ਅਜੀਬ ਮਾਮਲਾ : ਇੱਥੇ 12 ਸਾਲ ਦੀ ਹੁੰਦਿਆਂ ਹੀ ਕੁੜੀਆਂ ਬਣ ਜਾਂਦੀਆਂ ਨੇ ਮੁੰਡਾ

10/09/2019 4:43:38 PM

ਸੈਂਟੋ ਡੋਮਿੰਗੋ (ਏਜੰਸੀ)— ਤੁਸੀਂ ਕਈ ਅਜਿਹੀਆਂ ਖਤਰਨਾਕ ਬੀਮਾਰੀਆਂ ਬਾਰੇ ਸੁਣਿਆ ਹੋਵੇਗਾ, ਜਿਨ੍ਹਾਂ ਤੋਂ ਪੀੜਤ ਵਿਅਕਤੀ ਦੀ ਜਾਨ ਬਚ ਸਕਣਾ ਬਹੁਤ ਹੀ ਮੁਸ਼ਕਲ ਹੁੰਦਾ ਹੈ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਬੀਮਾਰੀ ਬਾਰੇ ਦੱਸਣ ਜਾ ਰਹੇ ਹਾਂ, ਜੋ ਲੜਕੀਆਂ ਲਈ ਬੇਹੱਦ ਚਿੰਤਾ ਦਾ ਵਿਸ਼ਾ ਬਣ ਗਈ ਹੈ। ਇਸ ਬੀਮਾਰੀ 'ਚ 12 ਸਾਲ ਦੀ ਉਮਰ ਪੂਰੀ ਹੁੰਦਿਆਂ ਹੀ ਲੜਕੀਆਂ ਆਪਣਾ ਵਜੂਦ ਗੁਆ ਕੇ ਮੁੰਡਾ ਬਣ ਜਾਂਦੀਆਂ ਹਨ। ਇਸ 'ਤੇ ਭਾਵੇਂ ਇਕ ਵਾਰ ਕਿਸੇ ਨੂੰ ਯਕੀਨ ਨਾ ਹੋਵੇ ਪਰ ਇਹ ਬਿਲਕੁੱਲ ਸੱਚਾਈ ਹੈ।

ਇਹ ਬੀਮਾਰੀ ਕੈਰੇਬੀਆਈ ਦੇਸ਼ ਦੇ ਡੋਮਿਨਿਕਨ ਰਿਪਬਲਿਕ ਦੇ ਲਾ ਸੇਲਿਨਾਸ ਪਿੰਡ ਦੇ ਲੋਕਾਂ 'ਚ ਤੇਜ਼ੀ ਨਾਲ ਫ਼ੈਲ ਰਹੀ ਹੈ। ਇਸ ਪਿੰਡ 'ਚ ਹੁਣ ਤੱਕ ਲਗਭਗ ਸਮੁੱਚੀਆਂ ਲੜਕੀਆਂ ਇਸ ਬੀਮਾਰੀ ਦੀ ਲਪੇਟ 'ਚ ਆ ਚੁੱਕੀਆਂ ਹਨ। ਇਸ ਬੀਮਾਰੀ ਦਾ ਕੋਈ ਵੀ ਇਲਾਜ ਨਹੀਂ ਹੈ ਅਤੇ ਇਹੀ ਵਜ੍ਹਾ ਹੈ ਕਿ ਇਸ ਬੀਮਾਰੀ ਨੇ ਇੱਥੋਂ ਦੇ ਵਸਨੀਕਾਂ, ਖਾਸ ਕਰ ਕੇ ਲੜਕੀਆਂ ਦੀ ਨੀਂਦ ਉਡਾਈ ਹੋਈ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਇੱਥੇ ਕਿਸੇ ਦੇ ਘਰ ਕੋਈ ਲੜਕੀ ਪੈਦਾ ਹੁੰਦੀ ਹੈ ਤਾਂ ਉਹ ਕਿਸੇ ਵੀ ਆਮ ਲੜਕੀ ਵਾਂਗ ਹੀ ਹੁੰਦੀ ਹੈ ਅਤੇ ਉਸ 'ਚ ਕੋਈ ਵੀ ਮੁਸ਼ਕਿਲ ਨਹੀਂ ਹੁੰਦੀ ਹੈ ਪਰ ਜਦੋਂ ਕੁੜੀ 12 ਸਾਲ ਦੀ ਉਮਰ ਪੂਰੀ ਕਰਦੀ ਹੈ ਤਾਂ ਉਸ ਦੇ ਸਰੀਰ 'ਚ ਨਾਟਕੀ ਤਬਦੀਲੀਆਂ ਆਉਣ ਲੱਗਦੀਆਂ ਹਨ, ਇੱਥੋਂ ਤੱਕ ਕਿ ਲੜਕੀਆਂ ਦੀ ਚਾਲ ਵੀ ਮੁੰਡਿਆਂ ਵਰਗੀ ਹੋ ਜਾਂਦੀ ਹੈ। ਲੜਕੀ ਦੀ ਅਵਾਜ਼ ਭਾਰੀ ਹੋ ਜਾਂਦੀ ਹੈ ਅਤੇ ਉਸ 'ਚ ਮਰਦਾਂ ਵਾਲੇ ਅੰਗ ਵਿਕਸਿਤ ਹੋਣ ਲੱਗਦੇ ਹਨ ਅਤੇ ਉਹ ਲੜਕੀ ਤੋਂ ਮੁੰਡੇ 'ਚ ਬਦਲ ਜਾਂਦੀ ਹੈ।

ਇਸ ਬੀਮਾਰੀ ਨੂੰ ਸੂਡੋਹਰਮਾਫਰਡਾਇਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਦੱਸਣਯੋਗ ਹੈ ਕਿ ਇਸ ਬੀਮਾਰੀ ਦੀ ਵਜ੍ਹਾ ਨਾਲ ਲੜਕੀਆਂ ਨੂੰ ਨਫ਼ਰਤ ਦੀਆਂ ਨਜ਼ਰਾਂ ਨਾਲ ਵੇਖਿਆ ਜਾਂਦਾ ਹੈ ਅਤੇ ਲੋਕ ਉਨ੍ਹਾਂ ਨੂੰ ਆਪਣੇ ਨਾਲ ਰੱਖਣਾ ਪਸੰਦ ਨਹੀਂ ਕਰਦੇ। ਬੀਮਾਰੀ 'ਚ ਬੱਚੇ ਮਾਨਸਿਕ ਤਣਾਅ 'ਚੋਂ ਲੰਘਣ ਲੱਗਦੇ ਹਨ ਕਿਉਂਕਿ ਸਮਾਜ ਉਨ੍ਹਾਂ ਨੂੰ ਨਾਪਸੰਦ ਕਰਨ ਲੱਗਦਾ ਹੈ।


Vandana

Content Editor

Related News