ਡਿਜਨੀਲੈਂਡ ਦਾ ਮੂਲ ਨਕਸ਼ਾ 4.56 ਕਰੋੜ ਰੁਪਏ ''ਚ ਨੀਲਾਮ

06/27/2017 11:10:31 AM

ਲਾਸ ਏਂਜਲਸ— ਅਮਰੀਕਾ 'ਚ ਡਿਜਨੀਲੈਂਡ ਦੇ ਮੂਲ ਨਕਸ਼ੇ ਦੀ ਵੱਡੀ ਬੋਲੀ ਲਗਾਈ ਗਈ। ਇਸ ਨੂੰ ਰਿਕਾਰਡ 7,08,000 ਡਾਲਰ (ਕਰੀਬ 4.56 ਕਰੋੜ ਰੁਪਏ) 'ਚ ਵੇਚਿਆ ਗਿਆ। ਡਿਜਨੀਲੈਂਡ ਦੇ ਇਸ ਪਹਿਲੇ ਨਕਸ਼ੇ ਨੂੰ ਸਾਲ 1953 'ਚ ਵਾਲਡ ਡਿਜਨੀ ਨੇ ਤਿਆਰ ਕੀਤਾ ਸੀ।
ਇਹ ਨਕਸ਼ਾ ਡਿਜਨੀਲੈਂਡ ਦੇ ਨਿਰਮਾਣ ਲਈ ਧਨ ਸੁਨਿਸ਼ਚਿਤ ਕਰਨ ਲਈ ਤਿਆਰ ਕੀਤਾ ਗਿਆ ਸੀ। ਇਸ 'ਚ ਡਿਜਨੀਲੈਂਡ ਦੇ ਇਲਾਕਿਆਂ ਨੂੰ ਚਿੱਤਰਿਆ ਗਿਆ ਸੀ। ਪੈਨਸਿਲ ਅਤੇ ਸਿਆਹੀ ਨਾਲ ਬਣਾਇਆ ਗਿਆ ਇਹ ਨਕਸ਼ਾ ਤਿੰਨ ਫੁੱਟ ਉੱਚਾ ਅਤੇ ਪੰਜ ਫੁੱਟ ਚੌੜਾ ਹੈ। ਇਸ ਨਕਸ਼ੇ ਨੂੰ ਡਿਜਨੀ ਅਤੇ ਉਨ੍ਹਾਂ ਦੇ ਦੋਸਤ ਹਰਬ ਰਿਮੈਨ ਨੇ ਸਤੰਬਰ 1953 'ਚ ਹਫਤੇ ਦੇ ਅਖੀਰ 'ਚ ਤਿਆਰ ਕੀਤਾ ਸੀ। 
ਇਸ ਨਕਸ਼ੇ ਨੂੰ 40 ਸਾਲ ਪਹਿਲਾਂ ਰਾਨ ਕਲਾਰਕ ਨੇ ਡਿਜਨੀ ਦੇ ਸਾਬਕਾ ਕਰਮਚਾਰੀ ਗ੍ਰੇਨੇਡ ਕੁਰੈਨ ਤੋਂ ਖਰੀਦਿਆ ਸੀ। ਹੁਣ ਡਿਜਨੀ ਲੈਂਡ ਦਾ ਇਹ ਮਹਿੰਗਾ ਨਕਸ਼ਾ ਬਣ ਗਿਆ ਹੈ। ਇਸ ਦੇ ਇਲਾਵਾ ਡਿਜਨੀਲੈਂਡ ਦੀਆਂ ਕਰੀਬ ਇਕ ਹਜ਼ਾਰ ਹੋਰ ਵਸਤੂਆਂ ਦੀ ਵੀ ਨੀਲਾਮੀ ਕੀਤੀ ਗਈ।