ਬੰਗਲਾਦੇਸ਼ ''ਚ ਡੇਂਗੂ ਦਾ ਕਹਿਰ, 24 ਘੰਟਿਆਂ ''ਚ 2,959 ਮਰੀਜ਼ਾਂ ਦੀ ਹੋਈ ਪੁਸ਼ਟੀ

08/11/2023 3:30:15 PM

ਢਾਕਾ (ਵਾਰਤਾ)- ਬੰਗਲਾਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੁੱਲ 2,959 ਡੇਂਗੂ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ, ਜੋ ਇਸ ਸਾਲ ਹੁਣ ਤੱਕ ਇੱਕ ਦਿਨ ਵਿੱਚ ਸਭ ਤੋਂ ਵੱਧ ਕੇਸਾਂ ਦੀ ਗਿਣਤੀ ਹੈ। ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ (DGHS) ਨੇ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਇਸੇ ਮਿਆਦ ਦੌਰਾਨ ਡੇਂਗੂ ਨਾਲ 12 ਲੋਕਾਂ ਦੀ ਮੌਤ ਹੋ ਗਈ। ਡੀ.ਜੀ.ਐੱਚ.ਐੱਸ. ਵੱਲੋਂ ਪ੍ਰਦਾਨ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਵੀਰਵਾਰ ਨੂੰ ਢਾਕਾ ਵਿੱਚ 1,097 ਲੋਕਾਂ ਵਿੱਚ ਡੇਂਗੂ ਦੀ ਪੁਸ਼ਟੀ ਹੋਈ।

ਡੀ.ਜੀ.ਐੱਚ.ਐੱਸ. ਨੇ ਕਿਹਾ ਕਿ ਵੀਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 8 ਵਜੇ ਤੱਕ ਤਾਜ਼ਾ ਸੰਕਰਮਣ ਦੇ ਨਾਲ, ਬੰਗਲਾਦੇਸ਼ ਵਿੱਚ ਇਸ ਸਾਲ ਹੁਣ ਤੱਕ ਡੇਂਗੂ ਦੇ ਮਾਮਲਿਆਂ ਦੀ ਗਿਣਤੀ 78,028 ਹੋ ਗਈ ਹੈ। ਡੀ.ਜੀ.ਐੱਚ.ਐੱਸ. ਨੇ ਕਿਹਾ ਕਿ ਅਗਸਤ ਵਿੱਚ ਹੁਣ ਤੱਕ 113 ਮੌਤਾਂ ਹੋਈਆਂ ਹਨ, ਉਥੇ ਹੀ ਜੁਲਾਈ ਵਿੱਚ 204 ਅਤੇ ਜੂਨ ਵਿੱਚ 34 ਮੌਤਾਂ ਹੋਈਆਂ ਹਨ। ਡੇਂਗੂ ਦੇ ਵਧ ਰਹੇ ਮਾਮਲਿਆਂ ਨਾਲ ਲੜਨ ਲਈ ਬੰਗਲਾਦੇਸ਼ੀ ਸਿਹਤ ਅਧਿਕਾਰੀਆਂ ਨੇ ਮੱਛਰਾਂ ਦੇ ਪ੍ਰਜਨਨ ਦੀ ਜਾਂਚ ਕਰਨ ਅਤੇ ਅਤੇ ਲਾਰਵਾ ਵਿਰੋਧੀ ਮੁਹਿੰਮ ਚਲਾਉਣ ਲਈ ਉਪਾਅ ਤੇਜ਼ ਕਰ ਦਿੱਤੇ ਹਨ।

cherry

This news is Content Editor cherry