ਕੁੱਤੇ ਦੀ ਬਦੌਲਤ ਇੰਝ ਬਚਾਈ ਗਈ ਸੀ ਇਸ ਰਹੱਸਮਈ ਜੀਵ ਦੀ ਜਾਨ (ਦੇਖੋ ਤਸਵੀਰਾਂ)

09/06/2017 3:09:24 PM

ਕੁਈਨਸਲੈਂਡ— ਆਸਟਰੇਲੀਆ ਵਿਚ ਜੀਵ ਜੰਤੂਆਂ ਦੀਆਂ ਕਈ ਪ੍ਰਜਾਤੀ ਮੌਜੂਦ ਹਨ । ਆਏ ਦਿਨ ਇੱਥੇ ਕਦੇ ਘਰਾਂ ਅਤੇ ਪਬਲਿਕ ਜਗ੍ਹਾਵਾਂ ਤੋਂ ਖਤਰਨਾਕ ਜੀਵ ਨਿਕਲਦੇ ਰਹਿੰਦੇ ਹਨ । ਹਾਲ ਹੀ ਵਿਚ ਕੁਈਨਸਲੈਂਡ ਵਿਚ ਇਕ ਗੱਡੀ ਵਿਚੋਂ ਅਜਗਰ ਕੱਢਿਆ ਗਿਆ ਸੀ ਪਰ ਇੱਥੇ ਅਜਿਹੇ ਵੀ ਕਈ ਜੀਵ ਮਿਲਦੇ ਹਨ, ਜਿਹੜੇ ਨਾ ਸਿਰਫ ਦਿਸਣ ਵਿਚ ਕਿਊਟ ਹੁੰਦੇ ਹਨ, ਸਗੋਂ ਉਨ੍ਹਾਂ ਨੂੰ ਦੇਖ ਕੇ ਭਰੋਸਾ ਵੀ ਨਹੀਂ ਹੁੰਦਾ ਕਿ ਇਹ ਸੱਚ ਵਿਚ ਮੌਜੂਦ ਹਨ ।  

