ਮਾਲਦੀਵ ਤੋਂ ਭਾਰਤੀਆਂ ਦਾ ‘ਮੋਹਭੰਗ’, ਟੂਰਿਸਟਾਂ ਦੀ ਗਿਣਤੀ ’ਚ ਵੱਡੀ ਗਿਰਾਵਟ

01/30/2024 11:45:45 AM

ਮਾਲੇ - ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜੂ ਦੇ ‘ਇੰਡੀਆ ਆਊਟ’ ਦੇ ਨਾਅਰੇ ਅਤੇ ਚੀਨ ਨਾਲ ਗਲਵੱਕੜੀਆਂ ਨੇ ਭਾਰਤ ਨਾਲ ਸਬੰਧਾਂ ’ਚ ਤਨਾਅ ਵਧਾ ਦਿੱਤਾ ਹੈ। ਭਾਰਤੀਆਂ ਦੇ ਮਾਲਦੀਵ ਬਾਈਕਾਟ ਕੰਪੇਨ ਦਾ ਅਸਰ ਮਾਲਦੀਵ ’ਤੇ ਪੈਣ ਲੱਗਾ ਹੈ। ਮਾਲਦੀਵ ਦੇ ਟੂਰਿਜ਼ਮ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਮਾਲਦੀਵ ਜਾਣ ਦੇ ਮਾਮਲੇ ’ਚ ਭਾਰਤੀ ਹੁਣ ਤੀਸਰੇ ਤੋਂ 5ਵੇਂ ਨੰਬਰ ’ਤੇ ਆ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਮਾਲਦੀਵ ਜਾਣ ਵਾਲੇ ਭਾਰਤੀ ਯਾਤਰੀਆਂ ਦੀ ਗਿਣਤੀ ’ਚ ਆਈ ਕਮੀ ਦੀ ਮੁੱਖ ਵਜਾ ਦੋਨਾਂ ਦੇਸ਼ਾਂ ਵਿਚਾਲੇ ਬੀਤੇ ਕੁਝ ਸਮੇਂ ’ਚ ਬਣਿਆ ਸਿਆਸੀ ਤਨਾਅ ਹੈ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਐਮੀ ਜੈਕਸਨ ਨੇ ਪ੍ਰੇਮੀ ਨਾਲ ਸਵਿਟਜ਼ਰਲੈਂਡ 'ਚ ਕਰਵਾਈ ਮੰਗਣੀ, ਤਸਵੀਰਾਂ ਵਾਇਰਲ

ਇਹ ਗੱਲ ਵੀ ਸਹੀ ਹੈ ਕਿ ਭਾਰਤੀ ਟੂਰਿਸਟ ਲੰਮੇ ਸਮੇਂ ਤੋਂ ਮਾਲਦੀਵ ਦੇ ਟੂਰਿਜ਼ਮ ਖੇਤਰ ਦਾ ਪ੍ਰਮੁੱਖ ਹਿੱਸਾ ਰਹੇ ਹਨ। ਰਿਪੋਰਟ ਅਨੁਸਾਰ 2023 ’ਚ ਮਾਲਦੀਵ ਦੇ ਟੂਰਿਜ਼ਮ ਬਾਜ਼ਾਰ ਦਾ ਕਰੀਬ 11 ਫੀਸਦੀ ਹਿੱਸਾ ਭਾਰਤੀ ਟੂਰਿਸਟਾਂ ਦਾ ਰਿਹਾ ਹੈ। ਮਾਲਦੀਵ ਟੂਰਿਜ਼ਮ ਵੈੱਬਸਾਈਟ ਅਨੁਸਾਰ ਭਾਰਤ ਨੇ 2024 ਦੀ ਸ਼ੁਰੂਆਤ 7.1 ਪ੍ਰਤੀਸ਼ਤ ਬਾਜ਼ਾਰ ਹਿੱਸੇਦਾਰੀ ਦੇ ਨਾਲ ਉਸ ਦੇ ਟੂਰਿਜ਼ਮ ਦੇ ਤੀਸਰੇ ਸਭ ਤੋਂ ਵੱਡੇ ਯੋਗਦਾਨਕਰਤਾਵਾਂ ਦੇ ਰੂਪ ’ਚ ਕੀਤੀ ਸੀ, ਜਦੋਂ ਚੀਨ ਟਾਪ-10 ਬਾਜ਼ਾਰਾਂ ਦੀ ਸੂਚੀ ’ਚ ਵੀ ਨਹੀਂ ਸੀ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

sunita

This news is Content Editor sunita