ਚੀਨ ਦੇ 2 ਕੈਨੇਡਾਈ ਲੋਕਾਂ ਨੂੰ ਨਜ਼ਰਬੰਦ ਕਰਨਾ ਗਲਤ : ਪੋਂਪੀਓ

06/30/2020 2:14:41 AM

ਵਾਸ਼ਿੰਗਟਨ (ਇੰਟ.)-ਸੰਯੁਕਤ ਰਾਜ ਅਮਰੀਕਾ ਨੇ 2 ਕੈਨੇਡਾਈ ਲੋਕਾਂ ਦੀ ਚੀਨੀ ਰਾਜ ਵਲੋਂ ਜਾਸੂਸੀ ਕਰਨ ਦਾ ਦੋਸ਼ ਲਗਾ ਕੇ ਨਜ਼ਰਬੰਦ ਕਰਨ ਦੀ ਕਾਰਵਾਈ ਗਲਤ ਅਤੇ ਰਾਜਨੀਤੀ ਨਾਲ ਪ੍ਰੇਰਿਤ ਦੱਸਿਆ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਵਾਸ਼ਿੰਗਟਨ ਕੈਨੇਡਾ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਸਟੇਟ ਆਫ ਪੀਪੁਲਸ ਰਿਪਬਲਿਕ ਆਫ ਚਾਈਨਾ (ਪੀ. ਆਰ. ਸੀ.) ਦੇ ਕੈਨੇਡਾਈ ਨਾਗਰਿਕਾਂ ਮਾਈਕਲ ਕੋਵਰਿਗ ਅਤੇ ਮਾਈਕਲ ਸਪਾਵਰਸ ਦੇ ਖਿਲਾਫ ਦੋਸ਼ਾਂ ਤੋਂ ਅੱਗੇ ਵਧਣ ਦੇ ਫੈਸਲੇ ਨਾਲ ਉਹ ਬਹੁਤ ਚਿੰਤਤ ਹਨ।
ਉਨ੍ਹਾਂ ਨੇ ਬੀਜਿੰਗ ਨੂੰ ਬੇਨਤੀ ਕੀਤੀ ਹੈ ਕਿ ਕੈਨੇਡਾ ਨੂੰ ਆਪਣੇ ਨਾਗਰਿਕਾਂ ਲਈ ਤਤਕਾਲ ਕੌਂਸਲਰ ਐਕਸਪ੍ਰੈੱਸ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜਨਵਰੀ ਤੋਂ ਬਾਅਦ ਚੀਨ ਨੇ ਕੋਵਿਡ-19 ਪਾਬੰਦੀਆਂ ਦਾ ਹਵਾਲਾ ਦਿੰਦੇ ਹੋਏ ਕੈਨੇਡਾ ਦੇ ਡਿਪਲੋਮੈਟਾਂ ਨੂੰ ਨਜ਼ਰਬੰਦ ਕਰ ਰੱਖਿਆ ਹੈ।

Sunny Mehra

This news is Content Editor Sunny Mehra