ਬੁਰਕਾ ਪਾ ਕੇ ਘੁੰਮਣ ਵਾਲੀ ਔਰਤ ਨੂੰ ਲੱਗਾ 10 ਹਜ਼ਾਰ ਰੁਪਏ ਦਾ ਜੁਰਮਾਨਾ

08/04/2018 2:31:26 PM

ਸਟਾਕਹੋਮ,(ਭਾਸ਼ਾ)— ਡੈਨਮਾਰਕ 'ਚ ਜਨਤਕ ਸਥਾਨਾਂ 'ਤੇ ਬੁਰਕਾ ਜਾਂ ਹਿਜਾਬ ਪਹਿਨਣ 'ਤੇ ਇਕ ਅਗਸਤ ਤੋਂ ਰੋਕ ਲੱਗੀ ਹੈ ਅਤੇ ਇਸ ਦੇ ਬਾਅਦ ਪਹਿਲੀ ਵਾਰ 28 ਸਾਲਾ ਇਕ ਔਰਤ 'ਤੇ ਇਸ ਕਾਨੂੰਨ ਦਾ ਉਲੰਘਣ ਕਰਨ ਦਾ ਦੋਸ਼ ਲੱਗਾ ਹੈ। ਇਹ ਹੀ ਨਹੀਂ ਉਸ ਨੂੰ ਭਾਰੀ ਜੁਰਮਾਨਾ ਵੀ ਲਗਾਇਆ ਗਿਆ ਹੈ। ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਮਿਲੀ ਹੈ। ਪੁਲਸ ਡਿਊਟੀ ਅਧਿਕਾਰੀ ਡੇਵਿਡ ਬੋਰਕੇਸਨ ਨੇ ਖਬਰਾਂ 'ਚ ਦੱਸਿਆ ਕਿ ਪੁਲਸ ਨੂੰ ਹੋਰਸ਼ੋਲਮ ਦੇ ਸ਼ਾਪਿੰਗ ਸੈਂਟਰ 'ਚ ਸੱਦਿਆ ਗਿਆ ਸੀ। 
ਇੱਥੇ ਕੱਲ ਇਕ ਔਰਤ ਦਾ ਬੁਰਕਾ ਦੂਜੀ ਔਰਤ ਵਲੋਂ ਪਾੜਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਬਾਅਦ ਉਨ੍ਹਾਂ ਵਿਚਕਾਰ ਝਗੜਾ ਹੋ ਗਿਆ। ਬੋਰਕੇਸਨ ਨੇ ਕਿਹਾ,''ਝਗੜੇ ਦੌਰਾਨ ਬੁਰਕਾ  ਉੱਤਰ ਗਿਆ ਸੀ ਪਰ ਜਦ ਤਕ ਅਸੀਂ ਪੁੱਜੇ, ਉਸ ਨੇ ਦੋਬਾਰਾ ਇਸ ਨੂੰ ਪਹਿਨ ਲਿਆ ਸੀ।'' ਪੁਲਸ ਨੇ ਬੁਰਕਾ ਪਾਉਣ ਵਾਲੀ ਮਹਿਲਾ ਦੀ ਤਸਵੀਰ ਲਈ ਅਤੇ ਸ਼ਾਪਿੰਗ ਸੈਂਟਰ ਤੋਂ ਸਕਿਓਰਿਟੀ ਕੈਮਰਾ ਫੁਟੇਜ ਕਢਵਾਈ। ਇਸ ਦੇ ਬਾਅਦ ਬੁਰਕੇ ਵਾਲੀ ਔਰਤ 'ਤੇ 1000 ਕ੍ਰੇਨਰ (ਤਕਰੀਬਨ 10 ਹਜ਼ਾਰ ਰੁਪਏ) ਜੁਰਮਾਨਾ ਲਗਾਇਆ ਗਿਆ। ਇਸ ਦੇ ਬਾਅਦ ਉਸ ਨੂੰ ਉਸ ਸਥਾਨ ਨੂੰ ਛੱਡ ਜਾਣ ਜਾਂ ਨਕਾਬ ਹਟਾਉਣ ਲਈ ਕਿਹਾ ਗਿਆ ਤਾਂ ਉਸ ਨੇ ਜਨਤਕ ਸਥਾਨ ਛੱਡ ਕੇ ਜਾਣਾ ਚੁਣਿਆ। ਤੁਹਾਨੂੰ ਦੱਸ ਦਈਏ ਕਿ ਇੱਥੇ ਇਕ ਅਗਸਤ ਤੋਂ ਇਹ ਨਿਯਮ ਬਣਾਇਆ ਗਿਆ ਹੈ ਕਿ ਪੂਰਾ ਚਿਹਰਾ ਢੱਕਣ ਵਾਲੇ ਜਾਂ ਸਿਰਫ ਅੱਖਾਂ ਦਿਖਾਈ ਦੇਣ ਵਾਲੇ ਬੁਰਕੇ ਜਨਤਕ ਸਥਾਨਾਂ 'ਤੇ ਪਹਿਨਣ 'ਤੇ ਤਕਰੀਬਨ ਇਕ ਹਜ਼ਾਰ ਕ੍ਰੋਨਰ ਦਾ ਜ਼ੁਰਮਾਨਾ ਅਦਾ ਕਰਨਾ ਪਵੇਗਾ।


Related News