ਡੋਨਾਲਡ ਟਰੰਪ ਦੀਆਂ ਇੰਨੀਆਂ ਸਨ ਗਰਲਫ੍ਰੈਂਡਾਂ, 3 ਨਾਲ ਕਰਾਇਆ ਵਿਆਹ

02/28/2020 10:49:34 PM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਸਫਲ ਭਾਰਤ ਯਾਤਰਾ ਤੋਂ ਬਾਅਦ ਅਮਰੀਕਾ ਪਹੁੰਚ ਚੁੱਕੇ ਹਨ। ਵਾਸ਼ਿੰਗਟਨ ਵਿਚ ਵੀ ਉਨ੍ਹਾਂ ਨੇ ਆਪਣੀ ਇਸ ਭਾਰਤ ਯਾਤਰਾ ਨੂੰ ਬੇਹੱਦ ਕਾਮਯਾਬ ਦੱਸਿਆ। ਇਸ ਵਿਚਾਲੇ, ਭਾਰਤ ਵਿਚ ਵੀ ਡੋਨਾਲਡ ਟਰੰਪ ਅਤੇ ਉਨ੍ਹਾਂ ਨਾਲ ਜੁਡ਼ੇ ਕਿੱਸਿਆਂ ਦੀ ਚਰਚਾ ਹੋ ਰਹੀ ਹੈ। ਭਾਰਤ ਦੌਰੇ 'ਤੇ ਡੋਨਾਲਡ ਟਰੰਪ ਜਦ ਪਤਨੀ ਮੇਲਾਨੀਆ ਟਰੰਪ ਦੇ ਨਾਲ ਆਗਰਾ ਵਿਚ ਤਾਜ ਮਹਿਲ ਦੇਖਣ ਪਹੁੰਚੇ, ਉਦੋਂ ਉਨ੍ਹਾਂ ਦੀ ਲਵ ਸਟੋਰੀ ਵੀ ਚਰਚਾ ਵਿਚ ਰਹੀ। ਦੱਸ ਦਈਏ ਕਿ ਡੋਨਾਲਡ ਟਰੰਪ ਦੀ ਜ਼ਿੰਦਗੀ ਨਾਲ ਜੁਡ਼ੇ ਕਈ ਰੂਪ ਦੁਨੀਆ ਨੇ ਦੇਖੇ ਹਨ। ਵੱਖ-ਵੱਖ ਔਰਤਾਂ ਨਾਲ ਸਬੰਧ ਹੋਣ ਨੂੰ ਲੈ ਕੇ ਉਨ੍ਹਾਂ ਦੇ ਨਾਲ ਕਈ ਸਬੰਧ ਵੀ ਜੁਡ਼ੇ। ਦੱਸ ਦਈਏ ਕਿ ਡੋਨਾਲਡ ਟਰੰਪ ਦੀ ਇਕ ਦਰਜਨ ਪ੍ਰੇਮੀਕਾਵਾਂ ਸਨ, ਜਿਨ੍ਹਾਂ ਵਿਚੋਂ ਉਨ੍ਹਾਂ ਨੇ 3 ਨਾਲ ਵਿਆਹ ਕਰਾਇਆ।

ਹੁਣ ਮੇਲਾਨੀਆ ਟਰੰਪ ਡੋਨਾਲਡ ਟਰੰਪ ਦੀ ਪਤਨੀ ਹੈ। 1998 ਵਿਚ ਦੋਹਾਂ ਦੀ ਪਹਿਲੀ ਮੁਲਾਕਾਤ ਹੋਈ ਸੀ ਅਤੇ ਵਿਆਹ ਵੇਲੇ ਮੇਲਾਨੀਆ ਦੀ ਉਮਰ 28 ਸਾਲ ਅਤੇ ਟਰੰਪ ਦੀ ਉਮਰ 52 ਸਾਲ ਸੀ। ਟਰੰਪ ਨੂੰ ਪਹਿਲੀ ਨਜ਼ਰ ਵਿਚ ਹੀ ਮੇਲਾਨੀਆ ਨਾਲ ਪਿਆਰ ਹੋ ਗਿਆ ਸੀ। ਜਾਣੋ ਉਨ੍ਹਾਂ ਔਰਤਾਂ ਦੇ ਬਾਰੇ ਵਿਚ ਜਿਨ੍ਹਾਂ ਨਾਲ ਟਰੰਪ ਦੇ ਸਬੰਧ ਰਹੇ।

