ਡਿਪ੍ਰੈਸ਼ਨ ਕਾਰਨ LGBTQ ਵਰਕਰ ਸਾਰਾ ਹੇਜ਼ੀ ਨੇ ਕੈਨੇਡਾ 'ਚ ਕੀਤੀ ਆਤਮ-ਹੱਤਿਆ

06/15/2020 7:28:24 PM

ਵਾਸ਼ਿੰਗਟਨ - ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਤੋਂ ਬਾਅਦ ਮਿਸ਼ਰ ਦੀ ਐਲ. ਜੀ. ਬੀ. ਟੀ. ਕਿਊ ਵਰਕਰ ਸਾਰਾ ਹੇਜ਼ੀ ਨੇ ਵੀ ਐਤਵਾਰ ਨੂੰ ਆਤਮ-ਹੱਤਿਆ ਕਰ ਲਈ। ਆਤਮ-ਹੱਤਿਆ ਦੇ ਪਿੱਛੇ ਦੇ ਕਾਰਨ ਅਜੇ ਸਾਹਮਣੇ ਨਹੀਂ ਆਏ ਹਨ। ਉਹ ਡਿਪ੍ਰੈਸ਼ਨ ਵਿਚ ਦੱਸੀ ਜਾ ਰਹੀ ਹੈ। ਬਾਲੀਵੁੱਡ ਅਦਾਕਾਰ ਸਵਰਾ ਭਾਸਕਰ ਨੇ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ। 30 ਸਾਲਾ ਸਾਰਾ ਦੇ ਘਰ ਤੋਂ ਇਕ ਸੁਸਾਇਡ ਨੋਟ ਬਰਾਮਦ ਹੋਇਆ ਹੈ, ਜਿਸ ਵਿਚ ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਦੋਸਤਾਂ ਤੋਂ ਮੁਆਫੀ ਮੰਗੀ ਹੈ।

 

ਕੌਣ ਹੈ ਸਾਰਾ ਹੇਜ਼ੀ
ਤੁਹਾਨੂੰ ਦੱਸ ਦਈਏ ਕਿ ਅਕਤੂਬਰ 2017 ਵਿਚ ਮਿਸ਼ਰ ਵਿਚ ਇਕ ਪ੍ਰੋਗਰਾਮ ਵਿਚ ਐਲ. ਜੀ. ਬੀ. ਟੀ. ਕਿਊ. ਦੇ ਇੰਦਰ ਧਨੁਸ਼ ਝੰਡੇ ਨੂੰ ਚੁੱਕਣ ਤੋਂ ਬਾਅਦ ਹੇਜ਼ੀ ਲਾਈਮ ਲਾਈਟ ਵਿਚ ਆਈ ਸੀ। ਉਨ੍ਹਾਂ ਨੂੰ ਸੰਗੀਤ ਪ੍ਰੋਗਰਾਮ ਵਿਚ ਐਲ. ਜੀ. ਬੀ. ਟੀ. ਕਿਊ. ਇੰਦਰ ਧਨੁਸ਼ ਦਾ ਝੰਡਾ ਖੋਲ੍ਹਣ ਲਈ ਲਿੰਗਕਤਾ ਫੈਲਾਉਣ ਦੇ ਦੋਸ਼ ਵਿਚ ਗ੍ਰਿਫਤਾਰ ਵੀ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਈ ਕਿ 3 ਮਹੀਨਿਆਂ ਤੱਕ ਉਨ੍ਹਾਂ ਨੂੰ ਜੇਲ ਵਿਚ ਤਸੀਹੇ ਅਤੇ ਯੌਨ ਹਿੰਸਾ ਦਾ ਸ਼ਿਕਾਰ ਹੋਣਾ ਪਿਆ। ਇੰਨਾ ਹੀ ਨਹੀਂ 2018 ਵਿਚ, ਉਨ੍ਹਾਂ ਨੂੰ ਆਪਣੇ ਦੇਸ਼ ਤੋਂ ਕੱਢ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਉਹ ਕੈਨੇਡਾ ਵਿਚ ਰਹਿਣ ਲੱਗੀ। ਹਿੰਸਾ, ਅਪਮਾਨ, ਮਨੋਵਿਗਿਆਨਕ ਦਬਾਅ ਕਾਰਨ, ਸਾਰਾ ਹੇਜ਼ੀ ਆਪਣੇ ਅਨੁਭਵਾਂ ਨੂੰ ਦੂਰ ਕਰਨ ਵਿਚ ਅਸਮਰੱਥ ਸੀ। ਸਥਾਨਕ ਪੁਲਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।

ਸੁਸਾਇਡ ਨੋਟ ਵਿਚ ਲਿੱਖਿਆ
ਸਾਰਾ ਹੇਜ਼ੀ ਨੇ ਆਪਣੇ ਸੁਸਾਇਡ ਨੋਟ ਵਿਚ ਆਪਣੇ ਕਰੀਬੀਆਂ ਤੋਂ ਮੁਆਫੀ ਮੰਗਦੇ ਹੋਏ ਲਿੱਖਿਆ ਕਿ ਮੈਂ ਛੁੱਟਕਾਰਾ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅਸਫਲ ਰਹੀ। ਮੈਨੂੰ ਮੁਆਫ ਕਰ ਦਿਓ। ਮੈਂ ਜੋ ਵੀ ਕੰਮ ਕੀਤਾ ਉਹ ਕਾਫੀ ਮੁਸ਼ਕਿਲ ਸੀ ਅਤੇ ਇਸ ਦਾ ਵਿਰੋਧ ਕਰਨ ਲਈ ਮੈਂ ਬਹੁਤ ਕਮਜ਼ੋਰ ਹਾਂ। ਮੁਆਫ ਕਰ ਦਿਓ। ਉਨ੍ਹਾਂ ਅੱਗੇ ਲਿੱਖਿਆ ਕਿ ਦੁਨੀਆ ਬੇਰਹਿਮ ਸੀ ਪਰ ਮੈਂ ਮੁਆਫ ਕੀਤਾ।

Khushdeep Jassi

This news is Content Editor Khushdeep Jassi