69 ਸਾਲ ਦੇ ਸ਼ਖਸ ਦੀ ਅਨੋਖੀ ਅਪੀਲ-''ਮੇਰੀ ਉਮਰ 20 ਸਾਲ ਘੱਟ ਕੀਤੀ ਜਾਵੇ''

12/04/2018 3:39:43 PM

ਕੋਪੇਨਹੇਗਨ (ਬਿਊਰੋ)— ਅਦਾਲਤ ਵਿਚ ਕਈ ਤਰ੍ਹਾਂ ਦੇ ਮਾਮਲੇ ਦਾਇਰ ਕੀਤੇ ਜਾਂਦੇ ਹਨ। ਪਰ ਡੈਨਮਾਰਕ ਦੀ ਅਦਾਲਤ ਵਿਚ ਇਕ ਅਜੀਬ ਅਪੀਲ ਦਾਇਰ ਕੀਤੀ ਗਈ, ਜਿਸ ਬਾਰੇ ਜਾਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਅਸਲ ਵਿਚ ਡੈਨਮਾਰਕ ਦੀ ਇਕ ਅਦਾਲਤ ਵਿਚ ਪ੍ਰੇਰਕ ਸਪੀਕਰ ਐਮਿਲ ਰੇਟਲਬੈਂਡ ਨੇ ਆਪਣੀ ਉਮਰ 20 ਸਾਲ ਘੱਟ ਕਰਨ ਦੀ ਅਪੀਲ ਕੀਤੀ। 69 ਸਾਲਾ ਇਸ ਸ਼ਖਸ ਨੇ ਕੋਰਟ ਵਿਚ ਦਲੀਲ ਦਿੱਤੀ ਕਿ ਉਹ ਖੁਦ ਨੂੰ ਆਪਣੀ ਉਮਰ ਤੋਂ 20 ਸਾਲ ਛੋਟਾ ਮਹਿਸੂਸ ਕਰਦੇ ਹਨ ਇਸ ਲਈ ਉਨ੍ਹਾਂ ਦੀ ਸਰਟੀਫਿਕੇਟ ਉਮਰ ਘੱਟ ਕਰ ਦਿੱਤੀ ਜਾਵੇ। ਭਾਵੇਂਕਿ ਕੋਰਟ ਨੇ ਉਨ੍ਹਾਂ ਦੀ ਅਪੀਲ ਠੁਕਰਾਉਂਦਿਆਂ ਕਿਹਾ,''ਕੋਰਟ ਅਜਿਹਾ ਆਦੇਸ਼ ਦੇਣ ਵਿਚ ਅਸਮਰੱਥ ਹੈ ਪਰ ਉਹ ਮਾਨਸਿਕ ਤੌਰ 'ਤੇ ਖੁਦ ਨੂੰ ਜਵਾਨ ਮਹਿਸੂਸ ਕਰ ਸਕਦੇ ਹਨ।''

ਕੋਰਟ ਨੇ ਕਿਹਾ,''69 ਸਾਲਾ ਐਮਿਲ ਦੀ ਅਧਿਕਾਰਕ ਉਮਰ 20 ਸਾਲ ਘੱਟ ਨਹੀਂ ਕੀਤੀ ਜਾ ਸਕਦੀ। ਭਾਵੇਂਕਿ ਉਨ੍ਹਾਂ ਨੂੰ ਇਸ ਗੱਲ ਦਾ ਪੂਰਾ ਅਧਿਕਾਰ ਹੈ ਕਿ ਉਹ ਖੁਦ ਨੂੰ ਆਪਣੀ ਉਮਰ ਤੋਂ 20 ਸਾਲ ਛੋਟਾ ਸਮਝਣ ਅਤੇ ਉਸ ਮੁਤਾਬਕ ਹੀ ਵਿਵਹਾਰ ਕਰਨ। ਅਸੀਂ ਉਨ੍ਹਾਂ ਦੀ ਅਧਿਕਾਰਕ ਉਮਰ 20 ਸਾਲ ਘੱਟ ਕਰਨ ਦਾ ਆਦੇਸ਼ ਨਹੀਂ ਦੇ ਸਕਦੇ ਕਿਉਂਕਿ ਇਸ ਨਾਲ ਉਨ੍ਹਾਂ ਦੀ ਉਮਰ, ਵਿਆਹ ਦੀ ਤਰੀਕ, ਹਾਈ ਸਕੂਲ ਸਰਟੀਫਿਕੇਟ ਆਦਿ ਹਰੇਕ ਵਿਚ ਤਬਦੀਲੀ ਕਰਨੀ ਹੋਵੇਗੀ ਜੋ ਇਕ ਜਟਿਲ ਕਾਨੂੰਨੀ ਤੇ ਸਮਾਜਿਕ ਪ੍ਰਕਿਰਿਆ ਹੈ।''

