ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ 'ਚ ਗੂੰਜਣਗੇ ਦੇਸੀ ਸਵੈਗ ਦੇ ਪਟਾਕੇ

06/29/2017 4:01:54 PM

ਸਿਡਨੀ (ਅਰਸ਼ਦੀਪ)-ਪਾਰੁਲ ਨਾਗਪਾਲ (ਆਰ.ਬੀ ਇੰਟਰਨੈਸ਼ਨਲ) ਤੇ ਗੁਰਪ੍ਰੀਤ ਖੇਟਲਾ ਵੱਲੋਂ ਕਰਵਾਏ ਜਾ ਰਹੇ ਦੇਸੀ ਸਵੈਗ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਟੂਰ 'ਚ ਜਿੱਥੇ ਸੁਨੰਦਾ ਸ਼ਰਮਾ ਦੇ ਬੁਲਟ ਦੇ ਪਟਾਕੇ ਪਰਥ ਤੇ ਐਡੀਲੇਡ 'ਚ ਗੂੰਜੇ ਉੱਥੇ ਹੀ ਪ੍ਰੀਤ ਹਰਪਾਲ ਦੇ ਭੰਗੜੇ ਦਾ ਲੁਤਫ ਵੀ ਦਰਸ਼ਕਾਂ ਨੇ ਰੱਜ ਕੇ ਮਾਣਿਆ ਤੇ ਇਨ੍ਹਾਂ ਦੇ ਸਹਿਯੋਗੀ ਕਲਾਕਾਰ ਅਖਿਲ ਦੇ ਸੌਫਟ ਨੋਟ ਗੀਤਾਂ ਦਾ ਵੀ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਪਰਥ ਸ਼ੋਅ ਦੇ ਪ੍ਰਬੰਧਕਾਂ ਮਨਜਿੰਦਰ ਗਿੱਲ, ਮਨਜਿੰਦਰ ਸੰਧੂ, ਨਿਤਿਨ ਤੇ ਮਨੀ ਬਾਠ ਨੇ ਜਗਬਾਣੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੇਸੀ ਸਵੈਗ ਪਰਥ ਸੋਲਡ ਆਉਟ ਗਿਆ। ਦਰਸ਼ਕਾਂ ਨੇ ਗਾਇਕਾਂ ਦੇ ਅੰਦਾਜ਼ ਤੇ ਗੀਤਾਂ ਨੂੰ ਖੂਬ ਸਰਾਹਿਆ ਹੈ ਤੇ ਖੂਬ ਭੰਗੜਾ ਵੀ ਪਾਇਆ। ਉਨ੍ਹਾਂ ਜਗਬਾਣੀ ਸ਼ੋਅ ਦਾ ਅਹਿਮ ਹਿੱਸਾ ਤੇ ਸ਼ੋਅ ਨੂੰ ਪ੍ਰਮੋਟ ਕਰਨ 'ਤੇ ਵੀ ਧੰਨਵਾਦ ਕੀਤਾ ਤੇ ਇੰਝ ਹੀ ਇਨ੍ਹਾਂ ਤਿੰਨਾਂ ਕਲਾਕਾਰਾਂ ਨੇ ਆਪਣੀ ਗਾਇਕੀ ਦੇ ਜਾਦੂ ਨਾਲ ਐਡੀਲੇਡ ਵਾਸੀਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਪਰਥ ਤੇ ਐਡੀਲੇਡ ਦੇ ਦੋ ਹਾਊਸ ਫੁੱਲ ਸੋਲਡ ਆਉਟ ਸ਼ੋਅ ਦੇਣ ਤੋਂ ਬਾਅਦ ਹੁਣ ਦੇਸੀ ਸਵੈਗ ਦੀ ਟੀਮ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿਖੇ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰੇਗੀ। 1 ਜੁਲਾਈ ਨੂੰ ਐੱਸ.ਟੀ ਜੋਹਨ ਪੌਲ ਕਾਲਜ ਥੀਏਟਰ ਵਿਖੇ ਕਲਾਕਾਰ ਸਰੋਤਿਆਂ ਦੇ ਰੂਬਰੂ ਹੋਣਗੇ। ਕੈਨਬਰਾ ਸ਼ੋਅ ਦੇ ਪ੍ਰਬੰਧਕਾਂ, ਸ਼ਿਲਪਾ ਰਾਜਪੂਤ, ਗਗਨਦੀਪ ਚਾਹਲ, ਗੁਰਪ੍ਰੀਤ ਸਿੰਘ, ਅਸਵਿੰਦਰ ਸਿੰਘ ਤੇ ਤਨਵੀਰ ਸਿੰਘ ਨੇ ਜਗਬਾਣੀ ਨੂੰ ਦੱਸਿਆ ਕਿ ਕੈਨਬਰਾ ਵਾਸੀਆਂ 'ਚ ਦੇਸੀ ਸਵੈਗ ਨੂੰ ਲੈ ਕੇ ਭਾਰੀ ਉਤਸ਼ਾਹ ਹੈ।