ਸਵੀਮਿੰਗ ਦੇ ਸ਼ੌਕੀਨ ਰਹਿਣ ਸਾਵਧਾਨ, ਹੋ ਸਕਦੀਆਂ ਹਨ ਕਈ ਬੀਮਾਰੀਆਂ

09/02/2019 7:57:48 PM

ਵਾਸ਼ਿੰਗਟਨ— ਸਵੀਮਿੰਗ ਕਰਨਾ ਇਕ ਬਿਹਤਰੀਨ ਕਸਰਤ ਹੈ। ਇਸ ਨਾਲ ਕੈਲੋਰੀ ਬਰਨ ਹੁੰਦੀ ਹੈ ਤੇ ਵੇਟ ਲਾਸ ਵਿਚ ਹੀ ਮਦਦ ਨਹੀਂ ਮਿਲਦੀ ਸਗੋਂ ਮਾਸਪੇਸ਼ੀਆਂ ਵਿਚ ਹੋਣ ਵਾਲੀ ਮੂਵਮੈਂਟ ਨਾਲ ਹਾਰਟ ਨੂੰ ਹੈਲਦੀ ਰੱਖਣ ’ਚ ਮਦਦ ਮਿਲਦੀ ਹੈ। ਇਸ ਸਭ ਦੇ ਬਾਵਜੂਦ ਸਾਨੂੰ ਸਵੀਮਿੰਗ ਕਰਨ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਨਹੀਂ ਤਾਂ ਤੁਸੀਂ ਬੀਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ।

ਸਭ ਤੋਂ ਪਹਿਲਾਂ ਇਹ ਨਿਸ਼ਚਿਤ ਕਰ ਲਓ ਕਿ ਪਾਣੀ ਸਾਫ ਹੋਣਾ ਚਾਹੀਦਾ ਹੈ, ਜਿਥੇ ਤੁਸੀਂ ਸਵੀਮਿੰਗ ਕਰਨੀ ਹੈ। ਇਹੀ ਤਸੱਲੀਬਖਸ਼ ਨਹੀਂ ਹੈ ਕਿ ਕੈਲੋਰੀਨ ਯੁਕਤ ਪਾਣੀ ਨਾਲ ਭਰਿਆ ਪੂਲ ਬਿਲਕੁਲ ਕੀਟਾਣੂ ਮੁਕਤ ਹੈ। ਹਾਟ ਵਾਟਰ ਵਾਲਾ ਪੂਲ ਤੁਹਾਡੀ ਸਟ੍ਰੈੱਸ ਨੂੰ ਘੱਟ ਕਰਨ ਦਾ ਸਭ ਤੋਂ ਚੰਗਾ ਤਰੀਕਾ ਹੈ, ਇਸ ਵਿਚ ਕੋਈ ਸ਼ੱਕ ਨਹੀਂ ਹੈ ਪਰ ਗਰਮ ਪੂਲ ਤੇ ਗਰਮ ਝਰਨੇ ਵਿਚ ਕੁਝ ਕੀਟਾਣੂ ਮੌਜੂਦ ਹੁੰਦੇ ਹਨ, ਜੋ ਕਿ ਚਮੜੀ ਦੇ ਨਾਲ ਰਿਐਕਟ ਕਰਨ ’ਤੇ ਖਾਰਿਸ਼ ਜਾਂ ਚਮੜੀ ’ਤੇ ਦਾਣੇ ਪੈਦਾ ਕਰ ਸਕਦੇ ਹਨ। ਇਹ ਕੀਟਾਣੂ ਉੱਚ ਤਾਪਮਾਨ ਵਿਚ ਆਉਣ ਤੋਂ ਬਾਅਦ ਜ਼ਿਆਦਾ ਸਰਗਰਮ ਹੋ ਜਾਂਦੇ ਹਨ।

ਜਦੋਂ ਅਸੀਂ ਸਵੀਮਿੰਗ ਕਰਦੇ ਹਾਂ ਤਾਂ ਸਾਡੇ ਕੰਨ ਤੇ ਨੱਕ ਵਿਚ ਪਾਣੀ ਚਲਾ ਜਾਂਦਾ ਹੈ ਪਰ ਕਈ ਵਾਰ ਪਾਣੀ ਜ਼ਿਆਦਾ ਚਲਾ ਜਾਂਦਾ ਹੈ, ਜਿਸ ਨਾਲ ਬੈਕਟੀਰੀਆ ਤੇ ਫੰਗਸ ਇਨਫੈਕਸ਼ਨ ਪੈਦਾ ਹੋ ਸਕਦੀ ਹੈ। ਨਾਲ ਹੀ ਕੰਮ ਵਿਚ ਦਰਦ ਦੀ ਸਮੱਸਿਆ ਵੀ ਹੋ ਸਕਦੀ ਹੈ। ਆਮ ਤੌਰ ’ਤੇ ਬੱਚਿਆਂ ਵਿਚ ਇਹ ਸਮੱਸਿਆ ਜ਼ਿਆਦਾ ਹੁੰਦੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜ਼ਰੂਰਤ ਤੋਂ ਜ਼ਿਆਦਾ ਸਵੀਮਿੰਗ ਕਰਨ ਨਾਲ ਵੀ ਡਾਇਰੀਆ ਦੀ ਸਮੱਸਿਆ ਹੋ ਸਕਦੀ ਹੈ। ਸਵੀਮਿੰਗ ਪੂਲ ਦੇ ਦੂਸ਼ਿਤ ਪਾਣੀ ਵਿਚ ਨਹਾਉਣ ਨਾਲ ਇਨਫੈਕਸ਼ ਹੋਣ ਦਾ ਡਰ ਰਹਿੰਦਾ ਹੈ। ਇਸ ਲਈ ਪੂਲ ਦੇ ਪਾਣੀ ਨੂੰ ਮੂੰਹ ਦੇ ਅੰਦਰ ਨਾ ਜਾਣ ਦਿਓ। ਜੇਕਰ ਸਵੀਮਿੰਗ ਪੂਲ ਥੋੜ੍ਹਾ ਜਿੰਨਾ ਵੀ ਦੂਸ਼ਤ ਹੈ ਤਾਂ ਲੋਓਨੇਲਾ ਜਿਹੇ ਕੁਝ ਜਰਮਸ ਇਕੱਠੇ ਹੋ ਜਾਂਦੇ ਹਨ ਜਿਸ ਨਾਲ ਸਾਹ ਦੀ ਬੀਮਾਰੀ ਤੁਹਾਨੂੰ ਘੇਰ ਸਕਦੀ ਹੈ। 50 ਸਾਲ ਦੀ ਉਮਰ ਜਾਂ ਉਸ ਤੋ ਵੱਧ ਲੋਕਾਂ ਤੇ ਛੋਟੇ ਬੱਚਿਆਂ ਨੂੰ ਇਹ ਜਰਮਸ ਆਸਾਨੀ ਨਾਲ ਜਕੜ ਲੈਂਦੇ ਹਨ। ਇਸ ਲਈ ਖਾਸ ਧਿਆਨ ਰੱਖੋ।


Baljit Singh

Content Editor

Related News