ਡੈਨਮਾਰਕ : ਲਾਕਡਾਊਨ ''ਚ ਢਿੱਲ ਮਿਲਦੇ ਹੀ ਖੋਲਿਆ ਬਿਊਟੀ ਪਾਰਲਰ, ਨਾਈ ਦੀ ਸਾਈਟ ਹੋਈ ਕ੍ਰੈਸ਼

04/18/2020 11:39:13 PM

ਕੋਪਨਹੇਗਨ - ਡੈਨਮਾਰਕ ਨੇ ਕੋਪਨਹੇਗਨ ਦੇ ਬਿਊਟੀ ਪਾਰਲਰ ਖੋਲਣ ਦਾ ਫੈਸਲਾ ਕੀ ਕੀਤਾ ਕਿ ਲੋਕਾਂ ਵਿਚ ਹੇਅਰ ਕਟਿੰਗ ਕਰਾਉਣ ਦੀ ਹੋੜ ਮਚ ਗਈ ਅਤੇ ਇੰਨੀ ਪ੍ਰੀ-ਬੁਕਿੰਗ ਹੋਣ ਲੱਗੀ ਕਿ ਹੇਅਰਡ੍ਰੈਸਰ (ਨਾਈ) ਦੀ ਸਾਈਟ ਵੀ ਕ੍ਰੈਸ਼ ਹੋ ਗਈ। ਦਰਅਸਲ, ਡੈਨਮਾਰਕ ਵਿਚ ਲਾਕਡਾਊਨ ਵਿਚ ਢਿੱਲ ਦਿੰਦੇ ਹੋਏ ਸੋਸ਼ਲ ਮੀਡੀਆ ਡਿਸਟੈਂਸਿੰਗ ਦੇ ਨਾਲ ਪ੍ਰਾਇਮਰੀ ਕਲਾਸ ਦੇ ਬੱਚਿਆਂ ਲਈ ਸਕੂਲ ਓਪਨ ਕਰ ਦਿੱਤੇ ਗਏ ਸਨ। ਹੁਣ ਬਿਊਟੀ ਸਲੂਨ, ਹੇਅਰਡ੍ਰੈਸਰ ਅਤੇ ਟੈਟੂ ਪਾਰਲਰ ਸੋਮਵਾਰ ਤੋਂ ਖੋਲਣ ਦਾ ਫੈਸਲਾ ਕਰ ਲਿਆ ਹੈ। ਡੈਨਮਾਰਕ ਯੂਰਪ ਦੇ ਉਨ੍ਹਾਂ ਦੇਸ਼ਾਂ ਵਿਚ ਰਿਹਾ ਹੈ, ਜਿਥੇ ਸ਼ੁਰੂਆਤ ਵਿਚ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਪਾਬੰਦੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਅਤੇ 12 ਮਾਰਚ ਨੂੰ ਲੋਕਾਂ ਦੀਆਂ ਗਤੀਵਿਧੀਆਂ 'ਤੇ ਰੋਕ ਲਾਉਣੀ ਸ਼ੁਰੂ ਕਰ ਦਿੱਤੀ ਸੀ।

ਹੇਅਰਡ੍ਰੈਸਰ ਦੀ ਸਾਈਟ ਹੋਈ ਕ੍ਰੈਸ਼
ਸਥਾਨਕ ਨਿਊਜ਼ ਪੇਪਰ ਐਕਸਟਰਾ ਮੁਤਾਬਰ, ਲੋਕਾਂ ਨੂੰ ਲਾਕਡਾਊਨ ਵਿਚ ਆਪਣੇ ਬਾਲ ਕਟਾਉਣ ਵਿਚ ਸਭ ਤੋਂ ਜ਼ਿਆਦਾ ਦਿੱਕਤਾਂ ਆ ਰਹੀਆਂ ਹਨ। ਇਹੀ ਕਾਰਨ ਹੈ ਕਿ ਜਿਵੇਂ ਹੀ ਸਰਕਾਰ ਨੇ ਬਿਊਟੀ ਸਲੂਨ ਖੋਲਣ ਦਾ ਐਲਾਨ ਕੀਤਾ ਤਾਂ ਡੈਨਮਾਰਕ ਦਾ ਸਭ ਤੋਂ ਵੱਡਾ ਆਨਲਾਈਨ ਹੇਅਰਡ੍ਰੈਸਰ ਬੁਕਿੰਗ ਸਿਸਟਮ ਆਰਡਰਿੰਗ.ਐਨਯੂ ਕ੍ਰੈਸ਼ ਕਰ ਗਿਆ। ਰਿਪੋਰਟ ਮੁਤਾਬਕ, ਦੇਸ਼ ਵਾਸੀਆ ਵਿਚ ਹੇਅਰ ਕੱਟ ਨੂੰ ਲੈ ਬੁਰੀ ਤਰ੍ਹਾਂ ਨਾਲ ਪਰੇਸ਼ਾਨ ਸਨ ਅਤੇ ਸਾਰੇ ਇਕ ਹੀ ਵੇਲੇ ਬੁਕਿੰਗ ਕਰਨ ਲੱਗੇ ਸਨ।

