ਚੰਡੀਗੜ੍ਹ ਤੋਂ ਥਾਈਲੈਂਡ ਲਈ ਭਲਕੇ ਸ਼ੁਰੂ ਹੋਵੇਗੀ ਸਿੱਧੀ ਉਡਾਣ

12/10/2017 11:18:55 PM

ਚੰਡੀਗੜ੍ਹ—ਇੱਥੇ ਰਣਜੀਤ ਐਵੀਨਿਊ ਸਥਿਤ ਹੋਟਲ 'ਚ ਇੰਡੀਆ ਟਰੈਵਲ ਮਾਰਟ ਵੱਲੋਂ ਲਾਈ ਟਰੈਵਲ ਐਂਡ ਟੂਰਿਜ਼ਮ ਪ੍ਰਦਰਸ਼ਨੀ ਦੌਰਾਨ ਡਾਇਰੈਕਟਰ ਟੂਰਿਜ਼ਮ ਅਥਾਰਟੀ ਆਫ ਥਾਈਲੈਂਡ ਮਿਸਟਰ ਇਸਰਾ ਸੈਂਟਪਾਸੈਥ ਨੇ ਕਿਹਾ ਕਿ ਸੈਰ-ਸਪਾਟਾ ਖੇਤਰ 'ਚ ਥਾਈਲੈਂਡ ਦਾ ਭਾਰਤ ਨਾਲ ਅਟੁੱਟ ਸਬੰਧ ਹੈ। ਉਨ੍ਹਾਂ ਕਿਹਾ ਕਿ ਭਲਕੇ ਚੰਡੀਗੜ੍ਹ ਤੋਂ ਥਾਈਲੈਂਡ ਲਈ ਸਿੱਧੀ ਏਅਰ ਇੰਡੀਆ ਦੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ, ਜਿਸ ਨਾਲ ਸੈਰ-ਸਪਾਟਾ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਭਾਰਤ ਦੇ ਸ਼ਹਿਰਾਂ ਅੰਮ੍ਰਿਤਸਰ, ਚੰਡੀਗੜ੍ਹ, ਲੁਧਿਆਣਾ, ਭੁਵਨੇਸ਼ਵਰ, ਜੈਪੁਰ ਅਤੇ ਲਖਨਊ 'ਤੇ ਉਨ੍ਹਾਂ ਦਾ ਵਿਸ਼ੇਸ਼ ਧਿਆਨ ਰਹੇਗਾ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਉਦੇਸ਼ ਸ਼ਹਿਰੀਆਂ 'ਚ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਸੈਲਾਨੀਆਂ ਨੂੰ ਨਵੀਆਂ ਸਕੀਮਾਂ ਤੋਂ ਜਾਣੂ ਕਰਵਾਉਣਾ ਹੈ। ਇਸ ਮੌਕੇ ਇੰਡੀਆ ਟਰੈਵਲ ਮਾਰਟ ਦੇ ਐੱਮ.ਡੀ. ਅਜੇ ਗੁਪਤਾ ਨੇ ਆਸ ਪ੍ਰਗਟਾਈ ਕਿ ਆਉਣ ਵਾਲੇ ਮਹੀਨਿਆਂ 'ਚ ਪੰਜਾਬ 'ਚ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਧੇਗੀ।