ਡੈਨਮਾਰਕ ''ਚ 120 ਸਾਲ ਪੁਰਾਣੇ ਲਾਈਟਹਾਊਸ ਨੂੰ ਕੀਤਾ ਗਿਆ ਸ਼ਿਫਟ, ਤਸਵੀਰਾਂ

10/24/2019 11:05:33 AM

ਕੋਪਨਹੇਗਨ (ਬਿਊਰੋ): ਡੈਨਮਾਰਕ ਦੇ ਸਮੁੰਦਰ ਕਿਨਾਰੇ ਸਥਿਤ 120 ਸਾਲ ਪੁਰਾਣੇ ਲਾਈਟਹਾਊਸ ਨੂੰ ਬਚਾਉਣ ਲਈ ਖਾਸ ਮੁਹਿੰਮ ਚਲਾਈ ਗਈ। ਅਸਲ ਵਿਚ ਸਮੁੰਦਰ ਤੋਂ ਸਿਰਫ 6 ਕਿਲੋਮੀਟਰ ਦੂਰ ਰੂਬਜਰਗ ਕਨੁਡੇ ਲਾਈਟਹਾਊਸ (Rubjerg Knude lighthouse) ਦੇ ਡੁੱਬਣ ਦਾ ਖਤਰਾ ਪੈਦਾ ਹੋ ਗਿਆ ਸੀ।

PunjabKesari

ਇਸ ਨੂੰ ਬਚਾਉਣ ਲਈ ਅਧਿਕਾਰੀਆਂ ਵੱਲੋਂ ਤਕਨੀਕ ਦੀ ਮਦਦ ਨਾਲ ਖਾਸ ਮੁਹਿੰਮ ਚਲਾਈ ਗਈ।

PunjabKesari

ਅਧਿਕਾਰੀਆਂ ਨੇ ਮਸ਼ੀਨਾਂ ਦੀ ਮਦਦ ਨਾਲ ਲਾਈਟਹਾਊਸ ਨੂੰ ਸਮੁੰਦਰ ਕਿਨਾਰੇ ਤੋਂ ਥੋੜ੍ਹੀ ਦੂਰ ਸੁਰੱੱਖਿਅਤ ਸਥਾਨ 'ਤੇ ਸ਼ਿਫਟ ਕਰ ਦਿੱਤਾ।

PunjabKesari

ਇਸ ਲਈ ਪਹਿਲਾਂ ਰੇਲ ਦੀ ਪਟਰੀ ਬਣਾਈ ਗਈ ਤਾਂ ਜੋ ਸ਼ਿਫਟ ਕਰਨ ਦੌਰਾਨ ਲਾਈਟਹਾਊਸ ਵਿਚ ਕਿਸੇ ਤਰ੍ਹਾਂ ਦੀ ਟੁੱਟ-ਭੱਜ ਨਾ ਹੋਵੇ। ਫਿਰ ਉਸ ਨੂੰ ਨੀਂਹ ਤੋਂ ਚੁੱਕ ਕੇ ਰੇਲ ਪਟਰੀ ਜ਼ਰੀਏ ਸੁਰੱਖਿਅਤ ਜਗ੍ਹਾ 'ਤੇ ਸ਼ਿਫਟ ਕਰ ਦਿੱਤਾ ਗਿਆ।

PunjabKesari

ਸ਼ਹਿਰ ਵਿਚ ਰਹਿਣ ਵਾਲੇ ਲੋਕਾਂ ਲਈ ਇਹ ਪਹਿਲਾ ਮੌਕਾ ਸੀ ਜਦੋਂ ਲਾਈਟਹਾਊਸ ਨੂੰ ਇੰਝ ਸ਼ਿਫਟ ਕੀਤਾ ਗਿਆ ਸੀ। ਇਸ ਮੌਕੇ ਬਹੁਤ ਸਾਰੇ ਸਥਾਨਕ ਲੋਕ ਉੱਥੇ ਮੌਜੂਦ ਸਨ।

PunjabKesari

ਟੀਮ ਨੇ ਲਾਈਟਹਾਊਸ ਨੂੰ ਸ਼ਿਫਟ ਕਰਨ ਲਈ ਬਹੁਤ ਕੁਸ਼ਲਤਾ ਨਾਲ ਕੰਮ ਕੀਤਾ।

PunjabKesari

ਉਨ੍ਹਾਂ ਨਾਲ ਇੰਜੀਨੀਅਰ ਅਤੇ ਭਵਨ ਵਿਗਿਆਨ ਮਾਹਰਾਂ ਦੀ ਟੀਮ ਵੀ ਸ਼ਾਮਲ ਸੀ।


Vandana

Content Editor

Related News