ਇੰਟਰਨੈਟ ਉੱਤੇ ਛਾ ਗਿਆ ਸੀ ਇਹ ਜੀਵ
ਪਿਛਲੇ ਸਾਲ ਆਸਟਰੇਲੀਆ ਦੇ ਵਾਇਲਡ ਲਾਈਫ ਜੂ ਹਸਪਤਾਲ ਦੇ ਡਾਕਟਰਾਂ ਨੇ ਇਸ ਛੋਟੇ ਜਿਹੇ ਅਨੋਖੇ ਜਾਨਵਰ ਦੀ ਤਸਵੀਰ ਸੋਸ਼ਲ ਸਾਈਟ ਉੱਤੇ ਸ਼ੇਅਰ ਕੀਤੀ ਸੀ । ਇਸ ਨੂੰ ਲੱਭਣ ਵਾਲਾ ਕੋਈ ਇਨਸਾਨ ਨਹੀਂ, ਸਗੋਂ ਇਕ ਕੁੱਤਾ ਸੀ । ਸਵੇਰੇ-ਸਵੇਰੇ ਆਪਣੇ ਮਾਲਕ ਨਾਲ ਟਹਿਲਣ ਨਿਕਲਿਆ ਇਹ ਕੁੱਤਾ ਅਚਾਨਕ ਸੜਕ ਕੰਡੇ ਰੁੱਕ ਗਿਆ। ਜਦੋਂ ਉਸ ਦੇ ਮਾਲਕ ਨੇ ਜਾ ਕੇ ਦੇਖਿਆ ਕਿ ਉਹ ਅੱਗੇ ਕਿਉਂ ਨਹੀਂ ਵਧ ਰਿਹਾ ਹੈ, ਉਦੋਂ ਉਸ ਦੀ ਨਜ਼ਰ ਜ਼ਮੀਨ ਉੱਤੇ ਪਏ ਨੰਨ੍ਹੇ ਜੀਵ ਉੱਤੇ ਪਈ । ਇਹ ਇੰਨਾ ਛੋਟਾ ਸੀ ਕਿ ਇਕ ਵਾਰ ਵਿਚ ਇਸ ਨੂੰ ਦੇਖਣਾ ਮੁਸ਼ਕਲ ਸੀ । ਜੇਕਰ ਕੁੱਤਾ ਇਸ ਨੂੰ ਸੂੰਘ ਕੇ ਰੁੱਕਦਾ ਨਹੀਂ, ਤਾਂ ਇਹ ਜੀਵ ਕਿਸੇ ਇਨਸਾਨ ਦੇ ਪੈਰਾਂ ਜਾਂ ਗੱਡੀ ਦੇ ਹੇਠਾਂ ਆ ਜਾਂਦਾ । ਕੁੱਤੇ ਦੇ ਮਾਲਕ ਨੇ ਇਸ ਨੂੰ ਚੁੱਕਿਆ । ਜਿਸ ਤੋਂ ਬਾਅਦ ਸ਼ਖਸ ਨੇ ਇਸ ਜੀਵ ਨੂੰ ਵਾਇਲਡ ਲਾਈਫ ਹਾਸਪਤਾਲ ਪਹੁੰਚਾ ਦਿੱਤਾ । ਉੱਥੇ ਇਸ ਦਾ ਚੰਗੀ ਤਰ੍ਹਾਂ ਨਾਲ ਖਿਆਲ ਰੱਖਿਆ ਗਿਆ । 
ਮਾਂ ਦੀ ਥੈਲੀ ਵਿਚੋਂ ਗਿਆ ਸੀ ਡਿੱਗ
ਇਹ ਛੋਟਾ ਜਿਹਾ ਜੀਵ ਸਿਰਫ ਇਕ ਗ੍ਰਾਮ ਦਾ ਸੀ । ਇਹ ਬੂਪ ਸੀ, ਜੋ ਆਪਣੀ ਮਾਂ ਦੀ ਥੈਲੀ ਵਿਚੋਂ ਡਿੱਗ ਗਿਆ ਸੀ । ਇਹ ਗਿਲਹਰੀ ਦੀ ਇਕ ਪ੍ਰਜਾਤੀ ਹੁੰਦੀ ਹੈ, ਜਿਸ ਦੀ ਪੂੰਛ ਖੰਭ ਵਰਗੀ ਹੁੰਦੀ ਹੈ । ਇਹ ਜੀਵ ਜ਼ਿਆਦਾਤਰ ਈਸਟ ਆਸਟਰੇਲੀਆ ਵਿਚ ਪਾਇਆ ਜਾਂਦਾ ਹੈ ਅਤੇ ਇਹ 8 ਸੈਂਟੀਮੀਟਰ ਤੱਕ ਲੰਬੇ ਹੁੰਦੇ ਹਨ । ਜਦੋਂ ਇਸ ਨੰਨ੍ਹੇ ਜੀਵ ਨੂੰ ਹਾਸਪਤਾਲ ਲਿਆਇਆ ਗਿਆ, ਤਾਂ ਇਸ ਨੂੰ ਤੁਰੰਤ ਇਕ ਛੋਟੇ ਜਿਹੇ ਥੈਲੇ ਵਿਚ ਪਾਇਆ ਗਿਆ, ਤਾਂ ਕਿ ਇਸਦੀ ਬਾਡੀ ਨੂੰ ਗਰਮ ਰੱਖਿਆ ਜਾ ਸਕੇ । ਇਸਨੂੰ ਕਈ ਦਿਨਾਂ ਤੱਕ ਸਪੈਸ਼ਲ ਦੁੱਧ ਪਿਲਾਇਆ ਗਿਆ । ਜਿਵੇਂ ਹੀ ਇਹ ਬੱਚਾ ਕੁਝ ਵੱਡਾ ਹੋਇਆ, ਉਸ ਨੂੰ ਜੰਗਲ ਵਿਚ ਛੱਡ ਦਿੱਤਾ ਗਿਆ ਪਰ ਇਸ ਦੀਆਂ ਤਸਵੀਰਾਂ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ ਅਤੇ ਉਸ ਸਮੇਂ ਇਸ ਨੇ ਇੰਟਰਨੈਟ ਉੱਤੇ ਟ੍ਰੇਂਡ ਵੀ ਕੀਤਾ ਸੀ ।