿਸੇ ਵੀ ਇਜ਼ਰਾਇਲੀ ਜਾਂ ਫਲਸਤੀਨੀ ਨੂੰ ਉਨ੍ਹਾਂ ਦੇ ਘਰਾਂ ਤੋਂ ਉਜਾਡ਼ਿਆ ਨਹੀਂ ਜਾਵੇਗਾ। ਵ੍ਹਾਈਟ ਹਾਊਸ ਵਿਚ ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜ਼ਾਮਿਨ ਨੇਤਨਯਾਹੂ ਦੇ ਨਾਲ ਖਡ਼੍ਹੇ ਹੋ ਕੇ ਆਪਣੇ ਪੀਸ ਪਲਾਨ ਦਾ ਐਲਾਨ ਕਰਦੇ ਹੋਏ ਟਰੰਪ ਨੇ ਇਸ ਨੂੰ ਫਲਸਤੀਨੀਆਂ ਲਈ ਆਖਰੀ ਮੌਕਾ ਦੱਸਿਆ ਹੈ। ਹਾਲਾਂਕਿ ਫਲਸਤੀਨ ਪਹਿਲਾਂ ਹੀ ਲੀਕ ਹੋ ਚੁੱਕੇ ਇਸ ਪ੍ਰਸਤਾਵ ਨੂੰ ਖਾਰਿਜ਼ ਕਰ ਚੁੱਕੇ ਹਨ।

ਸ਼ਾਂਤੀ ਦੀ ਇਹ ਯੋਜਨਾ ਕੀ ਹੈ-
ਵ੍ਹਾਈਟ ਹਾਊਸ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਆਖਿਆ ਹੈ ਕਿ ਅੱਜ ਇਜ਼ਰਾਇਲ ਨੇ ਸ਼ਾਂਤੀ ਵੱਲ ਇਕ ਹੋਰ ਵੱਡਾ ਕਦਮ ਚੁੱਕਿਆ ਹੈ। ਫਲਸਤੀਨੀ ਲੋਕ ਗਰੀਬੀ ਅਤੇ ਹਿੰਸਾ ਦੇ ਸ਼ਿਕਾਰ ਹਨ। ਕੁਝ ਤੱਤ ਅੱਤਵਾਦ ਨੂੰ ਵਧਾਉਣ ਵਿਚ ਇਨ੍ਹਾਂ ਲੋਕਾਂ ਦਾ ਇਸਤੇਮਾਲ ਪਿਆਦਿਆਂ ਦੀ ਤਰ੍ਹਾਂ ਕਰਕੇ ਇਨ੍ਹਾਂ ਦਾ ਸੋਸ਼ਣ ਕਰ ਰਹੇ ਹਨ। ਇਨ੍ਹਾਂ ਨੂੰ ਇਸ ਤੋਂ ਕਿਤੇ ਬਿਹਤਰ ਜ਼ਿੰਦਗੀ ਮਿਲਣੀ ਚਾਹੀਦੀ ਹੈ। ਇਹ ਪਹਿਲਾ ਮੌਕਾ ਹੈ ਜਦ ਇਜ਼ਰਾਇਲ ਨੇ ਉਸ ਨੂੰ ਪ੍ਰਸਤਾਵਿਤ ਨਕਸ਼ੇ ਨੂੰ ਜਾਰੀ ਕੀਤਾ ਹੈ ਜਿਹਡ਼ਾ ਕਿ ਇਹ ਦੱਸਦਾ ਹੈ ਕਿ ਇਜ਼ਰਾਇਲ ਸ਼ਾਂਤੀ ਲਈ ਕਿਸ ਤਰ੍ਹਾਂ ਦੇ ਖੇਤਰੀ ਸਮਝੌਤੇ ਕਰਨ ਲਈ ਤਿਆਰ ਹੋਇਆ ਹੈ। ਟਰੰਪ ਨੇ ਦੱਸਿਆ ਕਿ ਇਸ ਯੋਜਨਾ ਦੇ ਤਹਿਤ ਪੂਰਬੀ ਯੇਰੂਸ਼ਲਮ ਵਿਚ ਇਕ ਫਲਸਤੀਨ ਰਾਜਧਾਨੀ ਬਣਨ ਦੀ ਥਾਂ ਮਿਲੇਗੀ, ਜਿਥੇ ਅਮਰੀਕਾ ਮਾਣ ਦੇ ਨਾਲ ਆਪਣਾ ਦੂਤਘਰ ਖੋਲੇ੍ਹਗਾ ਪਰ ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਸ ਯੋਜਨਾ ਦੇ ਤਹਿਤ ਇਜ਼ਰਾਇਲ ਦੇ ਕਬਜ਼ੇ ਵਾਲੇ ਵੈਸਟ ਬੈਂਕ ਦੇ ਖੇਤਰਫਲ ਵਿਚ ਕਟੌਤੀ ਨਹੀਂ ਕੀਤੀ ਜਾਵੇਗੀ।

Khushdeep Jassi

This news is Content Editor Khushdeep Jassi