ਡੈਮੋਕੇ੍ਰਟ ਸਾਡੇ ਦੇਸ਼ ਨੂੰ ਬਰਬਾਦ ਕਰਨਾ ਚਾਹੁੰਦੇ ਹਨ : ਟਰੰਪ

02/08/2020 12:03:11 AM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਖਿਲਾਫ ਮਹਾਦੋਸ਼ ਸੁਣਵਾਈ ਵਿਚ 2 ਦੋਸ਼ਾਂ ਵਿਚ ਨਿਰਦੋਸ਼ ਕਰਾਰ ਦਿੱਤੇ ਜਾਣ ਤੋਂ ਇਕ ਦਿਨ ਬਾਅਦ ਡੈਮੋਕੇ੍ਰਟ ਸੰਸਦ ਮੈਂਬਰਾਂ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਆਖਿਆ ਕਿ ਉਹ ਸਾਡੇ ਦੇਸ਼ ਨੂੰ ਬਰਬਾਦ ਕਰ ਦੇਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਸੱਤਾਧਾਰੀ ਰਿਪਬਲਿਕਨ ਪਾਰਟੀ ਦੇ ਕੰਟਰੋਲ ਵਾਲੀ ਸੀਨੇਟ (ਉੱਚ ਸਦਨ) ਨੇ ਉਨ੍ਹਾਂ ਨੂੰ ਮਹਾਦੋਸ਼ ਦੇ 2 ਦੋਸ਼ਾਂ, ਅਹੁਦੇ ਦਾ ਗਲਤ ਇਸਤੇਮਾਲ ਅਤੇ ਅਮਰੀਕੀ ਸੰਸਦ ਦੇ ਕੰਮਕਾਜ ਵਿਚ ਅਡ਼ਿੱਕਾ ਪਾਉਣ ਵਿਚ ਨਿਰਦੋਸ਼ ਕਰਾਰ ਦਿੱਤਾ। ਇਸ ਤੋਂ ਬਾਅਦ ਟਰੰਪ ਕਿਤੇ ਜ਼ਿਆਦਾ ਵਿਸ਼ਵਾਸ ਨਾਲ ਲਬਰੇਜ, ਊਰਜਾਵਾਨ ਅਤੇ ਆਪਣੇ ਵਿਰੋਧੀਆਂ ਖਿਲਾਫ ਹਮਲਾਵਰ ਦਿਖੇ।

ਟਰੰਪ (73) ਨੇ ਵ੍ਹਾਈਟ ਹਾਊਸ ਦੇ ਈਸਟ ਰੂਮ ਵਿਚ ਆਖਿਆ, ਇਹ ਇਕ ਜਸ਼ਨ ਹੈ ਅਸੀਂ, ਗਲਤ ਢੰਗ ਨਾਲ, ਨਰਕ ਤੋਂ ਗੁਜਰੇ ਜਦਕਿ ਕੁਝ ਗਲਤ ਨਹੀਂ ਕੀਤਾ ਸੀ। ਮੈਂ ਆਪਣੀ ਜ਼ਿੰਦਗੀ ਵਿਚ ਕੁਝ ਗਲਤ ਕੀਤਾ ਹੈ, ਤਾਂ ਸਵੀਕਾਰ ਕਰਾਂਗਾ। ਆਪਣੇ ਇਕ ਘੰਟੇ ਤੋਂ ਜ਼ਿਆਦਾ ਦੇ ਭਾਸ਼ਣ ਵਿਚ ਟਰੰਪ ਨੇ ਡੈਮੋਕ੍ਰੇਟ ਦੇ ਬਾਰੇ ਵਿਚ ਆਖਿਆ ਕਿ ਉਹ ਲੋਕ ਸਾਡੇ ਦੇਸ਼ ਨੂੰ ਬਰਾਬਦ ਕਰਨਾ ਚਾਹੁੰਦਾ ਹੈ। ਟਰੰਪ ਨੇ ਦੋਸ਼ ਲਗਾਇਆ ਕਿ ਡੈਮੋਕ੍ਰੇਟ ਖਰਾਬ ਨੇਤਾ ਹਨ ਕਿਉਂਕਿ ਉਨ੍ਹਾਂ ਦੀ ਖਰਾਬ ਨੀਤੀ ਹੈ। ਉਨ੍ਹਾਂ ਨੁਮਾਇੰਦਗੀ ਸਭਾ (ਨਿਚਲੇ ਸਦਨ) ਦੀ ਸਪੀਕਰ ਨੈਂਸੀ ਪੇਲੋਸੀ ਸਮੇਤ ਉੱਚ ਡੈਮੋਕ੍ਰੇਟਿਕ ਨੇਤਾਵਾਂ ਦੀ ਨਿੰਦਾ ਕਰਦੇ ਹੋਏ ਆਖਿਆ ਕਿ ਉਨ੍ਹਾਂ ਦੀ ਭਿਆਨਕ ਨੀਤੀ ਹੈ। ਉਨ੍ਹਾਂ ਦੀ ਨੀਤੀ ਟੈਕਸ ਵਧਾਉਣ ਵਾਲੀ ਹੈ। ਉਹ ਟੈਕਸ ਵਧਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਆਖਿਆ ਕਿ ਨੈਂਸੀ ਪੇਲੋਸੀ ਇਕ ਭਿਆਨਕ ਵਿਅਕਤੀ ਹੈ ਅਤੇ ਉਹ ਕਾਫੀ ਸਮੇਂ ਪਹਿਲੇ ਮਹਾਦੋਸ਼ ਚਲਾਉਣਾ ਚਾਹੁੰਦੀ ਸੀ।

Khushdeep Jassi

This news is Content Editor Khushdeep Jassi