''ਦਬੰਗ ਸੁਭਾਅ ਦੇ ਲੋਕ ਤੇਜ਼ੀ ਨਾਲ ਲੈਂਦੇ ਹਨ ਫੈਸਲੇ''

08/19/2018 5:48:14 PM

ਲੰਡਨ— ਅਜਿਹੇ ਲੋਕ ਜੋ ਦਬੰਗ ਸੁਭਾਅ ਦੇ ਹੁੰਦੇ ਹਨ, ਉਹ ਦੂਜਿਆਂ ਦੇ ਮੁਕਾਬਲੇ ਤੇਜ਼ੀ ਨਾਲ ਫੈਸਲੇ ਲੈਂਦੇ ਹਨ। ਇਕ ਨਵੇਂ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ। ਮਨੁੱਖ ਤੋਂ ਲੈ ਕੇ ਜਾਨਵਰਾਂ ਤੱਕ ਦੇ ਸਮਾਜ 'ਚ ਇਕ ਚੇਨ ਬਣੀ ਹੋਈ ਹੈ। ਇਹ ਉਹੀ ਵਿਵਹਾਰ ਹੈ ਜਿਸ ਨੂੰ ਵਿਗਿਆਨੀ ਦਬੰਗ ਸੁਭਾਅ ਦੱਸਦੇ ਹਨ।

ਜੋ ਵੀ ਵਿਅਕਤੀ ਦਬੰਗ ਹੁੰਦਾ ਹੈ ਉਹ ਤੇਜ਼ੀ ਨਾਲ ਸਮਾਜ ਦੀ ਚੇਨ 'ਚ ਉੱਪਰ ਪਹੁੰਚਦਾ ਹੈ ਤੇ ਸੰਸਾਧਨਾਂ ਨੂੰ ਹਾਸਲ ਕਰਨ ਦੇ ਮਾਮਲੇ 'ਚ ਤਰਜੀਹ ਹਾਸਲ ਕਰਦਾ ਹੈ। ਸਵਿਟਜ਼ਰਲੈਂਡ ਦੇ ਇਕੋਲ ਪੋਲਿਟੈਕਨਿਕ ਫੈਡਰੇਲ ਦ ਲਾਓਸਾਨੇ (ਈ.ਪੀ.ਐੱਫ.ਐੱਲ.) ਦੇ ਖੋਜਕਾਰਾਂ ਨੇ ਪੁਰਸ਼ਾਂ 'ਤੇ ਇਹ ਅਧਿਐਨ ਕੀਤਾ ਹੈ। ਇਸ ਅਧਿਐਨ 'ਚ 240 ਵਿਦਿਆਰਥੀ ਸ਼ਾਮਲ ਹੋਏ। ਇਨ੍ਹਾਂ ਵਿਦਿਆਰਥੀਆਂ ਨੂੰ ਜ਼ਿਆਦਾ ਦਬੰਗ ਤੇ ਘੱਟ ਦਬੰਗ ਦੇ ਸਮੂਹਾਂ 'ਚ ਵੰਡ ਕੇ ਅਧਿਐਨ ਕੀਤਾ ਗਿਆ।