ਕੋਰਟ ਵਿਚ ਦਾਇਰ ਅਪੀਲ ਵਿਚ ਐਮਿਲ ਨੇ ਕਿਹਾ ਸੀ ਕਿ ਉਹ ਆਪਣੀ ਉਮਰ ਤੋਂ ਖੁਦ ਨੂੰ 20 ਸਾਲ ਛੋਟਾ ਮੰਨਦੇ ਹਨ। ਉਨ੍ਹਾਂ ਨੂੰ ਕਦੇ ਵੀ 69 ਸਾਲਾ ਬਜ਼ੁਰਗ ਜਿਹਾ ਅਨੁਭਵ ਨਹੀਂ ਹੁੰਦਾ। ਭਾਵੇਂਕਿ ਉਨ੍ਹਾਂ ਦੀ ਉਮਰ ਘੱਟ ਕਰਨ ਦੀ ਅਪੀਲ ਡਚ ਨਿਯਮਾਂ ਜਿਵੇਂ ਨਾਮ ਬਦਲਣ ਆਦਿ ਨਾਲ ਹੀ ਸਬੰਧਤ ਸੀ ਪਰ ਕੋਰਟ ਨੇ ਇਸ ਦਲੀਲ ਨੂੰ ਸਵੀਕਾਰ ਨਹੀਂ ਕੀਤਾ ਅਤੇ ਕਿਹਾ ਕਿ ਇਸ ਤਰਕ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਡਚ ਕਾਨੂੰਨ ਵਿਚ ਉਮਰ ਦੇ ਆਧਾਰ 'ਤੇ ਹੀ ਸਕੂਲ ਵਿਚ ਦਾਖਲਾ, ਵਿਆਹ ਜਾਂ ਵੋਟ ਦੇਣ ਦਾ ਅਧਿਕਾਰ ਮਿਲਦਾ ਹੈ। ਜੇ ਇਸ ਤਰਕ ਨੂੰ ਸਵੀਕਾਰ ਕਰ ਲਿਆ ਗਿਆ ਤਾਂ ਅਜਿਹੇ ਵਿਚ ਸਾਰੇ ਕਾਨੂੰਨ ਅਰਥਹੀਣ ਹੋ ਜਾਣਗੇ। ਕੋਰਟ ਦੇ ਫੈਸਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਐਮਿਲ ਰੈਟਲਬੈਂਡ ਨੇ ਕਿਹਾ ਕਿ ਕੋਰਟ ਦੇ ਫੈਸਲੇ ਨੂੰ ਸਾਰੇ ਅਰਥਾਂ ਵਿਚ ਸਮਝਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ,''ਇਹ ਫੈਸਲਾ ਸ਼ਾਨਦਾਰ ਹੈ। ਇਹ ਕਈ ਅਰਥਾਂ ਵਿਚ ਸ਼ਾਨਦਾਰ ਫੈਸਲਾ ਹੈ। ਕੋਰਟ ਨੇ ਫੈਸਲਾ ਦਿੰਦਿਆਂ ਕਈ ਪੱਖਾਂ ਦੀ ਵਿਆਖਿਆ ਕੀਤੀ, ਜਿਸ ਦੇ ਆਧਾਰ 'ਤੇ ਭਵਿੱਖ ਵਿਚ ਅਪੀਲ ਨੂੰ ਲੈ ਕੇ ਲੋਕ ਸਪੱਸ਼ਟ ਹੋਣਗੇ।''

Vandana

This news is Content Editor Vandana