ਗਾਂ ਦਾ ਦੁੱਧ ਪੀਣ ਵਾਲੇ ਬੱਚਿਆਂ ਨੂੰ ਹੁੰਦੇ ਨੇ ਇਹ ਲਾਭ : ਰਿਪੋਰਟ

06/08/2017 3:28:10 PM

ਕੈਨੇਡਾ— ਟੋਰਾਂਟੋ 'ਚ ਰਹਿ ਰਹੀ ਇਕ ਮਾਂ ਨੇ ਦੱਸਿਆ ਕਿ ਉਹ ਆਪਣੀ 2 ਸਾਲਾ ਬੱਚੀ ਦੀ ਸਿਹਤ ਲਈ ਸ਼ੁਰੂ ਤੋਂ ਹੀ ਚਿੰਤਤ ਸੀ। ਇਸ ਲਈ ਉਹ ਇਸ ਗੱਲ ਵੱਲ ਧਿਆਨ ਦਿੰਦੀ ਸੀ ਕਿ ਬੱਚੀ ਨੂੰ ਦਿੱਤਾ ਜਾਵੇ ਤੇ ਕੀ ਨਹੀਂ। ਉਸ ਨੇ ਕਿਹਾ ਕਿ ਹਰ ਤਰ੍ਹਾਂ ਦੀਆਂ ਚੀਜ਼ਾਂ ਅਪਨਾਉਣ ਮਗਰੋਂ ਉਸ ਨੇ ਬੱਚੀ ਨੂੰ ਗਾਂ ਦਾ ਦੁੱਧ ਪਿਲਾਉਣਾ ਸ਼ੁਰੂ ਕੀਤਾ। ਇਸ ਨਾਲ ਉਸ ਨੇ ਦੇਖਿਆ ਕਿ ਬੱਚੀ ਦੀ ਸਿਹਤ 'ਤੇ ਇਸ ਦਾ ਚੰਗਾ ਅਸਰ ਪਿਆ। ਬੱਚੀ ਦਾ ਸਰੀਰਕ ਵਿਕਾਸ ਵੀ ਚੰਗਾ ਹੋਣਾ ਸ਼ੁਰੂ ਹੋਇਆ। 
ਉਂਝ ਵੀ ਸੈਂਟ ਮਾਇਕਲ ਹਸਪਤਾਲ 'ਚ ਇਸ ਸੰਬੰਧੀ ਖੋਜ ਕੀਤੀ ਗਈ। ਇਸ 'ਚ 2 ਤੋਂ 6 ਸਾਲ ਦੀ ਉਮਰ ਦੇ 5000 ਬੱਚਿਆਂ 'ਤੇ ਰਿਸਰਚ ਕੀਤੀ ਗਈ। ਗਾਂ ਦਾ ਦੁੱਧ ਪੀਣ ਵਾਲੇ ਬੱਚਿਆਂ ਦੀ ਸਿਹਤ 'ਤੇ ਬਹੁਤ ਵਧੀਆ ਪ੍ਰਭਾਵ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਜਿਨ੍ਹਾਂ ਬੱਚਿਆਂ ਨੂੰ ਬੱਕਰੀ ਦਾ ਦੁੱਧ ਜਾਂ ਪੌਦਿਆਂ ਵਾਲਾ ਦੁੱਧ ਪੀਣ ਨੂੰ ਦਿÎੱਤਾ ਗਿਆ ਉਨ੍ਹਾਂ ਦਾ ਵਿਕਾਸ ਗਾਂ ਦਾ ਦੁੱਧ ਪੀਣ ਵਾਲੇ ਬੱਚਿਆਂ ਨਾਲੋਂ ਘੱਟ ਸੀ। ਗਾਂ ਦਾ ਦੁੱਧ ਪੀਣ ਵਾਲੇ ਬੱਚਿਆਂ ਦਾ ਕੱਦ 1.5 ਸੈਂਟੀਮੀਟਰ ਵਧੇਰੇ ਵਧਿਆ। ਬੁੱਧਵਾਰ ਨੂੰ 'ਕਲੀਨਿਕਲ ਨਿਊਟਰੀਸ਼ਨ' ਅਮਰੀਕੀ ਜਰਨਲ 'ਚ ਛਪਿਆ ਸੀ।