1. ਇਵਾਨਾ ਟਰੰਪ (1977-1991)
- ਦੋਹਾਂ ਦਾ ਵਿਆਹ 7 ਅਪ੍ਰੈਲ, 1977 ਨੂੰ ਹੋਇਆ ਸੀ। ਉਨ੍ਹਾਂ ਦੇ 3 ਬੱਚੇ ਵੀ ਹਨ। ਦੋਹਾਂ ਨੇ ਕਈ ਬਿਜਨੈੱਸ ਪ੍ਰਾਜੈਕਟ ਵਿਚ ਇਕੱਠੇ ਕੰਮ ਕੀਤਾ, ਪਰ 1991 ਵਿਚ ਮਾਰਲ ਮੇਪਲਸ ਦੇ ਨਾਲ ਅਫੇਅਰ ਦੀਆਂ ਖਬਰਾਂ ਤੋਂ ਬਾਅਦ ਇਵਾਨਾ ਟੁੱਟ ਗਈ। ਤਲਾਕ ਤੋਂ ਬਾਅਦ ਹੁਣ ਉਹ ਟਰੰਪ ਦੀ ਅੱਧੀ ਜਾਇਦਾਦ ਦੀ ਮਾਲਕਣ ਹੈ।

2. ਗੈਬਿ੍ਰਐਲਾ ਸਬਾਤਿਨੀ (1989)
- ਜਦੋ ਡੋਨਾਲਡ ਟਰੰਪ ਇਵਾਨਾ ਦੇ ਨਾਲ ਵਿਆਹੇ ਹੋਏ ਸਨ ਤਾਂ ਜੂਨ 1989 ਵਿਚ ਸਬਾਤਿਨੀ ਨਾਲ ਉਨ੍ਹਾਂ ਦੇ ਅਫੇਅਰ ਦੇ ਬਾਰੇ ਵਿਚ ਕਾਫੀ ਚਰਚਾ ਹੋਈ ਸੀ। ਹਾਲਾਂਕਿ ਕੁਝ ਸਮੇਂ ਬਾਅਦ ਇਹ ਰਿਸ਼ਤਾ ਵੀ ਖਤਮ ਹੋ ਗਿਆ।

3. ਕਾਰਲਾ ਬਰੂਨੀ (1991)
- ਜਦ ਕਾਰਲਾ ਬਰੂਨੀ ਨੇ ਮਿਕ ਜੈਗਰ ਦੇ ਨਾਲ ਬ੍ਰੇਕਅਪ ਕੀਤਾ ਤਾਂ ਡੋਨਾਲਡ ਟਰੰਪ ਨਾਲ ਅਫੇਅਰ ਨੂੰ ਲੈ ਕੇ ਕਾਫੀ ਚਰਚਾ ਵਿਚ ਰਹੀ। ਹਾਲਾਂਕਿ ਇਹ ਰਿਸ਼ਤਾ ਜ਼ਿਆਦਾ ਸਮੇਂ ਤੱਕ ਨਾ ਚੱਲ ਸਕਿਆ।

3. ਰੋਵੇਨ ਬ੍ਰੇਵਰ (1993)
- ਜਦ ਡੋਨਾਲਡ ਟਰੰਪ ਅਤੇ ਰੋਵਨ ਦਾ ਅਫੇਅਰ ਸੀ, ਉਦੋਂ ਦੋਹਾਂ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ। ਇਹ ਉਸ ਸਮੇਂ ਦਾ ਸਭ ਤੋਂ ਚਰਚਿਤ ਮਾਮਲਾ ਸੀ। ਹਾਲਾਂਕਿ ਕੰਮ ਕਾਰਨ ਦੋਹਾਂ ਨੂੰ ਅਲੱਗ-ਅਲੱਗ ਥਾਂਵਾਂ 'ਤੇ ਜਾਣਿਆ ਪਿਆ ਅਤੇ ਇਸ ਕਾਰਨ ਇਹ ਅਫੇਅਰ ਖਤਮ ਹੋ ਗਿਆ। ਪਰ ਰੋਵੇਨ ਅਜੇ ਵੀ ਟਰੰਪ ਨੂੰ ਚੰਗੇ ਇਨਸਾਨ ਦੇ ਰੂਪ ਵਿਚ ਯਾਦ ਕਰਦੀ ਹੈ।

