ਟਵਿੱਟਰ ਨੇ ਪਹਿਲੀ ਵਾਰ ਹਟਾਈ ਟਰੰਪ ਦੀ ਪੋਸਟ, ਲਗਾਈ ਅਸਥਾਈ ਪਾਬੰਦੀ

08/06/2020 6:33:57 PM

ਵਾਸ਼ਿੰਗਟਨ (ਵਾਰਤਾ): ਮਾਈਕ੍ਰੋ ਬਲਾਗਿੰਗ ਟਵਿੱਟਰ ਨੇ ਕੋਵਿਡ-19 ਮਹਾਮਾਰੀ ਦੇ ਬਾਰੇ ਵਿਚ ਗਲਤ ਜਾਣਕਾਰੀ ਸਾਂਝੀ ਕਰਨ ਸਬੰਧੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁਹਿੰਮ ਅਕਾਊਂਟ 'ਤੇ ਅਸਥਾਈ ਰੋਕ ਲਗਾ ਦਿੱਤੀ ਹੈ। ਸਮਾਚਾਰ ਚੈਨਲ ਸੀ.ਐੱਨ.ਐੱਨ. ਨੇ  ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਫੇਸਬੁੱਕ ਨੇ ਕੋਵਿਡ-19 ਮਹਾਮਾਰੀ ਦੇ ਬਾਰੇ ਵਿਚ ਗਲਤ ਜਾਣਕਾਰੀ ਅਤੇ ਵੀਡੀਓ ਨੂੰ ਟਰੰਪ ਦੇ ਪੇਜ ਤੋਂ ਹਟਾ ਦਿੱਤਾ ਸੀ। 

ਇਸ ਵੀਡੀਓ ਵਿਚ ਫੌਕਸ ਨਿਊਜ਼ ਨੂੰ ਦਿੱਤੇ ਗਏ ਇੰਟਰਵਿਊ ਦੇ ਅੰਸ਼ ਹਨ, ਜਿਸ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਦੇ ਲਈ ਬੱਚੇ ਲੱਗਭਗ ਇਮਿਊਨ ਹਨ। ਅਸਲ ਵਿਚ ਟਰੰਪ ਨੇ ਜਿਹੜਾ ਟਵੀਟ ਕੀਤਾ ਹੈ ਉਸ ਵਿਚ ਉਹਨਾਂ ਨੇ ਲਿਖਿਆ ਹੈ,''ਜੇਕਰ ਤੁਸੀਂ ਬੱਚਿਆਂ ਦੀ ਗੱਲ ਕਰੋ ਤਾਂ ਮੈਂ ਇਹ ਜ਼ਰੂਰ ਕਹਾਂਗਾ ਕਿ ਬੱਚਿਆਂ ਨੂੰ ਕੋਰੋਨਾ ਲੱਗਭਗ ਨਹੀਂ ਹੋ ਸਕਦਾ ਹੈ। ਬੱਚਿਆਂ ਵਿਚ ਕੋਰੋਨਾ ਬੀਮਾਰੀ ਦੇ ਪ੍ਰਤੀ ਰੋਗ ਪ੍ਰਤੀਰੋਧਕਤਾ ਕਾਫੀ ਚੰਗੀ ਹੈ।'' ਜਦਕਿ ਹਕੀਕਤ ਇਹ ਹੈ ਕਿ ਕੋਰੋਨਾ ਬੱਚਿਆਂ ਨੂੰ ਵੀ ਆਪਣੀ ਚਪੇਟ ਵਿਚ ਲੈ ਰਿਹਾ ਹੈ। ਜੋਕਿ ਟਰੰਪ ਦੇ ਦਾਅਵੇ ਤੋਂ ਬਿਲਕੁੱਲ ਉਲਟ ਹੈ। 

ਇਸ ਤੋਂ ਪਹਿਲਾਂ ਵੀ ਫੇਸਬੁੱਕ ਨੇ ਵੀ ਟਰੰਪ ਦੀ ਇਕ ਪੋਸਟ ਨੂੰ ਡਿਲੀਟ ਕਰ ਦਿੱਤਾ ਸੀ। ਟਵਿੱਟਰ ਦੇ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ,''ਇਹ ਵੀਡੀਓ ਕੋਵਿਡ-19 ਦੇ ਬਾਰੇ ਵਿਚ ਗਲਤ ਸੂਚਨਾ ਸਬੰਧੀ ਟਵਿੱਟਰ ਨਿਯਮਾਂ ਦੀ ਉਲੰਘਣਾ ਹੈ। ਖਾਤਾਧਾਰਕ ਨੂੰ ਫਿਰ ਤੋਂ ਟਵੀਟ ਕਰਨ ਤੋਂ ਪਹਿਲਾਂ ਇਸ ਟਵੀਟ ਨੂੰ ਹਟਾਉਣਾ ਹੋਵੇਗਾ।ਮਤਲਬ ਇਸ ਦੇ ਬਾਅਦ ਹੀ ਟਰੰਪ ਦੁਬਾਰਾ ਟਵੀਟ ਕਰ ਸਕਦੇ ਹਨ।''

Vandana

This news is Content Editor Vandana