ਬਰੈਂਪਟਨ ਦੇ ਗੁਰੂਘਰ ਵਿਖੇ ਬੇਅਦਬੀ ਦੀ ਖ਼ਬਰ, ਪੁਲਸ ਦੋਸ਼ੀਆਂ ਦੀ ਭਾਲ ''ਚ ਜੁਟੀ

12/05/2020 3:30:12 PM

ਨਿਊਯਾਰਕ/ ਬਰੈਂਪਟਨ, (ਰਾਜ ਗੋਗਨਾ )- ਬਰੈਂਪਟਨ ਕੈਨੇਡਾ ਤੋਂ ਬੇਹੱਦ ਮੰਦਭਾਗੀਆਂ ਖ਼ਬਰਾਂ ਆ ਰਹੀਆਂ ਹਨ, ਜਿੱਥੇ ਕਿ ਕਿਸੇ ਨੇ ਬਰੈਂਪਟਨ ਦੇ ਗੁਰਦੁਆਰਾ ਦਸਮੇਸ਼ ਦਰਬਾਰ ਵਿਖੇ ਸਿੱਖ ਧਰਮ ਨਾਲ ਸਬੰਧਤ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕੀਤੀ ਹੈ। 

ਪੀਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਟਵੀਟ ਕਰਕੇ ਪੀਲ ਰੀਜਨਲ ਪੁਲਸ ਨੂੰ ਸਖ਼ਤ ਤੋਂ ਸਖ਼ਤ  ਕਾਰਵਾਈ ਅਤੇ ਜਾਂਚ ਲਈ ਬੇਨਤੀ ਕੀਤੀ ਹੈ। 

PunjabKesari

ਉਮੀਦ ਹੈ ਕਿ ਜ਼ਿੰਮੇਵਾਰ ਵਿਅਕਤੀਆਂ ਨੂੰ ਫੜਿਆ ਜਾਵੇਗਾ ਅਤੇ ਜਵਾਬਦੇਹ ਠਹਿਰਾਇਆ ਜਾਵੇਗਾ। ਕੋਈ ਵੀ ਇਸ ਸਬੰਧੀ ਜਾਣਕਾਰੀ ਹੋਵੇ ਤਾਂ ਪੁਲਸ ਨਾਲ ਇਸ ਨੰਬਰ 905-453-3311 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਭਾਰਤੀ ਭਾਈਚਾਰੇ ਵਿਚ ਇਸ ਖ਼ਬਰ ਨਾਲ ਰੋਸ ਦੀ ਲਹਿਰ ਹੈ।
 


Lalita Mam

Content Editor

Related News