ਚੀਨ ’ਚ ਬੰਦ ਲੇਖਕ ਨੇ ਆਸਟ੍ਰੇਲੀਆ ਕੋਲੋਂ ਮੰਗੀ ਮਦਦ

08/29/2019 3:34:54 PM

ਕੈਨਬਰਾ— ਚੀਨੀ-ਆਸਟ੍ਰੇਲੀਆਈ ਲੇਖਕ ਅਤੇ ਰਾਜਨੀਤਕ ਕੁਮੈਂਟਰ ਯਾਂਗ ਹੇਨਗਜੂਨ ਨੂੰ ਚੀਨ ਨੇ ਜਾਸੂਸੀ ਦੇ ਦੋਸ਼ ਲਗਾ ਕੇ ਹਿਰਾਸਤ ’ਚ ਲਿਆ ਹੈ ਤੇ ਯਾਂਗ ਨੇ ਆਸਟ੍ਰੇਲੀਆ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਆਜ਼ਾਦ ਕਰਵਾਇਆ ਜਾਵੇ। ਉਸ ਵਲੋਂ ਕਈ ਵਾਰ ਇਸ ਸਬੰਧੀ ਅਪੀਲ ਕੀਤੀ ਗਈ ਹੈ। ਯਾਂਗ ਨੇ ਸਿਡਨੀ ’ਚ ਰਹਿੰਦੇ ਇਕ ਦੋਸਤ ਦੀ ਮਦਦ ਨਾਲ ਸੁਨੇਹਾ ਦਿੱਤਾ ਕਿ ਉਸ ਦੀ ਮਦਦ ਕੀਤੀ ਜਾਵੇ ਅਤੇ ਉਹ ਆਸਟ੍ਰੇਲੀਆਈ ਪੀ. ਐੱਮ. ਸਕੌਟ ਮੌਰੀਸਨ, ਵਿਦੇਸ਼ ਮੰਤਰੀ ਮੈਰਿਸ ਪਾਇਨੇ ਅਤੇ ਹੋਰ ਆਸਟ੍ਰੇਲੀਆਈ ਸੰਸਦ ਮੈਂਬਰਾਂ ਅਤੇ ਡਿਪਲੋਮੈਟਾਂ ਦੇ ਸ਼ੁਕਰਗੁਜ਼ਾਰ ਹਨ, ਜੋ ਇਸ ਲਈ ਕੋਸ਼ਿਸ਼ ਕਰ ਰਹੇ ਹਨ। ਉਸ ਨੇ ਇਕ ਵਾਰ ਫਿਰ ਅਪੀਲ ਕਰਦਿਆਂ ਉਸ ਨੂੰ ਜਲਦੀ ਤੋਂ ਜਲਦੀ ਘਰ ਜਾਣ ਲਈ ਮਦਦ ਕੀਤੀ ਜਾਵੇ।


ਜ਼ਿਕਰਯੋਗ ਹੈ ਕਿ 54 ਸਾਲ ਯਾਂਗ ਨੂੰ ਹੁਣ ਰਸਮੀ ਤੌਰ ’ਤੇ ਹਿਰਾਸਤ ’ਚ ਲਿਆ ਗਿਆ ਹੈ ਜਦਕਿ ਉਹ ਜਨਵਰੀ ਮਹੀਨੇ ਤੋਂ ਚੀਨ ਦੀ ਹਿਰਾਸਤ ’ਚ ਹੈ। ਯਾਂਗ ਆਪਣੇ ਪਰਿਵਾਰ ਨਾਲ ਨਿਊਯਾਰਕ ’ਚ ਰਹਿੰਦੇ ਹਨ ਅਤੇ ਇਸ ਸਾਲ ਜਨਵਰੀ ’ਚ ਉਹ ਆਪਣੀ ਪਤਨੀ ਤੇ ਬੱਚਿਆਂ ਨਾਲ ਚੀਨ ਦੇ ਸ਼ਹਿਰ ਗਏ ਸਨ। ਵਾਪਸੀ ਸਮੇਂ ਯਾਂਗ ਦੇ ਪਰਿਵਾਰ ਨੂੰ ਵਾਪਸ ਆਉਣ ਦਿੱਤਾ ਗਿਆ ਪਰ ਯਾਂਗ ਨੂੰ ਫੜ ਲਿਆ ਗਿਆ। ਵਿਦੇਸ਼ ਮੰਤਰੀ ਪਾਇਨੇ ਵਲੋਂ ਕਈ ਵਾਰ ਯਾਂਗ ਨੂੰ ਛੁਡਾਉਣ ਲਈ ਚੀਨ ’ਤੇ ਦਬਾਅ ਪਾਇਆ ਗਿਆ ਹੈ ਪਰ ਚੀਨ ਦਾ ਕਹਿਣਾ ਹੈ ਕਿ ਉਹ ਪੂਰੀ ਕਾਨੂੰਨੀ ਕਾਰਵਾਈ ਤਹਿਤ ਗੱਲ ਕਰਨ। ਪੀ. ਐਮ. ਸਕੌਟ ਮੌਰੀਸਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਮਨੁੱਖੀ ਅਧਿਕਾਰਾਂ ਦੇ ਨਿਯਮਾਂ ਤਹਿਤ ਯਾਂਗ ਨਾਲ ਸਹੀ ਵਤੀਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸÄ ਆਪਣੇ ਨਾਗਰਕਿਾਂ ਬਚਾਉਣ ਲਈ ਹਮੇਸ਼ਾ ਤਿਆਰ ਰਹਿੰਦੇ ਹਾਂ। 
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਕਿਹਾ ਕਿ ਆਸਟ੍ਰੇਲੀਆਈ ਪੀ. ਐੱਮ. ਨੇ ਚੱਕਰਾਂ ’ਚ ਪਾਉਣ ਵਾਲਾ ਬਿਆਨ ਦਿੱਤਾ ਹੈ। ਫਿਲਹਾਲ ਯਾਂਗ ਨੂੰ ਆਸਟ੍ਰੇਲੀਆ ਵਲੋਂ ਮਦਦ ਮਿਲਣ ਦੀ ਥੋੜੀ-ਬਹੁਤੀ ਆਸ ਹੈ।