ਇਜ਼ਰਾਇਲ ਦੇ ਪ੍ਰਧਾਨ ਮੰਤਰੀ ਮੁਤਾਬਕ ਮੋਦੀ ਨਾਲ ਇਸ ਖਾਸ ਮੁੱਦੇ ''ਤੇ ਵੀ ਹੋਵੇਗੀ ਚਰਚਾ

07/03/2017 12:55:22 PM

ਯੇਰੂਸ਼ਲਮ— ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਤੋਂ ਇਕ ਦਿਨ ਪਹਿਲਾਂ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਮੋਦੀ ਨਾਲ ਜਿਨ੍ਹਾਂ ਖਾਸ ਮੁੱਦਿਆਂ 'ਤੇ ਚਰਚਾ ਹੋਵੇਗੀ ਉਨ੍ਹਾਂ 'ਚੋਂ ਇਕ ਸਾਈਬਰ ਸੁਰੱਖਿਆ 'ਚ ਸਹਿਯੋਗ ਵਧਾਉਣਾ ਹੋਵੇਗਾ। ਮੋਦੀ ਆਪਣੇ ਤਿੰਨ ਦਿਨਾਂ ਦੇ ਦੌਰੇ ਦੇ ਤਹਿਤ ਮੰਗਲਵਾਰ ਨੂੰ ਇਜ਼ਰਾਇਲ ਪਹੁੰਚਣਗੇ।
ਨੇਤਨਯਾਹੂ ਨੇ ਤੇਲ ਅਵੀਵ ਯੂਨੀਵਰਸਿਟੀ 'ਚ ਆਯੋਜਿਤ ਸਾਈਬਰ ਵੀਕ 2017 'ਚ ਹਿੱਸਾ ਲੈਂਦੇ ਹੋਏ ਕਿਹਾ ਕਿ ਕਦੇ ਇਹ ਕਹਿਣ ਦਾ ਖਾਮਿਯਾਜਾ ਭੁਗਤਣਾ ਪੈਂਦਾ ਸੀ ਕਿ ਤੁਸੀਂ ਇਜ਼ਰਾਇਲ ਤੋਂ ਹੋ। ਜੇ ਤੁਸੀਂ ਅੱਜ ਸਾਈਬਰ ਜਾਂ ਉਨੱਤ ਤਕਨੀਕ ਦੀ ਗੱਲ ਕਰਦੇ ਹੋ ਤਾਂ ਪੂਰੀ ਦੁਨੀਆ ਸਾਨੂੰ ਜਾਨਣਾ ਚਾਹੁੰਦੀ ਹੈ। ਪੂਰੀ ਦੁਨੀਆ ਇੱਥੇ ਆ ਰਹੀ ਹੈ।
ਉੱਥੇ ਮੋਦੀ ਨੂੰ ਦੁਨੀਆ ਦੇ ਮਹੱਤਵਪੂਰਣ ਪ੍ਰਧਾਨ ਮੰਤਰੀਆਂ 'ਚੋਂ ਇਕ ਕਰਾਰ ਦਿੰਦੇ ਹੋਏ ਨੇਤਨਯਾਹੂ ਨੇ ਕਿਹਾ ਕਿ ਭਾਰਤੀ ਨੇਤਾ ਜਲ, ਖੇਤੀ, ਸਿਹਤ ਅਤੇ ਸਾਈਬਰ ਸਮੇਤ ਕਈ ਖੇਤਰਾਂ 'ਚ ਇਜ਼ਰਾਇਲ ਤੋਂ ਕਰੀਬੀ ਸਹਿਯੋਗ ਚਾਹੁੰਦੇ ਹਨ।