ਬੰਦ ਰਹਿਣਗੇ ਰੈਸਤਰਾਂ, ਕੈਫੇ
ਇਸ ਦੌਰਾਨ ਬਿਊਟੀ ਸਲੂਨ ਤੋਂ ਇਲਾਵਾ ਕੁਝ ਹੋਰ ਚੀਜ਼ਾਂ ਨੂੰ ਖੋਲਣ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਵਿਚ ਡੈਂਟਿਸਟ, ਡਰਾਈਵਿੰਗ ਸਕੂਲ ਨੂੰ ਵੀ ਕੰਮ ਕਰਨ ਦੀ ਵੀ ਇਜਾਜ਼ਤ ਹੋਵੇਗੀ। ਇਨ੍ਹਾਂ ਤੋਂ ਇਲਾਵਾ ਬਿਊਟੀ ਅਤੇ ਮਸਾਜ ਸਲੂਨ, ਮਨੋਵਿਗਿਆਨਕ, ਮਨੋਚਕਿਸਤਕ, ਸਪਾ ਕਲੀਨਿਕ, ਪਿਅਸਿੰਗ ਸਟੂਡੀਓ ਨੂੰ ਖੋਲਿਆ ਜਾ ਰਿਹਾ ਹੈ। 27 ਅਪ੍ਰੈਲ ਨੂੰ ਕੋਰਟ ਨੂੰ ਖੋਲਿਆ ਜਾਵੇਗਾ। ਹਾਲਾਂਕਿ, ਕੈਫੇ-ਰੈਸਤਰਾਂ 12 ਸਾਲ ਤੋਂ ਉਪਰ ਦੇ ਬੱਚਿਆਂ ਲਈ ਸਕੂਲ ਨਹੀਂ ਖੋਲੇ ਜਾਣਗੇ।

ਪੀ. ਐਮ. ਨੇ ਫੈਸਲਾ ਦਾ ਕੀਤਾ ਬਚਾਅ
ਡੈਨਮਾਰਕ ਦੀ ਪ੍ਰਧਾਨ ਮੰਤਰੀ ਨੇ 14 ਅਪ੍ਰੈਲ ਨੂੰ ਛੋਟ ਦਾ ਐਲਾਨ ਕੀਤਾ ਅਤੇ ਆਪਣੇ ਫੈਸਲੇ ਦਾ ਬਚਾਅ ਵੀ ਕੀਤਾ। ਉਨ੍ਹਾਂ ਅੱਗੇ ਆਪਣੇ ਫੇਸਬੁੱਕ ਹੈਂਡਲ 'ਤੇ ਲਿੱਖਿਆ, ਕੋਈ ਵੀ ਡੈਨਮਾਰਕ ਨੂੰ ਇਕ ਦਿਨ ਤੋਂ ਜ਼ਿਆਦਾ ਬੰਦ ਹੁੰਦੇ ਨਹੀਂ ਦੇਖਣਾ ਚਾਹੁੰਦਾ, ਜਿਹੜਾ ਕਿ ਬਿਲਕੁਲ ਜ਼ਰੂਰੀ ਹੈ ਪਰ ਜਿੰਨੀ ਤੇਜ਼ੀ ਨਾਲ ਅਸੀਂ ਮਹਾਮਾਰੀ ਨੂੰ ਕੰਟਰੋਲ ਵਿਚ ਨਹੀਂ ਲੈ ਪਾ ਰਹੇ, ਉਸ ਤੋਂ ਜ਼ਿਆਦਾ ਤੇਜ਼ੀ ਨਾਲ ਸਾਨੂੰ ਅੱਗੇ ਨਹੀਂ ਵੱਧਣਾ ਚਾਹੀਦਾ। ਹਾਲਾਂਕਿ, ਇਸ ਫੈਸਲੇ ਦੇ ਬਾਵਜੂਦ ਕਈ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਕਤਰਾ ਰਹੇ ਹਨ। ਡੈਨਮਾਰਕ ਦੀ ਆਬਾਦੀ 58 ਲੱਖ ਹੈ। ਹੁਣ ਤੱਕ ਕੋਰੋਨਾ ਦੇ 7 ਹਜ਼ਾਰ ਕੇਸ ਸਾਹਮਣੇ ਆਏ ਹਨ ਅਤੇ 336 ਲੋਕਾਂ ਦੀ ਮੌਤ ਹੋ ਗਈ ਹੈ।

Khushdeep Jassi

This news is Content Editor Khushdeep Jassi