ਫਿਲੀਪੀਨ 'ਚ ਤੂਫਾਨ ਕਾਰਨ ਹਜ਼ਾਰਾਂ ਲੋਕ ਕੈਂਪਾਂ 'ਚ ਰਹਿਣ ਨੂੰ ਮਜ਼ਬੂਰ

12/25/2017 12:29:49 PM

ਮਨੀਲਾ (ਭਾਸ਼ਾ)— ਫਿਲੀਪੀਨ ਵਿਚ ਤੂਫਾਨ ਕਾਰਨ ਭਾਰੀ ਤਬਾਹੀ ਹੋਈ ਹੈ। ਇਸ ਤਬਾਹੀ ਕਾਰਨ ਦੇਸ਼ ਦੇ ਦੱਖਣੀ ਹਿੱਸੇ ਵਿਚ ਹਜ਼ਾਰਾਂ ਲੋਕ ਕ੍ਰਿਸਮਸ ਦਾ ਦਿਨ ਐਮਰਜੈਂਸੀ ਕੈਂਪਾਂ ਵਿਚ ਬਿਤਾਉਣ ਲਈ ਮਜ਼ਬੂਰ ਹਨ। ਊਸ਼ਣ ਕਟੀਬੰਧੀ ਤੂਫਾਨ ਥੰਬੀਨ ਕਾਰਨ ਕਈ ਥਾਵਾਂ 'ਤੇ ਜ਼ਮੀਨ ਖਿਸਕੀ ਅਤੇ ਹੜ੍ਹ ਆ ਗਿਆ, ਜਿਸ ਵਿਚ 120 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਤੇ 160 ਲਾਪਤਾ ਹੋ ਗਏ। ਇਸ ਤੂਫਾਨ ਨਾਲ ਲਨਾਓ ਡੈਲ ਨੌਰਟ, ਲਨਾਓ ਡੇਲ ਸੂਰ ਸੂਬਾ ਅਤੇ ਜੰਬੋਆਂਗਾ ਟਾਪੂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ। ਸਰਕਾਰ ਦੀ ਆਪਦਾ ਮੁਕਤੀ ਏਜੰਸੀ ਦੀ ਬੁਲਾਰਾ ਮਰੀਨਾ ਮਾਰਾਸੀਗਨ ਨੇ ਇਕ ਪੱਤਰਕਾਰ ਸੰਮੇਲਨ ਵਿਚ ਦੱਸਿਆ,''ਅਸੀਂ ਅਸਲ ਵਿਚ ਦੁਖੀ ਹਾਂ ਕਿਉਂਕਿ ਸਾਡੇ ਦੇਸ਼ਵਾਸੀ ਕ੍ਰਿਸਮਸ ਮਨਾਉਣਾ ਚਾਹ ਰਹੇ ਹਨ।'' ਮਾਰਾਸੀਗਨ ਨੇ ਦੱਸਿਆ,''ਪਹਾੜੀ ਖੇਤਰਾਂ ਵਿਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕੀ ਹੈ ਅਤੇ ਕਈ ਥਾਵਾਂ 'ਤੇ ਪਾਣੀ ਜਮਾ ਹੋ ਗਿਆ ਹੈ। ਪਾਣੀ ਦੀ ਤੇਜ਼ ਗਤੀ ਕਾਰਨ ਕੁਦਰਤੀ ਰੂਪ ਵਿਚ ਬਣੇ ਪੁੱਲ ਟੁੱਟ ਗਏ ਹਨ।''