ਇਸ ਪਾਕਿਸਤਾਨੀ ਨੌਜਵਾਨ ਨੂੰ ਲੱਗੀ ਅਜਿਹੀ ਬੀਮਾਰੀ, ਹਾਲਤ ਹੋ ਗਈ ਬੁੱਢਿਆਂ ਤੋਂ ਵੀ ਬਦਤਰ

03/27/2018 4:25:23 PM

ਕਰਾਚੀ (ਏਜੰਸੀ)- ਇਥੋਂ ਦਾ ਇਕ ਨੌਜਵਾਨ ਭਿਆਨਕ ਬੀਮਾਰੀ ਦਾ ਸ਼ਿਕਾਰ ਹੋ ਗਿਆ, ਬੀਮਾਰੀ ਕਾਰਨ ਨਾ ਤਾਂ ਉਹ ਤੁਰ ਸਕਦਾ ਹੈ ਅਤੇ ਨਾ ਹੀ ਖੜਾ ਹੋ ਸਕਦਾ ਹੈ। ਉਹ ਇਸ ਬੀਮਾਰੀ ਤੋਂ ਨਿਜਾਤ ਪਾਉਣਾ ਚਾਹੁੰਦਾ ਹੈ ਤਾਂ ਜੋ ਉਹ ਵੀ ਦੂਜਿਆਂ ਵਾਂਗ ਆਮ ਜ਼ਿੰਦਗੀ ਜੀ ਸਕੇ। ਜਾਣਕਾਰੀ ਮੁਤਾਬਕ ਮੁਹੰਮਦ ਏਸਾ ਪਲਾਰੀ (18) ਭਿਆਨਕ ਤਰੀਕੇ ਨਾਲ ਵੱਧਦੇ ਜਾ ਰਹੇ ਟਿਊਮਰ ਨਾਲ ਪੀੜਤ ਹੈ, ਇਹ ਟਿਊਮਰ ਉਸ ਦੀ ਸੱਜੀ ਲੱਤ ਅਤੇ ਲੱਕ ਉੱਤੇ ਹੈ, ਜਿਸ ਦਾ ਭਾਰ ਤਕਰੀਬਨ 20 ਕਿਲੋ ਦੱਸਿਆ ਜਾ ਰਿਹ ਹੈ। ਮੁਹੰਮਦ ਇਸ ਬੀਮਾਰੀ ਕਾਰਨ ਬਿਸਤਰ ਉੱਤੇ ਰਹਿਣ ਨੂੰ ਮਜਬੂਰ ਹੈ।

ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਏਸਾ ਦੀ ਤਸਵੀਰ ਵਿਚ ਉਸ ਦੀ ਹਾਲਤ ਦੇਖ ਕੇ ਸਥਾਨਕ ਡਾਕਟਰਾਂ ਨੇ ਦੱਸਿਆ ਕਿ ਇਸ ਬੀਮਾਰੀ ਦਾ ਇਲਾਜ ਹੋ ਸਕਦਾ ਹੈ। ਡਾਕਟਰਾਂ ਨੇ ਏਸਾ ਨੂੰ ਮੁਫਤ ਵਿਚ ਇਲਾਜ ਦੇਣ ਦੀ ਹਾਮੀ ਭਰੀ ਹੈ ਕਿਉਂਕਿ ਏਸਾ ਦਾ ਪਰਿਵਾਰ ਉਸ ਦਾ ਇਲਾਜ ਕਰਵਾਉਣ ਤੋਂ ਅਸਮਰੱਥ ਹੈ।


ਏਸਾ ਦੇ ਪਿਤਾ ਅੱਲਾ ਦਿਨੋ (52) ਨੇ ਦੱਸਿਆ ਕਿ ਸਾਨੂੰ ਬਹੁਤ ਉਮੀਦ ਹੈ ਕਿ ਡਾਕਟਰਾਂ ਉਸ ਦੇ ਪੁੱਤਰ ਦੀ ਜਾਨ ਬਚਾ ਲਈ ਜਾਵੇਗੀ, ਜਿਸ ਤੋਂ ਬਾਅਦ ਉਸ ਦਾ ਪੁੱਤਰ ਆਮ ਜੀਵਨ ਜੀ ਸਕੇਗਾ। ਡਾਕਟਰ ਰੁਥ ਪਫੂ ਹਸਪਤਾਲ ਵਿਚ ਏਸਾ ਦਾ ਇਲਾਜ ਚੱਲ ਰਿਹਾ ਹੈ। ਅੱਲਾ ਦਿਨੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਅੱਲ੍ਹਾ ਅੱਗੇ ਦੁਆ ਕਰਦੇ ਹਨ ਕਿ ਉਸ ਦੇ ਬੱਚੇ ਦਾ ਇਲਾਜ ਸਹੀ ਤਰ੍ਹਾਂ ਹੋ ਜਾਵੇ ਅਤੇ ਉਸ ਦਾ ਪੁੱਤਰ ਆਮ ਜ਼ਿੰਦਗੀ ਜਿਉਣ ਯੋਗ ਹੋ ਜਾਵੇ।

ਅੱਲਾ ਦਿਨੋਂ ਨੇ ਦੱਸਿਆ ਕਿ ਉਸ ਦੀਆਂ 6 ਧੀਆਂ ਹਨ ਅਤੇ ਇਕ ਪੁੱਤਰ ਏਸਾ ਹੈ, ਜਿਸ ਨੂੰ ਪੰਜ ਸਾਲ ਦੀ ਉਮਰ ਵਿਚ ਸੱਜੀ ਲੱਤ ਵਿਚ ਟੈਨਿਸ ਗੇਂਦ ਜਿੰਨਾ ਟਿਊਮਰ ਹੋਇਆ ਸੀ, ਜਿਸ ਨੂੰ ਅਸੀਂ ਅਣਗੌਲਿਆਂ ਕਰ ਦਿੱਤਾ ਜੋ ਬਾਅਦ ਵਿਚ ਵੱਧਦਾ-ਵੱਧਦਾ ਇੰਨਾ ਵੱਡਾ ਹੋ ਗਿਆ। ਹਸਪਤਾਲ ਵਿਚ ਜਾਂਚ ਦੌਰਾਨ ਪਤਾ ਲੱਗਾ ਕਿ ਟਿਊਮਰ 20 ਕਿਲੋ ਦਾ ਹੈ। ਅੱਲਾ ਦਿਨੋਂ ਟ੍ਰੈਕਟਰ-ਟਰਾਲੀ ਚਲਾਉਂਦਾ ਹੈ ਅਤੇ ਆਪਣੀ ਤਿੰਨ ਡੰਗ ਦੀ ਰੋਜ਼ੀ ਰੋਟੀ ਬੜੀ ਮੁਸ਼ਕਲ ਨਾਲ ਕਮਾਉਂਦਾ ਹੈ। ਇਸ ਕਾਰਨ ਉਸ ਵਲੋਂ ਆਪਣੇ ਪੁੱਤਰ ਦਾ ਇਲਾਜ ਕਰਵਾਉਣਾ ਬਹੁਤ ਔਖਾ ਹੈ। ਸਥਾਨਕ ਹਸਪਤਾਲ ਅਤੇ ਕੁਝ ਸਰਕਾਰੀ ਅਧਿਕਾਰੀਆਂ ਵਲੋਂ ਉਸ ਦੇ ਪੁੱਤਰ ਦੇ ਇਲਾਜ ਦੀ ਹਾਮੀ ਭਰੀ ਗਈ ਹੈ।