4. ਮਾਰਲਾ ਮੇਪਲਸ (1993-1999)
- ਦੋਹਾਂ ਦੀ ਮੁਲਾਕਾਤ 1985 ਵਿਚ ਹੋਈ ਸੀ ਜਦ ਟਰੰਪ ਇਵਾਨਾ ਦੇ ਨਾਲ ਵਿਆਹ ਵਿਚ ਸੀ। ਇਵਾਨਾ ਨਾਲ ਤਲਾਕ ਤੋਂ ਬਾਅਦ ਟਰੰਪ ਨੇ ਮਾਰਲਾ ਨਾਲ ਵਿਆਹ ਕਰ ਲਿਆ। ਉਨ੍ਹਾਂ ਦੇ ਵਿਆਹ ਤੋਂ 2 ਮਹੀਨਿਆਂ ਦੇ ਅੰਦਰ ਧੀ ਟਿਫਨੀ ਦਾ ਜਨਮ ਹੋਇਆ ਅਤੇ ਇਹ ਵਿਆਹ ਕਰੀਬ 6 ਸਾਲ ਤੱਕ ਚਲਿਆ।

5. ਐਲੀਸਨ ਜਿਆਨਿਨੀ (1988)
- ਜਦ ਡੋਨਾਲਡ ਟਰੰਪ ਆਪਣੀ ਦੂਜੀ ਪਤਨੀ ਮਾਰਲਾ ਦੇ ਨਾਲ ਸਨ, ਉਦੋਂ ਉਨ੍ਹਾਂ ਦੇ ਅਤੇ ਐਲੀਸਨ ਦੇ ਅਫੇਅਰ ਦੀ ਚਰਚਾ ਹੋਣ ਲੱਗੀ ਸੀ।

6. ਕਾਰਾ ਯੰਗ (2001)
- ਇਸ ਸਾਲ ਡੋਨਾਲਡ ਟਰੰਪ ਦੀ ਚਰਚਾ ਇਸ ਲਈ ਹੋਈ ਕਿਉਂਕਿ ਉਹ ਕਾਰਾ ਯੰਗ ਅਤੇ ਗਾਸਿਪ ਜਨਰਲਿਸਟ ਅਜੈ ਬੇਂਜ ਦੇ ਨਾਲ ਲਵ ਟ੍ਰਾਈਐਗਲ ਵਿਚ ਸੀ। ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਬੇਂਜ ਨੂੰ ਦੱਸਿਆ ਕਿ ਕਾਰਾ ਯੰਗ ਉਨ੍ਹਾਂ ਦਾ ਸਬੰਧ ਹੁਣ ਖਤਮ ਹੋ ਗਿਆ ਸੀ।

7. ਮੇਲਾਨੀਆ ਟਰੰਪ (2005 ਤੋਂ ਹੁਣ ਤੱਕ)
- ਡੋਨਾਲਡ ਟਰੰਪ ਅਤੇ ਮੇਲਾਨੀਆ 1998 ਵਿਚ ਨਿਊਯਾਰਕ ਵਿਚ ਮਿਲੇ ਸਨ। ਉਹ ਉਥੇ ਇਕ ਫੈਸ਼ਨ ਵੀਕ ਪਾਰਟੀ ਵਿਚ ਮਿਲੇ ਅਤੇ ਕੁਝ ਸਮੇਂ ਬਾਅਦ ਜਨਵਰੀ 2005 ਵਿਚ ਦੋਹਾਂ ਨੇ ਵਿਆਹ ਕਰ ਲਿਆ। 2006 ਵਿਚ ਮੇਲਾਨੀਆ ਨੇ ਇਕ ਪੁੱਤਰ ਨੂੰ ਜਨਮ ਦਿੱਤਾ, ਜਿਸ ਦਾ ਨਾਂ ਬੈਰਨ ਹੈ।

Khushdeep Jassi

This news is Content Editor Khushdeep Jassi