Valentine ਮੌਕੇ ਇਕ ਖੁਸ਼ਨਸੀਬ ਜੋੜੇ ਨੂੰ ਮਿਲੇਗੀ ਇਹ ''ਹੀਰੇ ਦੀ ਮੁੰਦਰੀ''

02/06/2020 5:19:10 PM

ਸਿਡਨੀ (ਬਿਊਰੋ): ਜੇਕਰ ਤੁਸੀਂ ਵੀ ਆਪਣੇ ਹੋਣ ਵਾਲੇ ਪਾਰਟਨਰ ਨੂੰ ਪ੍ਰਪੋਜ਼ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਇਕ ਵਧੀਆ ਆਫਰ ਹੈ। ਇਸ ਸਾਲ ਵੈਲੇਨਟਾਈਨ ਡੇਅ ਲਈ ਡੋਮਿਨੋਜ਼ ਆਸਟ੍ਰੇਲੀਆ ਨੇ ਖਾਸ ਤਿਆਰੀ ਕੀਤੀ ਹੈ। ਇਸ ਖਾਸ ਆਫਰ ਵਿਚ ਕੋਈ ਖੁਸ਼ਕਿਸਮਤ ਪਿੱਜ਼ਾ ਪ੍ਰੇਮੀ ਜੋੜਾ ਇਸ 9,000 ਡਾਲਰ (ਕਰੀਬ 63 ਲੱਖ ਰੁਪਏ) ਦੀ ਕੁੜਮਾਈ ਰਿੰਗ ਹਾਸਲ ਕਰ ਸਕਦਾ ਹੈ। ਮੁੰਦਰੀ ਦੇ ਉੱਪਰ ਪਿੱਜ਼ਾ ਸਲਾਈਸ ਦੀ ਤਰ੍ਹਾਂ ਦੀ ਆਕ੍ਰਿਤੀ ਬਣੀ ਹੈ, ਜਿਸ 'ਤੇ 'ਪਨੀਰ' ਅਤੇ 'ਪੇਪਰੋਨੀ' ਦੀ ਜਗ੍ਹਾ ਹੀਰੇ ਅਤੇ ਰੂਬੀ ਨੂੰ ਲਗਾਇਆ ਗਿਆ ਹੈ। ਡੋਮਿਨੋਜ਼ ਨੇ ਇਸ ਮੁੰਦਰੀ ਨੂੰ ਡਿਜਾਈਨ ਕੀਤਾ ਹੈ, ਜਿਸ ਦੇ ਬਾਰੇ ਵਿਚ ਕਿਹਾ ਜਾ ਰਿਹਾ ਹੈ ਇਹ ਵੈਲੇਨਟਾਈਨ ਡੇਅ 'ਤੇ ਕਿਸੇ ਖੁਸ਼ਕਿਮਸਤ ਮਹਿਲਾ ਦੀਆਂ ਉਂਗਲਾਂ 'ਤੇ ਸਜੇਗੀ।

PunjabKesari

ਇੱਥੇ ਦੱਸ ਦਈਏ ਕਿ ਮਹਿੰਗੇ ਸਲਾਈਸ ਵਿਚ ਇਕ ਤੋਂ ਵੱਧ ਕੈਰੇਟ ਦੇ ਹੀਰੇ ਲੱਗੇ ਹਨ। ਇਸ ਮੁੰਦਰੀ ਨੂੰ ਜਿੱਤਣ ਲਈ ਬਿਨੈਕਾਰਾਂ ਨੂੰ 30 ਸੈਕੰਡ ਦਾ ਇਕ ਵੀਡੀਓ ਪੇਸ਼ ਕਰਨਾ ਹੋਵੇਗਾ, ਜਿਸ ਵਿਚ ਉਹਨਾਂ ਨੂੰ ਦੱਸਣਾ ਹੋਵੇਗਾ ਕਿ ਉਹ ਡੋਮਿਨੋਜ਼ ਪਿੱਜ਼ਾ ਨੂੰ ਆਪਣੀ ਰੁਮਾਂਟਿਕ ਕੁੜਮਾਈ ਵਿਚ ਕਿਵੇਂ ਸ਼ਾਮਲ ਕਰਨਗੇ। 12 ਫਰਵਰੀ ਨੂੰ ਵੀਡੀਓ ਦੀ ਐਂਟਰੀ ਬੰਦ ਕਰ ਦਿੱਤੀ ਜਾਵੇਗੀ ਅਤੇ ਜੇਤੂ ਦਾ ਐਲਾਨ ਗੁਪਤ ਤਰੀਕੇ ਨਾਲ ਬਾਅਦ ਵਿਚ ਕੀਤਾ ਜਾਵੇਗਾ। 

PunjabKesari

ਡੋਮਿਨੋਜ਼ ਪਿੱਜ਼ਾ ਦੀ ਮੁੰਦਰੀ ਨੂੰ ਲੈ ਕੇ ਟਵਿੱਟਰ 'ਤੇ ਕੁਝ ਮਜ਼ੇਦਾਰ ਚੁਟਕੁਲੇ ਅਤੇ ਮੀਮਜ਼ ਬਣਾਏ ਜਾ ਰਹੇ ਹਨ। ਇਕ ਯੂਜ਼ਰ ਨੇ ਲਿਖਿਆ,'' ਕਾਸ਼, ਮੈਂ ਜਿੱਤ ਜਾਵਾਂ, ਅਸੀਂ ਅਸਲ ਵਿਚ 9 ਸਾਲ ਤੋਂ ਇਕੱਠੇ ਰਹਿ ਰਹੇ ਹਾਂ ਅਤੇ ਇਕ ਮੁੰਦਰੀ ਨਹੀਂ ਖਰੀਦ ਸਕਦੇ। ਇਹ ਅਸਲ ਵਿਚ ਸਾਡੀ ਮਦਦ ਕਰੇਗਾ ਅਤੇ ਚੀਜ਼ਾਂ ਨੂੰ ਖਾਸ ਬਣਾ ਦੇਵੇਗਾ ਕਿਉਂਕਿ ਅਸੀਂ ਪਿੱਜ਼ਾ ਦੇ ਦੀਵਾਨੇ ਹਾਂ।'' ਇਕ ਹੋਰ ਯੂਜ਼ਰ ਨੇ ਲਿਖਿਆ,''ਮੈਂ ਇਹ ਦੱਸਣਾ ਚਾਹਾਂਗਾ ਕਿ ਉਸ ਸਲਾਈਸ 'ਤੇ ਕੋਈ ਅਨਾਨਾਸ ਨਹੀਂ ਹੈ।'' ਇਕ ਹੋਰ ਪਿੱਜ਼ਾ ਪ੍ਰੇਮੀ ਨੇ ਲਿਖਿਆ,''ਮੈਂ ਇਸ ਮੁੰਦਰੀ ਨੂੰ ਪਸੰਦ ਕਰਦਾ ਹਾਂ। ਮੈਂ ਪਿੱਜ਼ਾ ਨਾਲ ਵਿਆਹ ਕਰ ਰਿਹਾ ਹਾਂ।'' ਇਕ ਟਵਿੱਟਰ ਯੂਜ਼ਰ ਨੇ ਟਿੱਪਣੀ ਕੀਤੀ,''ਮੈਂ ਮੁੰਦਰੀ ਦੀ ਬਜਾਏ ਪੈਸੇ ਲੈਣਾ ਪਸੰਦ ਕਰਾਂਗਾ।''


Vandana

Content Editor

Related News