ਡੀਜਲ ਦੇ ਧੂੰਏਂ ਕਾਰਨ ਘੱਟ ਰਹੀ ਹੈ ਫੁੱਲਾਂ ਦੀ ਖੁਸ਼ਬੋ : ਬਿਟ੍ਰਿਸ਼ ਵਿਗਿਆਨੀ

03/18/2018 11:11:29 AM

ਲੰਡਨ (ਬਿਊਰੋ)— ਇਹ ਸੱਚ ਹੈ ਕਿ ਫੁੱਲਾਂ ਦੀ ਖੁਸ਼ਬੋ ਬੀਤੇ ਕੁਝ ਸਾਲਾਂ ਵਿਚ ਘੱਟ ਗਈ ਹੈ। ਬ੍ਰਿਟੇਨ ਦੇ ਵਿਗਿਆਨੀਆਂ ਨੇ ਇਕ ਸ਼ੋਧ ਵਿਚ ਪਾਇਆ ਹੈ ਕਿ ਪ੍ਰਦੂਸ਼ਣ ਕਾਰਨ ਖਾਸ ਕਰ ਕੇ ਡੀਜਲ ਦਾ ਧੂੰਆਂ ਫੁੱਲਾਂ ਦੀ ਖੁਸ਼ਬੋ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਇਨ੍ਹਾਂ ਫੁੱਲਾਂ ਵਿਚ ਲੈਵੇਂਡਰ, ਡੈਫੋਡਿਲ, ਗੁਲਾਬ ਦੇ ਫੁੱਲ, ਸਨੈਪਡ੍ਰੈਗਨ ਅਤੇ ਲਿਲੀ ਦੇ ਫੁੱਲ ਪ੍ਰਭਾਵਿਤ ਹੋਏ ਹਨ। ਯੂਨੀਵਰਸਿਟੀ ਆਫ ਰੀਡਿੰਗ ਦੇ ਸ਼ੋਧ ਕਰਤਾ ਰੋਬੀ ਗਲਿੰਗ ਮੁਤਾਬਕ ਕਸਬਿਆਂ ਅਤੇ ਸ਼ਹਿਰਾਂ ਵਿਚ ਪ੍ਰਦੂਸ਼ਣ ਜ਼ਿਆਦਾ ਹੈ। ਇਸ ਲਈ ਇਨ੍ਹਾਂ ਥਾਵਾਂ 'ਤੇ ਫੁੱਲਾਂ ਦੀ ਖੁਸ਼ਬੋ ਘੱਟ ਗਈ ਹੈ। ਘੱਟ ਮਹਿਕਣ ਕਾਰਨ ਜ਼ਿਆਦਾ ਦੂਰੀ ਤੋਂ ਲੋਕ ਇਨ੍ਹਾਂ ਫੁੱਲਾਂ ਦੀ ਪਛਾਣ ਨਹੀਂ ਕਰ ਪਾਉਂਦੇ ਹਨ।